Thursday 22 October 2020

ਅਨਲਾਕ-4: ਹਰਿਆਣਾ ਨੇ ਫਿਲਮ ਦੀ ਸ਼ੂਟਿੰਗ ਲਈ ਜਾਰੀ ਕੀਤੇ ਐਸਓਪੀ

- Posted on 03 September 2020

ਚੰਡੀਗੜ, 03 ਸਤੰਬਰ – ਕੋਵਿਡ-19 ਮਹਾਮਾਰੀ ਦੇ ਚਲਦੇ ਪਹਿਲਾਂ ਤੋਂ ਲਾਗੂ ਅਨਲਾਕ-4 ਦਿਸ਼ਾ-ਨਿਰਦੇਸ਼ਾਂ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਅੱਜ ਰਾਜ ਵਿਚ ਫਿਲਮ ਸ਼ੂਟਿੰਗ ਲਈ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ|

ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਵਿਡ-19 ਦੇ ਚਲਦੇ ਫਿਲਮਾਂ ਦੀ ਸ਼ੂਟਿੰਗ ਤਹਿਤ ਮੰਜੂਰੀ ਪ੍ਰਾਪਤ ਕਰਨ ਲਈ ਸਾਰੀ ਬਿਨੈ ਆਨਲਾਇਨ ਪੋਰਟਲ  ‘ਤੇ ਪ੍ਰਾਪਤ ਹੋਣਗੇ ਅਤੇ ਸ਼ੁਰੂਆਤੀ ਮੰਜੂਰੀ  ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ (ਡੀਜੀਆਈਪੀਆਰ) ਵੱਲੋਂ ਦਿੱਤੀ ਜਾਵੇਗੀ| ਬਾਅਦ ਵਿਚ ਬਿਨੈ ਨੂੰ ਸਬੰਧਿਤ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਜਾਵੇਗਾ, ਜਿਸ ਵਿਚ ਸ਼ੂਟਿੰਗ ਲਈ ਪ੍ਰਸਤਾਵਿਤ ਸਥਾਨਾਂ ਦਾ ਵਰਨਣ ਕੀਤਾ ਗਿਆ ਹੈ|

ਉਨਾਂ ਨੇ ਦਸਿਆ ਕਿ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਾਰੀ ਬਿਨਿਆਂ ਵਿਚ ਸਥਾਨ ਦੀ ਜਾਣਕਾਰੀ, ਦਿਨਾਂ ਦੀ ਗਿਣਤੀ ਅਤੇ ਸਮੇਂ ਦੀ ਪੂਰੀ ਜਾਣਕਾਰੀ ਸ਼ਾਮਿਲ ਹੋਵੇਗੀ| ਸਬੰਧਿਤ ਡਿਪਟੀ ਕਮਿਸ਼ਨਰ ਪੁਲਿਸ ਅਧਿਕਾਰੀਆਂ ਦੇ ਸਲਾਹ ਨਾਲ ਮੰਜੂਰੀ ਦੇਣ ‘ਤੇ ਵਿਚਾਰ ਕਰਣਗੇ ਅਤੇ ਮੰਜੂਰੀ ਦੀ ਇਕ ਫੋਟੋਕਾਪੀ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਅਤੇ ਜਰੂਰੀ ਕਾਰਵਾਈ ਲਈ ਭੈਜੀ ਜਾਵੇਗੀ| ਉਨਾਂ ਨੇ ਦਸਿਆ ਕਿ ਸ਼ੂਟਿੰਗ ਦੇ ਸਮੇਂ ਜਿੱਥੇ ਤਕ ਸੰਭਵ ਹੋਵੇ ਘੱਟੋ ਘੱਟ ਸਮੇਂ ਤਕ ਸੀਮਤ ਹੋਣੀ ਚਾਹੀਦੀ ਹੈ ਅਤੇ 50 ਵਿਅਕਤੀਆਂ ਤੋਂ ਵੱਧ ਮੌਜੂਦ ਨਹੀਂ ਹੋਣੇ ਚਾਹੀਦੇ| ਇਸ ਤੋਂ ਇਲਾਵਾ, ਸ਼ੂਟਿੰਗ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਇਸ ਵਿਚ ਸ਼ਾਮਿਲ ਸਾਰੇ ਲੋਕਾਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ ਅਤੇ Jਸਿਮੇਟੋਮੇਟਿਕ (symptomatic) ਪਾਏ ਜਾਣਗੇ|

ਉਨਾਂ ਨੇ ਦਸਿਆ ਕਿ ਸ਼ੂਟਿੰਗ ਦੇ ਲਈ ਸਥਾਨ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖਣ ਕਿ ਉਹ ਕੰਟੇਨਮੈਂਟ ਜੋਨ ਵਿਚ ਜਾਂ ਉਸ ਦੇ ਆਲੇ-ਦੁਆਲੇ ਤੋਂ ਨਹੀਂ ਆਉਂਦਾ ਇਜਾਜਤਾਂ ਅਤੇ ਪ੍ਰਵਾਨਗੀਆਂ ਸਿਰਫ ਸੇਫ ਜੋਨ ਲਈ ਹੀ ਦਿੱਤੀਆਂ ਜਾਣਗੀਆਂ| ਹਰ! ਸੈਟ ਵਿਚ ਇਕ ਵਿਅਕਤੀ ਸਾਰੇ ਕ੍ਰਯੂਮੈਂਬਰ ਅਤੇ ਏਂਟੀਬ ਕੰਟੇਜਨ ਉਪਾਆਂ ਦੇ ਬਾਰੇ ਵਿਚ ਜਾਣਕਾਰੀ ਦਰਜ ਕਰੇਗਾ|

ਬੁਲਾਰੇ ਨੇ ਦਸਿਆ ਕਿ ਨਾਨ ਏਕਟਿੰਗ ਕ੍ਰਯੂ ਮੈਂਬਰ ਜਿਵੇਂ ਸਹਾਇਕ ਕਰਮਚਾਰੀ ਪੂਰੀ ਸ਼ੂਟਿੰਗ ਦੌਰਾਨ ਮਾਸਕ ਪਹਿਨਣਗੇ ਅਤੇ ਉਨਾਂ ਨੂੰ ਸੋਸ਼ਲ ਡਿਸਟਂੈਸਿੰਗ ਮਾਨਦੰਡਾਂ ਦੀ ਪਾਲਨਾ ਕਰਨੀ ਹੋਵੇਗੀ| ਸ਼ੂਟਿੰਗ ਸਥਾਨ ‘ਤੇ ਸੈਨੇਟਾਈਜਰ, ਸਾਬਣ ਅਤੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਮੌਜੂਦ ਮੈਂਬਰਾਂ ਨੂੰ ਵਾਰ-ਵਾਰ ਆਪਣੇ ਹੱਥਾਂ ਨੂੰ ਧੋਣਾ ਚਾਹੀਦਾ ਹੈ| ਪ੍ਰਵੇਸ਼ ਤੇ ਨਿਕਾਸੀ ਦਰਵਾਜੇ ਅਤੇ ਸ਼ੂਟਿੰਗ ਦੌਰਾਨ ਸਾਰਿਆਂ ਦੇ ਲਈ ਹੱਥਾਂ ਨੂੰ ਧੋਣਾ ਜਾਂ ਸੈਨੇਟਾਇਜ ਕਰਨਾ ਜਰੂਰੀ ਹੈ|

ਬੁਲਾਰੇ ਨੇ ਦਸਿਆ ਕਿ ਜਿਸ ਵਿਅਕਤੀ ਨੂੰ ਫਿਲਮਾਇਆ ਜਾ ਰਿਹਾ ਹੈ, ਉਸ ਨੂੰ ਛੱਡ ਕੇ ਸਾਰਿਆਂ ਨੂੰ ਸਮਾਜਿਕ ਦੂਰੀ ਬਣਾਏ ਰੱਖਣੀ ਹੋਵੇਗੀ| ਪ੍ਰੋਡਕਸ਼ਨ ਹਾਊਸ ਨੂੰ ਦਰਵਾਜੇ ਖੋਲਣ, ਇਸਤੇਮਾਲ ਕੀਤੇ ਗਏ ਮਾਸਕ ਦੇ ਸਹੀ ਨਿਪਟਾਨ ਅਤੇ ਖੁਰਾਕ ਪਦਾਰਥਾਂ ਨੂੰ ਸਹੀ ਢੰਗ ਨਾਲ ਰੱਖਣ ਤੇ ਸੰਭਾਲਣ ਲਈ ਲੋਕਾਂ ਨੂੰ ਨਾਮਜਦ ਕਰਨਾ ਹੋਵੇਗਾ| ਭੀੜ ਤੋਂ ਬੱਚਣ ਲਈ ਕਾਫੀ ਗਿਣਤੀ ਵਿਚ ਵਿਯੂ ਕਟਰ ਅਤੇ ਨਿਜੀ ਸੁਰੱਖਿਆ ਕਰਮਚਾਰੀਆਂ ਵੱਲੋਂ ਭੀੜ ਕੰਟਰੋਲ ਨੂੰ ਯਕੀਨੀ ਕੀਤਾ ਜਾਵੇ| ਮੋਬਾਇਲ ਪਖਾਨੇ, ਪੋਰਟੇਬਲ ਬਾਸ਼ਬੇਸਿਨ ਦੀ ਵਰਤੋ ਜਰੂਰੀ ਹੈ (ਜਦੋਂ ਸ਼ੂਟਿੰਗ ਸਥਾਨ ‘ਤੇ ਪਖਾਨਿਆਂ ਦੀ ਸਹੂਲਤ ਉਪਲਬਧ ਨਾ ਹੋਵੇ) ਅਤੇ ਜੇਕਰ ਸੰਭਵ ਹੋਵੇ ਤਾਂ ਨਹਾਉਣ ਦੀ ਵਿਵਸਥਾ ਵੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ|

ਉਨਾਂ ਨੇ ਦਸਿਆ ਕਿ ਇਹ ਸਾਰੀ ਸਹੂਲਤਾਂ ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਹੋਣੀ ਚਾਹੀਦੀ ਹੈ| ਇਨਾਂ ਨੂੰ ਲਗਾਤਾਰ ਸਾਫ ਕੀਤਾ ਜਾਣਾ ਚਾਹੀਦਾ ਹੈ| ਜੇਕਰ ਕੋਈ ਵੀ ਕ੍ਰਯੂ ਮੈਂਬਰ ਬੀਮਾਰ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਨੇੜੇ ਦੇ ਸਿਹਤ ਕੇਂਦਰ ਨੂੰ ਦਿੱਤੀ ਜਾਵੇ|

ਪੁਲਿਸ ਡਾਇਰੈਕਟਰ ਜਨਰਲ, ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ, ਸਾਰੇ ਡਿਪਟੀ ਕਮਿਸ਼ਨਰਾਂ, ਪੰਚਕੂਲਾ, ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰਾਂ ਅਤੇ ਸਾਰੇ ਸੀਨੀਅਰ ਪੁਲਿਸ ਸੁਪਰਡੈਂਟਾਂ/ਪੁਲਿਸ ਸੁਪਰਡੈਂਟਾਂ ਨੂੰ ਰਾਜ ਵਿਚ ਇੰਨਾਂ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਕਰਨ ਅਤੇ ਸਖਤ ਪਾਲਣ ਯਕੀਨੀ ਕਰਨ ਲਈ ਜਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com