28 January 2021 08:50 pm
Kinno

ਰੇਲਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਸਨਅਤਕਾਰਾਂ ਨੂੰ ਮੁੜ ਕਾਰੋਬਾਰ ਚਾਲੂ ਹੋਣ ਦੀ ਉਮੀਦ ਬੱਝੀ

- Posted on 26 November 2020

*ਰੇਲ ਗੱਡੀਆਂ ਬੰਦ ਹੋਣ ਨਾਲ ਜ਼ਿਲੇ ਦੇ ਸਨਅਤਕਾਰਾਂ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਝੱਲਣਾ ਪਿਆ ਨੁਕਸਾਨ-ਘਨਸ਼ਿਆਮ ਕਾਂਸਲ

*ਦੂਜੇ ਰਾਜਾਂ ਤੋਂ ਆਉਣ ਵਾਲੀ ਲੇਬਰ ਦਾ ਉਦਯੋਗਾਂ ’ਚ ਪਹੁੰਚਣ ਦਾ ਰਾਹ ਖੁੱਲਿਆ

*ਜ਼ਿਲਾ ਸੰਗਰੂਰ ਦੇ ਉਦਯੋਗਪਤੀਆਂ ਵੱਲੋਂ ਮੁੱਖ ਮੰਤਰੀ ਅਤੇ ਕਿਸਾਨ ਜੱਥੇਬੰਦੀਆਂ ਦਾ ਕੀਤਾ ਧੰਨਵਾਦ

ਸੰਗਰੂਰ, 26 ਨਵੰਬਰ:

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਮਾਰੂ ਖੇਤੀ ਬਿਲਾਂ ਤੋਂ ਸਤਾਏ ਕਿਸਾਨਾਂ ਨੇ ਪਿਛਲੇ ਦੋ ਮਹੀਨੇ ਤੋਂ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕ ਰੱਖਿਆ ਸੀ ਜਿਸਦਾ ਅਸਰ ਸਿੱਧੇ ਤੌਰ ਤੇ ਸਨਅਤਕਾਰਾਂ ਦੇ ਕਾਰੋਬਾਰ ਤੇ ਵੀ ਪੈ ਰਿਹਾ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਪਟੜੀਆਂ ਤੋਂ ਧਰਨੇ ਚੁੱਕਣ ਲਈ ਸਹਿਮਤੀ ਪ੍ਰਗਟਾਉਣ ਤੇ ਰੇਲਗੱਡੀਆਂ ਦੀ ਆਵਾਜਾਈ ਸੁਰੂ ਹੋਣ ਨਾਲ ਸਨਅਤਕਾਰਾਂ ਨੂੰ ਮੁੜ ਕਾਰੋਬਾਰ ਚਾਲੂ ਹੋਣ ਦੀ ਉਮੀਦ ਬੱਝੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਸ਼ਟਰੀਅਲ ਚੈਂਬਰ ਸੰਗਰੂਰ ਦੇ ਜ਼ਿਲਾ ਪ੍ਰਧਾਨ ਸ੍ਰੀ ਘਨਸ਼ਿਆਮ ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ੍ਰੀ ਕਾਂਸਲ ਨੇ ਕਿਹਾ ਕਿ ਜ਼ਿਲਾ ਸੰਗਰੂਰ ’ਚ ਸਥਿਤ ਰਾਈਸੀਲਾ ਇੰਡਸ਼ਟਰੀਜ਼ ਤੋਂ ਲਗਭਗ 17 ਮੁਲਕਾਂ ਨੂੰ ਜਾਣ ਵਾਲਾ ਤਿਆਰ ਮਾਲ ਦੇਸ਼ ਦੀਆਂ ਵੱਖ ਵੱਖ ਬੰਦਰਗਾਹਾਂ ’ਤੇ ਨਾ ਪਹੁੰਚਣ ਕਾਰਣ ਕਾਫ਼ੀ ਦਿੱਕਤ ਆ ਰਹੀ ਸੀ, ਪਰ ਹੁਣ ਰੇਲਗੱਡੀਆਂ ਦੀ ਆਵਾਜਾਈ ਨਾਲ ਕੱਚੇ ਮਾਲ ਦੀ ਆਮਦ ਅਤੇ ਤਿਆਰ ਮਾਲ ਦੀ ਢੋਅ ਢੁਆਈ ਢੁੱਕਵੇਂ ਢੰਗ ਨਾਲ ਹੋ ਸਕੇਗੀ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਵੱਖ-ਵੱਖ ਉਦਯੋਗਾਂ ਅੰਦਰ ਕੱਚੇ ਮਾਲ ਕੀ ਘਾਟ ਹੋਣ ਕਾਰਣ ਕਾਰੋਬਾਰ ਦੀ ਸਥਿਤੀ ਠੱਪ ਹੋਣ ਤੇ ਕਗਾਰ ’ਤੇ ਸੀ, ਪਰੰਤੂ ਪੰਜਾਬ ਅੰਦਰ ਮੁੜ ਤੋਂ ਰੇਲਗੱਡੀਆਂ ਚਾਲੂ ਹੋਣ ਨਾਲ ਵਪਾਰੀ ਵਰਗ ਅੰਦਰ ਖੁਸ਼ੀ ਦਾ ਮਾਹੌਲ ਹੈ।

ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਵੱਖ-ਵੱਖ ਉਦਯੋਗਿਕ ਯੂਨਿਟਾਂ ’ਤੇ ਪਹੁੰਚਣ ਵਾਲੇ ਕੱਚੇ ਮਾਲ ਦੇ ਕਰੀਬ 400 ਕੰਨਟੇਟਰ ਅੰਮਿਤਸਰ, ਜਲੰਧਰ, ਲੁਧਿਆਣਾ ਅਤੇ ਰਾਜਪੁਰਾ ਦੇ ਵੱਖ-ਵੱਖ ਸਟੇਸ਼ਨਾਂ ਤੇ ਰੁਕੇ ਹੋਏ ਸਨ, ਜਿਹੜੇ ਹੁਣ ਰੇਲਗੱਡੀਆਂ ਦੇ ਚਲਣ ਨਾਲ ਜਲਦ ਉਦਯੋਗਿਕ ਯੂਨਿਟਾਂ ਤੱਕ ਪਹੁੰਚ ਸਕਣਗੇ ਅਤੇ ਕਾਰੋਬਾਰ ਮੁੜ ਲੀਹਾਂ ਤੇ ਆਵੇਗਾ। ਉਨਾਂ ਦੱਸਿਆ ਕਿ ਯਾਤਰੂ ਰੇਲਗੱਡੀਆਂ ਚਲਣ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਲੇਬਰ (ਮਜ਼ਦੂਰ) ਉਦਯੋਗਾਂ ’ਚ ਕੰਮ ਕਰਨ ਲਈ ਪਹੁੰਚ ਸਕੇਗੀ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਵਿਖੇ ਰੇਲ ਗੱਡੀਆਂ ਬੰਦ ਹੋਣ ਨਾਲ ਮਾਲ ਨਾ ਆਉਣ ਅਤੇ ਜਾਣ ਕਾਰਣ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਸਨਅਤਕਾਰਾਂ ਨੂੰ ਝੱਲਣਾ ਪਿਆ ਹੈ, ਜਿਸਦੇ ਵਿੱਚੋਂ 1800 ਕਰੋੜ ਰੁਪਏ ਦਾ ਨੂਕਸਾਨ ਜ਼ਿਲੇ ’ਚ ਆਉਣ ਵਾਲੇ ਮਾਲ ਅਤੇ 2200 ਕਰੋੜ ਰੁਪਏ ਦਾ ਨੁਕਸਾਨ ਤਿਆਰ ਮਾਲ ਬਾਹਰ ਨਾ ਭੇਜ ਸਕਣ ਕਾਰਣ ਹੋਇਆ ਹੈ।

ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਰੇਲਗੱਡੀਆਂ ਦੀ ਬਹਾਲੀ ਲਈ ਲਗਾਤਾਰ ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਸੂਬੇ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ, ਜਿਸਦੇ ਲਈ ਜ਼ਿਲਾ ਸੰਗਰੂਰ ਦੇ ਉਦਯੋਗਪਤੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਹਨ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com