Tuesday 27 October 2020

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜਾਰੀ

- Posted on 11 September 2020


*01 ਜਨਵਰੀ, 2020 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਏ ਵਿਅਕਤੀ ਬਣਵਾ ਸਕਦੇ ਹਨ ਆਪਣੀ ਵੋਟ
ਸੰਗਰੂਰ, 11 ਸਤੰਬਰ

ਡਿਪਟੀ ਕਮਿਸਨਰ-ਕਮ- ਜਿਲਾ ਚੋਣ ਅਫਸਰ ਸ੍ਰੀ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ 01-01-2020 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਲਈ ਜਿਸ ਵਿਅਕਤੀ ਦੀ ਉਮਰ 01 ਜਨਵਰੀ, 2020 ਨੂੰ 18 ਸਾਲ ਜਾਂ ਇਸ ਤੋਂ ਉਪਰ ਹੋ ਜਾਵੇਗੀ, ਪ੍ਰੰਤੂ ਉਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਉਹ ਆਪਣਾ ਨਾਮ  ਪੋਰਟਲ  https://www.nvsp.in  ’ਤੇ ਆਨ ਲਾਇਨ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਫਾਰਮ ਨੰ: 6 ਰਾਹੀਂ ਵੀ ਨਾਮ ਦਰਜ ਕਰਵਾਇਆ ਜਾ ਸਕਦਾ ਹੈ ਤੇ ਆਪਣੀ ਵੋਟ ਤੇ ਵੋਟਰ ਸਨਾਖਤੀ ਕਾਰਡ ਬਣਵਾ ਸਕਦਾ ਹੈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਯੋਗਤਾ ਮਿਤੀ 01-01-2020  ਦੇ ਆਧਾਰ ’ਤੇ ਵੋਟਰ ਸੂਚੀ ਦੀ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16-11-2020 ਨੂੰ ਕੀਤੀ ਜਾਵੇਗੀ ਅਤੇ 15-12-2020 ਤੱਕ ਦਾਅਵੇ ਅਤੇ ਇੰਤਰਾਜ (ਫਾਰਮ ਨੰਬਰ 6, 7, 8 ਅਤੇ 8ਏ) ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲੀ ਇਸ ਸਮਰੀ ਰਵੀਜ਼ਨ ਦੌਰਾਨ ਮਿਤੀ 21-11-2020 ਸ਼ਨੀਵਾਰ, 6 ਦਸੰਬਰ 2020 ਐਤਵਾਰ ਨੰੂ ਬੀ.ਐਲ.ਓਜ਼ ਪੋਿਗ ਬੂਥਾਂ ’ਤੇ ਬੈਠ ਕੇ ਆਮ ਜਨਤਾ ਕੋਲੋ ਫਾਰਮ ਨੰਬਰ 6, 7, 8 ਅਤੇ 8ਏ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਇਨਾਂ ਦਾਅਵੇ ਅੇ ਇੰਤਰਾਜਾਂ ਦਾ ਨਿਪਟਾਰਾ ਮਿਤੀ 5 ਜਨਵਰੀ 2021 ਤੱਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਕੀਤੀ ਜਾਵੇਗੀ।
ਸ੍ਰੀ ਰਾਮਵੀਰ ਨੇ ਜਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹ ਆਨ ਲਾਈਨ  ਪੋਰਟਲ  ’ਤੇ ਜਾਂ ਫਾਰਮ ਨੰ: 6 ਭਰਕੇ ਆਪਣੀ ਵੋਟ ਜਰੂਰ ਬਣਵਾਉਣ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰ: 1950 ਜਾਂ ਸਬੰਧਤ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟਰੇਸਨ ਅਫਸਰ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com