ਭੁੱਖਾ ਕੌਣ?

ਰੇਲਵੇ ਸਟੇਸ਼ਨ ਦੇ ਬਾਹਰ ਨਿਕਲਦੇ ਦੋ ਮਰਦਾਂ ਨੂੰ ਕਿਸੇ ਦਰਦ ਭਰੀ ਅਵਾਜ਼ ਨੇ ਪਿੱਛੇ ਤੋਂ ਬੁਲਾਇਆ ਤਾਂ ਇੱਕ ਪੁਰਾਣੇ ਫਟੇ ਕੱਪੜੇ ਪਹਿਨੀ ਤੇ ਗੋਦੀ ਕੁੱਛੜ ਚੁੱਕੀ ਬੱਚੇ ਨੂੰ ਅੱਧ ਢਕੇ ਸੀਨੇ ਨਾਲ ਲਗਾਈ ਔਰਤ ਨੇ ਕਿਹਾ,”ਮੇਰੇ ਬੱਚੇ ਨੇ ਸਵੇਰ ਤੋਂ ਦੁੱਧ ਨਹੀਂ ਪੀਤਾ| ਇਸ ਲਈ ਦੁੱਧ ਖਰੀਦਣਾ ਹੈ| ਦਸ ਰੁਪਏ ਦੇ ਦੋ|” ਦੋਵਾਂ ਨੇ ਬੱਚੇ ਵੱਲ ਦੇਖਣ ਦੀ ਬਜਾਏ ਔਰਤ ਦੀ ਅੱਧ ਢਕੀ ਛਾਤੀ  ਵੱਲ ਅਜੇ ਦੇਖਿਆ ਹੀ ਸੀ ਕਿ ੳੁਹ ਪਲਟ ਗਈ| ੳੁਸ ਦੀਆਂ ਅੱਖਾਂ ਵਿੱਚੋਂ ਸਪੱਸ਼ਟ ਨਜਰ ਆ ਰਿਹਾ ਸੀ ਕਿ ਜਿਵੇਂ ਸੋਚ ਰਹੀਆਂ ਹੋਣ,”ਮੇਰੇ ਬੱਚੇ ਤੇ ਆਹ ਮਰਦਾਂ ਵਿੱਚੋਂ ਜਿਆਦਾ ਭੁੱਖਾ ਕੌਣ ਹੈ?”

ਰਾਜਿੰਦਰ ਸਿੰਘ ਚਾਨੀ

ਸ.ਸ. ਮਾਸਟਰ

ਈ-ਮੇਲ: [email protected]

Read more