04 March 2021 04:51 am
Kinno

ਪਿੰਡ ਮਿੱਡੂਮਾਨ ਦਾ ਵਾਟਰ ਵਰਕਸ ਰੋਜ਼ਾਨਾ 5 ਘੰਟੇ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾ ਰਿਹੈ ਸ਼ੁਧ ਪਾਣੀ

- Posted on 07 February 2021


ਸਾਲ 2019 ’ਚ “ਮੇਰਾ ਪਿੰਡ, ਮੇਰੀ ਸ਼ਾਨ ” ਜਲ ਸਪਲਾਈ ਯੋੋਜਨਾ ਤਹਿਤ ਜ਼ਿਲਾ ਪੱਧਰੀ ਮੁਕਾਬਲੇ ਵਿਚ ਜਿੱਤਿਆ 2 ਲੱਖ ਰੁਪਏ ਦਾ ਪਹਿਲਾ ਇਨਾਮ
ਫਰੀਦਕੋੋਟ 07 ਫਰਵਰੀ

ਪੰਜਾਬ ਸਰਕਾਰ ਵੱਲੋੋਂ ਪੇਂਡੂ ਲੋੋਕਾਂ ਨੂੰ ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜ਼ਿਲਾ ਫ਼ਰੀਦਕੋਟ ਦੇ ਪਿੰਡ ਮਿੱਡੂਮਾਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 2017-18 ’ਚ ਜਲ ਘਰ ਸਥਾਪਿਤ ਕੀਤਾ ਗਿਆ ਸੀ। ਇਹ ਜਲ ਘਰ ਰੋਜ਼ਾਨਾ ਪਿੰਡ ਦੇ 172 ਘਰਾਂ ’ਚ 159 ਕੂਨੈਕਸ਼ਨਾਂ ਰਾਹੀਂ ਰੋਜ਼ਾਨਾ 5 ਘੰਟੇ ਦੀ ਨਿਰਵਿਘਣ ਜਲ ਸਪਲਾਈ ਕਰ ਰਿਹਾ ਹੈ। ਇਸ ਜਲ ਘਰ ਨੂੰ ਵਧੀਆ ਪਾਣੀ ਦੀ ਸਪਲਾਈ, ਰੱਖ ਰੱਖਾਵ ਅਤੇ ਸਫ਼ਾਈ ਪੱਖੋਂ ਸਾਲ 2019 ’ਚ “ਮੇਰਾ ਪਿੰਡ, ਮੇਰੀ ਸ਼ਾਨ ” ਜਲ ਸਪਲਾਈ ਯੋੋਜਨਾ ਤਹਿਤ ਜ਼ਿਲਾ ਪੱਧਰੀ ਮੁਕਾਬਲੇ ਵਿਚ 2 ਲੱਖ ਰੁਪਏ ਦਾ ਪਹਿਲਾ ਇਨਾਮ ਤਤਕਾਲੀਨ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਦਿੱਤਾ ਗਿਆ ਸੀ।
ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਚੇਅਰਪਰਸਨ ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ “ਮੇਰਾ ਪਿੰਡ, ਮੇਰੀ ਸ਼ਾਨ ” ਜਲ ਸਪਲਾਈ ਯੋੋਜਨਾ ਤਹਿਤ ਜ਼ਿਲਾ ਪੱਧਰੀ ਮੁਕਾਬਲੇ ਵਿਚ ਇਸ ਜਲ ਘਰ ਨੂੰ 2 ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ ਸੀ। ਇਸ ਨਾਲ ਸਾਡੀ ਜਿੰਮੇਵਾਰ ਹੋਰ ਵੀ ਵਧੀ ਹੈ ਅਤੇ ਇਸ  ਜਲ ਘਰ ਦੀ ਬੇਹਤਰੀ ਅਤੇ ਸਪਲਾਈ ਪੋੋ੍ਰਜੈਕਟ ਨੂੰ ਹੋਰ ਵਧੀਆ ਤਰੀਕੇ ਨਾਲ ਚਲਉਣ ਲਈ ਵਿਉਂਤਬੰੀ ਕਰਦੇ ਰਹਿੰਦੇ ਹਾਂ ਤੇ ਇਸ ਸਮੇਂ ਪਿੰਡ ਦੇ 172 ਘਰਾਂ ਵਿੱਚ ਸੁੱਧ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਚੱਲ ਰਹੇ ਹਨ। ਉਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ, ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਅਤੇ ਵਿਭਾਗ ਤੇ ਸਰਕਾਰ ਵੱਲੋੋਂ ਮਿਲ ਰਹੇ ਭਰਪੂਰ ਸਹਿਯੋੋਗ ਸਦਕਾ ਪਿੰਡ ਦੀ ਪੰਚਾਇਤ ਵੱਲੋੋਂ ਇਸ ਪ੍ਰੋੋਜੈਕਟ ਤੋੋਂ ਕਰੀਬ 90 ਹਜ਼ਾਰ ਰੁਪਏ ਦੀ ਬਚਤ ਖਾਤੇ ਵਿੱਚ ਜਮਾਂ ਹੈ। ਉਨਾਂ ਦੱਸਿਆ ਕਿ ਵਾਟਰ ਵਰਕਸ ਵਾਲੀ ਖਾਲੀ ਜਗਾਂ ਵਿਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਹੋਏ ਹਨ ਜੋ ਕਿ ਰੁੱਖਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਹ ਵਿਭਾਗ ਦੇ ਨਾਅਰੇ ’ਜਲ ਜੀਵਨ ਦਾ ਹੈ ਅਨਮੋੋਲ ਰਤਨ, ਇਸ ਨੂੰ ਸਾਂਭਣ ਦਾ ਕਰੋੋ ਹਰ ਯਤਨ’ ਤਹਿਤ ਕੰਮ ਕਰ ਰਹੀ ਹੈ ਤੇ ਕਮੇਟੀ ਵੱਲੋੋਂ ਪਿੰਡ ਦੇ ਲੋੋਕਾਂ ਨੂੰ ਜਲ ਜੀਵਨ ਅਤੇ ਪਾਣੀ ਦੀ ਬਚਤ ਲਈ ਵੀ ਸਮੇਂ ਸਮੇਂ ਤੇ  ਜਾਗਰੂਕ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਪਿੰਡ ਦੀ ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਵਿੱਚ ਉਨਾਂ ਤੋੋਂ ਇਲਾਵਾ ਸੈਕਟਰੀ ਅਵਤਾਰ ਸਿੰਘ, ਰਾਜਪਾਲ ਸਿੰਘ ਖਜ਼ਾਨਚੀ ਅਤੇ ਟੈਕਨੀਕਲ ਮੈਂਬਰ ਵਜੋੋਂ ਸ਼ਾਨੂੰ ਗਰਗ, ਮੈਂਬਰ ਸੁਖਮੰਦਰ ਸਿੰਘ ਸਮੇਤ ਹੋਰ ਮੈਂਬਰ ਅਤੇ ਜੇ.ਈ. ਆਪਸੀ ਤਾਲਮੇਲ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਜਲ ਸਪਲਾਈ ਯੋੋਜਨਾ ਨੂੰ ਚਲਾ ਰਹੇ ਹਨ। ਉਨਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਲੋੋਕ ਅਤੇ ਵਿਭਾਗ ਦੇ ਅਧਿਕਾਰੀ ਜੋੋ ਉਨਾਂ ਦੀ ਜਲ ਸਪਲਾਈ ਯੋੋਜਨਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਪਾਣੀ ਦੀ ਬਚਤ ਸਬੰਧੀ ਤਜਰਬੇ ਦੇਖਣ ਆਉਂਦੇ ਹਨ ਤਾਂ ਪੂਰੀ ਕਮੇਟੀ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।
ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਪਿੰਡ ਮਿੱਡੂਮਾਨ ਦੇ ਜਲ ਘਰ ਦੀਆਂ ਪ੍ਰਾਪਤੀਆਂ ਤੇ ਉਪਲਬੱਧੀਆਂ ਬਾਰੇ ਦੱਸਦਿਆਂ ਕਿਹਾ ਕਿ ਪੂਰੇ ਜਿਲੇ ਨੂੰ ਇਸ ਤੇ ਮਾਣ ਹੈ। ਉਨਾਂ ਕਿਹਾ ਜਿਲੇ ਵਿੱਚ 124 ਦੇ ਕਰੀਬ ਜਲ ਸਪਲਾਈ ਯੋੋਜਨਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ ਅਤੇ ਇਨਾਂ ਵਿੱਚ ਹੋੋਰ ਸੁਧਾਰ ਲਈ ਸਮੇਂ ਸਮੇਂ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਾਂਦੇ ਹਨ। ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਪਨ ਸਿੰਗਲਾ ਨੇ ਕਿਹਾ ਕਿ ਮਿੱਡੂਮਾਨ ਪਿੰਡ ਦੀ ਜਲ ਸਪਲਾਈ ਯੋੋਜਨਾ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ।  ਪਿੰਡ ਦੀ ਪੰਚਾਇਤ, ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਤੇ ਵਿਭਾਗ ਦੇ ਸਹਿਯੋੋਗ ਨਾਲ ਜਿੱਥੇ ਪੂਰੀ ਸਫਲਤਾ ਨਾਲ ਚੱਲ ਕੇ ਪਿੰਡ ਵਿੱਚ ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਹੇ ਹਨ,ਉੱਥੇ ਹੀ ਇਹ ਜਲ ਸਪਲਾਈ ਯੋੋਜਨਾ ਪਿੰਡ ਵਾਸੀਆਂ ਦੇ ਸਹਿਯੋੋਗ ਨਾਲ ਇਨਾਮ ਜਿੱਤ ਕੇ ਨਾਮਣਾ ਖੱਟਿਆ ਹੈ। ਸਮੇਂ ਦੀ ਲੋੜ ਹੈ ਕਿ ਜ਼ਿਲੇ ਦੇ ਹੋਰਨਾਂ ਪਿੰਡਾਂ ਨੂੰ ਵੀ ਅਜਿਹੀਆਂ ਸਫਲਤਾਪੂਰਵਕ ਚੱਲ ਰਹੀਆਂ ਜਲ ਸਪਲਾਈ ਯੋੋਜਨਾਵਾਂ ਤੋੋਂ ਸਿੱਖਣ ਦੀ ਲੋੋੜ ਹੈ। ਇਸ ਮੌੌਕੇ ਵਿਭਾਗ ਦੇ ਜੇ.ਈ. ਸ੍ਰੀ ਗੁਰਪ੍ਰੀਤ ਸਿੰਘ ਗਰੋੋਵਰ ਅਤੇ ਸ੍ਰੀ ਪਰਮਿੰਦਰ ਸਿੰਘ ਵੀ ਹਾਜ਼ਰ ਸਨ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->