Sunday 25 October 2020

ਜੈਵਿਕ ਚੱਕਰ ਨੂੰ ਬਰਕਰਾਰ ਰੱਖਣ ਲਈ ਜੰਗਲੀ ਜੀਵ ਸੁਰੱਖਿਆ ਅਤੇ ਵਿਕਾਸ ਨਾਲ ਨਾਲ ਚੱਲਣਾ ਚਾਹੀਦਾ ਹੈ – ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ

- Posted on 08 October 2020


 ਛੱਤਬੀਰ ਚਿੜੀਆਘਰ ਨੇ ਵਾਜ਼ਾ ਦੀ ਮੈਂਬਰਸ਼ਿਪ ਕੀਤੀ ਹਾਸਲ
ਛੱਤਬੀੜ ਚਿੜੀਆਘਰ ਵਿੱਚ ਜਲਦ ਹੀ ਡਾਇਨਾਸੌਰ ਪਾਰਕ ਅਤੇ ਫੂਡ ਪਲਾਜ਼ਾ ਖੋਲ੍ਹੇ ਜਾਣਗੇ
ਸਰਵਿਸ ਐਂਟਰੀ ਵਿੱਚ ਬਾਇਓ-ਸੇਫਟੀ ਚੈਂਬਰ ਦਾ ਉਦਘਾਟਨ
ਚਿੜੀਆਘਰ ਵਿੱਚ ਜਨਮੇ ਲੂੰਬੜੀ ਦੇ ਬੱਚੇ ਆਮ ਜਨਤਾ ਲਈ ਕੀਤੇ ਪੇਸ਼
ਛੱਤਬੀਰ ਚਿੜੀਆਘਰ ‘ਤੇ ਬਣੀ ਦਸਤਾਵੇਜ਼ੀ ਦਾ ਟੀਜ਼ਰ ਕੀਤਾ ਜਾਰੀ
ਜੰਗਲੀ ਜੀਵ ਸੁਰੱਖਿਆ ਲਈ ਕੰਮ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਦਾ ਕੀਤਾ ਸਨਮਾਨ
ਐਸ.ਏ.ਐਸ.ਨਗਰ, 7 ਅਕਤੂਬਰ:
ਜੈਵਿਕ ਚੱਕਰ ਨੂੰ ਬਰਕਰਾਰ ਰੱਖਣ ਲਈ ਜੰਗਲੀ ਜੀਵ ਸੁਰੱਖਿਆ ਅਤੇ ਵਿਕਾਸ ਨਾਲ ਨਾਲ ਚੱਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ, ਸ. ਸਾਧੂ ਸਿੰਘ ਧਰਮਸੋਤ ਮੰਤਰੀ ਨੇ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣ ਲਈ ਛੱਤਬੀੜ ਚਿੜੀਆਘਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣਾ ਜੰਗਲੀ ਜੀਵ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਸਾਡੇ ਸਦਾਚਾਰ ਵਿੱਚ ਸਮਾਈ ਹੋਈ ਹੈ ਅਤੇ ਇਹ ਸਾਡੀ ਪਰੰਪਰਾ ਅਤੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ।
ਛੱਤਬੀੜ ਚਿੜੀਆਘਰ ਸਬੰਧੀ ਤਿਆਰ ਕੀਤੀ ਗਏ ਡਾਕੂਮੈਂਟਰੀ ਦੇ ਟੀਜ਼ਰ ਨੂੰ ਜਾਰੀ ਕਰਦਿਆਂ ਮੰਤਰੀ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ ਅਤੇ ਇਹ ਚਿੜੀਆਘਰ ਵਰਲਡ ਐਸੋਸੀਏਸ਼ਨ ਆਫ਼ ਜ਼ੂਜ ਐਂਡ ਐਕੁਏਰੀਅਮਜ਼ (ਵਾਜ਼ਾ) ਦੀ ਮੈਂਬਰਸ਼ਿਪ ਵੀ ਹਾਸਲ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚਿੜੀਆਘਰ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਕੰਮ ਜਾਰੀ ਹੈ ਅਤੇ ਜਲਦ ਹੀ ਆਮ ਜਨਤਾ ਲਈ ਡਾਇਨਾਸੌਰ ਪਾਰਕ ਅਤੇ ਫੂਡ ਪਲਾਜ਼ਾ ਖੋਲ੍ਹਿਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਵੱਧ ਤੋਂ ਵੱਧ ਵੈਟਲੈਂਡ ਰਾਮਸਰ ਸਾਈਟਾਂ ਰੱਖਣ ਲਈ ਪੰਜਾਬ ਦੇਸ਼ ਵਿਚ ਦੂਜੇ ਸਥਾਨ ‘ਤੇ ਹੈ। ਪੰਜਾਬ ਕੋਲ 6 ਸਾਇਟਾਂ ਹਨ ਜਦਕਿ ਉੱਤਰ ਪ੍ਰਦੇਸ਼ ਕੋਲ 7 ਸਾਇਟਾਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਸਿਰਫ ਤਿੰਨ ਸਾਈਟਾਂ ਸਨ ਪਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਾਲ 2019 ਵਿਚ ਤਿੰਨ ਹੋਰ ਸਾਇਟਾਂ ਕੇਸ਼ੋਪੁਰ, ਨੰਗਲ ਵੈਟਲੈਂਡ ਅਤੇ ਬਿਆਸ ਦਰਿਆ ਪ੍ਰਣਾਲੀ ਨੂੰ ਵੈੱਟਲੈਂਡ ਰਾਮਸਰ ਸਾਈਟਾਂ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਛੇਤੀ ਹੀ ਬਾਘ ਅਤੇ ਰਿੱਛਾਂ ਦੀਆਂ ਨਵੀਆਂ ਕਿਸਮਾਂ ਛੱਤਬੀੜ ਚਿੜੀਆਘਰ ਵਿੱਚ ਲਿਆਂਦੀਆਂ ਜਾਣਗੀਆਂ। ਪਿਛਲੇ ਸਾਲ ਬਿਆਸ ਵਿੱਚ ਸਫਲਤਾਪੂਰਵਕ ਘੜਿਆਲ ਛੱਡਣ ਤੋਂ ਬਾਅਦ, ਸਾਲ ਦੇ ਅੰਤ ਤੱਕ ਪਾਣੀ ਦਾ ਪੱਧਰ ਘਟਣ ਉਪਰੰਤ, ਬਿਆਸ ਦਰਿਆ ਵਿੱਚ 25 ਤੋਂ 30 ਹੋਰ ਘੜਿਆਲ ਛੱਡੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿੰਧ ਘਾਟੀ ਡੌਲਫਿਨ ਸੁਰੱਖਿਆ ਯੋਜਨਾ ਅਤੇ ਹਰੀਕੇ ਤੇ ਸਿਸਵਾਂ ਈਕੋ-ਟੂਰਿਜ਼ਮ ਯੋਜਨਾਵਾਂ ਦਾ ਵਿਕਾਸ ਵੀ ਵਿਚਾਰ ਅਧੀਨ ਹੈ।
ਇਸ ਤੋਂ ਪਹਿਲਾਂ ਮੰਤਰੀ ਨੇ ਕੋਵਿਡ ਦੇ ਮੱਦੇਨਜ਼ਰ ਬਣਾਏ ਚਿੜੀਆਘਰ ਦੀ ਸਰਵਿਸ ਐਂਟਰੀ ਵਿੱਚ ਬਾਇਓਸੇਫਟੀ ਚੈਂਬਰ ਦਾ ਉਦਘਾਟਨ ਕੀਤਾ। ਉਹਨਾਂ ਚਿੜੀਆਘਰ ਵਿੱਚ ਜਨਮੇ ਵੱਖਰੀ ਕਿਸਮਾਂ ਦੀਆਂ ਭਾਰਤੀ ਲੂੰਬੜੀਆਂ ਦੇ ਬੱਚਿਆਂ ਨੂੰ ਆਮ ਜਨਤਾ ਲਈ ਪੇਸ਼ ਕੀਤਾ।
ਇਸ ਮੌਕੇ ਪ੍ਰਿੰਸੀਪਲ ਚੀਫ਼ ਕਨਜ਼ਰਵੇਟਰ ਸ੍ਰੀ ਜਤਿੰਦਰ ਸ਼ਰਮਾ, ਏ.ਸੀ.ਐਸ. ਜੰਗਲਾਤ ਸ਼੍ਰੀਮਤੀ ਰਵਨੀਤ ਕੌਰ, ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਸ੍ਰੀ ਆਰ.ਕੇ. ਮਿਸ਼ਰਾ, ਡਾਇਰੈਕਟਰ ਛੱਤਬੀੜ ਚਿੜੀਆਘਰ ਸ੍ਰੀ ਸੌਦਾਗਰ ਆਈ.ਏ.ਐਸ ਨੇ ਸੰਬੋਧਨ ਕੀਤਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com