ਵਿਆਹ ਸਮਾਗਮਾਂ ’ਤੇ 50 ਤੱਕ ਅਤੇ ਸ਼ੋਕ ਸਮਾਗਮਾਂ ’ਤੇ 20 ਤੱਕ ਦੇ ਇਕੱਠ ਦੀ ਆਗਿਆ

ਨਵਾਂਸ਼ਹਿਰ, 19 ਮਈ- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਕੋਵਿਡ ਰੋਕਥਾਮ ਅਤੇ ਸਾਵਧਾਨੀਆਂ ਦੇ ਮੱਦੇਨਜ਼ਰ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਆਹ ਸਮਾਗਮਾਂ ਅਤੇ ਅੰਤਮ ਰਸਮਾਂ/ਸ਼ੋਕ ਸਮਾਗਮਾਂ ’ਚ ਇਕੱਤਰਤਾ ਦੀ ਗਿਣਤੀ ਨੂੰ ਸੀਮਿਤ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

        ਇਨ੍ਹਾਂ ਹੁਕਮਾਂ ਮੁਤਾਬਕ ਵਿਆਹ ਸਮਾਗਮ ਲਈ 50 ਤੋਂ ਵੱਧ ਦੀ ਇਕੱਤਰਤਾ ਦੀ ਇਜ਼ਾਜ਼ਤ ਨਹੀਂ ਹੋਵੇਗੀ ਜਦਕਿ ਅੰਤਮ ਰਸਮਾਂ/ਸ਼ੋਕ ਸਮਾਗਮ ’ਚ 20 ਤੋਂ ਵਧੇਰੇ ਵਿਅਕਤੀਆਂ ਦੀ ਇਕੱਤਰਤਾ ਨਹੀਂ ਹੋ ਸਕੇਗੀ।

        ਇਨ੍ਹਾਂ ਸਮਾਗਮਾਂ ਲਈ ਮਨਜੂਰੀ ਦੇਣ ਲਈ ਆਪਣੀ ਸਬ ਡਵੀਜ਼ਨ ਦੇ ਐਸ ਡੀ ਐਮ ਤੋਂ ਮਨਜੂਰੀ ਹਾਸਲ ਕਰਨੀ ਪਵੇਗੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਭਾਰਤੀ ਦੰਡ ਵਿਧਾਨ 1860 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Read more