ਸੋਸ਼ਲ ਮੀਡੀਆਂ ’ਤੇ ਨੌਜਵਾਨ ਨੇ ਮਜੀਠੀਆ ਨੂੰ ਦਿੱਤੀ ਧਮਕੀ; ਕਿਹਾ ਹੁਣ ਤੇਰਾ ਨੰਬਰ ਲੱਗੂ

ਚੰਡੀਗੜ, 28 ਦਸੰਬਰ : ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਬੰਧਾਂ ਦੇ ਦੋਸ਼ ਲਾਉਣ ਵਾਲੇ ਸਾਬਕਾ ਅਕਾਲੀ ਮੰਤਰੀ ਬਿਰਕਮ ਸਿੰਘ ਮਜੀਠੀਆਂ ਨੂੰ ਹੁਣ ਸੋਸ਼ਲ ਮੀਡੀਆਂ ਰਾਹੀ ਇਕ ਨੌਜਵਾਨ ਨੇ ਧਮਕੀ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਪੂਹਲਾ ਦੇ ਜਸ ਪੂਹਲਾ ਨੇ ਫੇਸ ਬੁੱਕ ’ਤੇ ਪਾਈ ਪੋਸਟ ਵਿਚ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ, ਹੁਣ ਤਕ ਅਸੀਂ ਚੁੱਪ ਸੀ, ਹੁਣ ਤੇਰਾ ਨੰਬਰ ਲੱਗੂ। 25 ਦਸੰਬਰ ਨੂੰ 1 ਵਜ ਕੇ 22 ਮਿੰਟ ’ਤੇ ਪਾਈ ਇਹ ਧਮਕੀ ਭਰੀ ਪੋਸਟ ਜੱਸ ਪੂਹਲਾ ਨੇ 46 ਹੋਰਨਾਂ ਨੂੰ ਅਟੈਚ ਕੀਤੀ ਹੈ। ਧਮਕੀ ਭਰੀ ਪੋਸਟ ਦੇ ਨਾਲ ਨਾਲ ਬਿਕਰਮ ਮਜੀਠੀਆ ਦੀ ਤਸਵੀਰ ਵੀ ਪਾਈ ਗਈ ਜਿਸ ਉੱਪਰ ਕਾਂਟਾ ਲਗਾਇਆ ਗਿਆ ਹੈ। ਇਸ ਧਮਕੀ ਭਰੀ ਪੋਸਟ ਤੋਂ ਬਾਅਦ ਜਿੱਥੇ ਖੁਫ਼ੀਆ ਏਜੰਸੀਆਂ ਨੇ ਕੰਨ ਚੁੱਕ ਲਏ, ਉਥੇ ਹੀ ਪੰਜਾਬ ਪੁਲਿਸ ਦਾ ਸਾਈਬਰ ਕਰਾਇਮ ਸੈੱਲ ਵੀ ਸਰਗਰਮ ਹੋ ਗਿਆ। ਸਾਈਬਰ ਸੈੱਲ ਨੇ ਧਮਕੀ ਭਰੀ ਪੋਸਟ ਪਾਉਣ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਅੱਜ ਸ਼ਾਮ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ। ਉਕਤ ਫੇਸ ਬੁੱਕ ਅਕਾਊਂਟ ਉੱਪਰ ਸੁੱਖਾ ਕਾਹਲਵਾਂ ਦੀ ਤਸਵੀਰ ਲਗਾ ਕੇ ਜਸ ਪੂਹਲਾ ਵਾਲਾ ਲਿਖਿਆ ਹੋਇਆ ਹੈ ਜਦੋਂ ਕਿ ਹੇਠਾਂ ਜਸ ਬਠਿੰਡਾ ਵਾਲਾ, ਸੁੱਖਾ ਕਾਹਲਵਾਂ ਗਰੁੱਪ ਲਿਖਿਆ ਹੋਇਆ ਹੈ। ਪੰਜਾਬ ਪੁਲਿਸ ਦਾ ਸਾਈਬਰ ਕਰਾਇਮ ਸੈੱਲ ਪਿਛਲੇ ਦੋ ਦਿਨ ਤੋਂ ਇਸ ਬਾਰੇ ਪਤਾ ਲਗਾ ਰਿਹਾ ਸੀ। ਆਖਰ ਪੁਲਿਸ ਨੇ ਧਮਕੀ ਦੇਣ ਵਾਲੇ ਉਕਤ ਨੌਜਵਾਨ ਨੂੰ ਪਿੰਡ ਪੂਹਲਾ ਵਿੱਚੋਂ ਹਿਰਾਸਤ ਵਿਚ ਲੈ ਲਿਆ ਹੈ। ਥਾਣਾ ਨਥਾਣਾ ਦੇ ਐਸਐਚਓ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲਾ ਸਾਈਬਰ ਸੈੱਲ ਦੇਖ ਰਿਹਾ ਹੈ।

Read more