ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਮਾਨਤਾ ਦੁਆਰਾ ਗੁਣਵੱਤਾ ਵਧਾਉਣ” ਸਬੰਧੀ ਵਿਸ਼ੇ ਤੇ ਵੈਬਿਨਾਰ 18 ਜਨਵਰੀ ਨੂੰ
ਬਠਿੰਡਾ, 14 ਜਨਵਰੀ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ “ਮਾਨਤਾ ਦੁਆਰਾ ਗੁਣਵੱਤਾ ਵਧਾਉਣ” ਸਬੰਧੀ ਵਿਸ਼ੇ ‘ਤੇ ਵੈਬਿਨਾਰ ਦਾ ਆਯੋਜਨ 18 ਜਨਵਰੀ (ਸੋਮਵਾਰ) ਨੂੰ ਯੂਨੀਵਰਸਿਟੀ ਦੇ ਸਾਰੇ ਕੰਸਟੀਚਿਊਐਂਟ ਅਤੇ ਐਫੀਲੀਏਟਡ ਕਾਲਜਾਂ ਲਈ ਕੀਤਾ ਜਾ ਰਿਹਾ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਵੈਬਿਨਾਰ ਕੋਆਰਡੀਨੇਟਰ ਪ੍ਰੋ. (ਡਾ.) ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵੈਬਿਨਾਰ ਦੇ ਪ੍ਰਮੁੱਖ ਸਰੋਤ ਵਿਅਕਤੀ ਨੈਸ਼ਨਲ ਅਸੈਸਮੈਂਟ ਅਤੇ ਐਕਰੀਡੀਟੇਸ਼ਨ ਕੌਂਸਿਲ(ਐਨ.ਏ.ਏ.ਸੀ.) ਦੇ ਅਡਵਾਈਜ਼ਰ, ਡਾ. ਗਣੇਸ਼ ਹੇਗੜੇ, ਕੁਆਲਟੀ ਇਨਹਾਂਸਮੈਂਟ ਵਿਸ਼ੇ ‘ਤੇ ਮਾਹਿਰ ਭਾਸ਼ਣ ਦੇਣਗੇ, ਜਦੋਂਕਿ ਐਨ.ਏ.ਏ.ਸੀ. ਦੇ ਸਹਾਇਕ ਸਲਾਹਕਾਰ, ਡਾ. ਵਨੀਤਾ ਸਾਹੂ ਮਾਹਿਰ ਡੇਟਾ ਵੈਰੀਫਿਕੇਸ਼ਨ ਅਤੇ ਪ੍ਰਮਾਣਿਕਤਾ ਨਤੀਜਿਆਂ ਬਾਰੇ ਵਿਸ਼ੇ ‘ਤੇ ਵਿਚਾਰ ਸਾਂਝੇ ਕਰਨਗੇ ।
ਡਾ. ਸਿੱਧੂ ਨੇ ਕਿਹਾ ਕਿ ਵੈਬਿਨਾਰ ਦੌਰਾਨ ਸਰੋਤ ਵਿਅਕਤੀ ਨੈਸ਼ਨਲ ਅਸੈਸਮੈਂਟ ਅਤੇ ਐਕਰੀਡੀਟੇਸ਼ਨ ਕੌਂਸਿਲ(ਐਨ.ਏ.ਏ.ਸੀ.) ਬਾਰੇ ਕੀਮਤੀ ਜਾਣਕਾਰੀ ਸਾਂਝਾ ਕਰਨਗੇ, ਜੋ ਕਿ ਸਾਰੇ ਕਾਲਜਾਂ ਅਤੇ ਵਿਭਾਗਾਂ ਲਈ ਬੇਹੱਦ ਲਾਭਕਾਰੀ ਸਾਬਿਤ ਹੋਵੇਗੀ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਬੂਟਾ ਸਿੰਘ ਸਿੱਧੂ ਵੀ ਵੈਬਿਨਾਰ ਨੂੰ ਸੰਬੋਧਨ ਕਰਨਗੇ।