20 January 2021 10:36 pm
Kinno

ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ 7 ਜਨਵਰੀ ਨੂੰ ਸੀ.ਯੂ.ਪੀ.ਬੀ. ਅਤੇ ਜੀ.ਈ.ਆਰ.ਏ. ਵੱਲੋਂ ਕਰਵਾਈ ਜਾਣ ਵਾਲੀ ਦੋ-ਰੋਜ਼ਾ ਵਰਚੁਅਲ ਅੰਤਰਰਾਸ਼ਟਰੀ ਅਖੰਡ ਕਾਨਫਰੰਸ ‘ਐਡੂਕੋਨ-2020′ ਦਾ ਉਦਘਾਟਨ ਕਰਣਗੇ

- Posted on 06 January 2021

·        ਇਸ ਦੋ-ਰੋਜ਼ਾ ਅੰਤਰਰਾਸ਼ਟਰੀ ਅਖੰਡ ਕਾਨਫਰੰਸ ਦੌਰਾਨ ਭਾਰਤ ਅਤੇ ਵਿਦੇਸ਼ ਦੇ ਸਿੱਖਿਆ ਸ਼ਾਸਤਰੀ ਅਤੇ ਖੋਜ ਵਿਦਵਾਨ ਸੰਮੇਲਨ ਦੇ ਉਪ-ਵਿਸ਼ਿਆਂ ਤੇ ਲਗਾਤਾਰ 31 ਘੰਟੇ ਤੱਕ ਵਿਚਾਰ-ਵਟਾਂਦਰੇ ਕਰਣਗੇ 

6 ਜਨਵਰੀਬਠਿੰਡਾ

ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ‘ ‘7 ਜਨਵਰੀ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ.ਪੀ.ਬੀ.) ਅਤੇ ਗਲੋਬਲ ਐਜੂਕੇਸ਼ਨ ਰਿਸਰਚ ਐਸੋਸੀਏਸ਼ਨ (ਜੀ.ਈ.ਆਰ.ਏ.) ਵੱਲੋਂ ਸਾਂਝੇ ਤੌਰ ਤੇ ਕਰਵਾਈ ਜਾਣ ਵਾਲੀ ਦੋ ਰੋਜ਼ਾ ਵਰਚੁਅਲ ਇੰਟਰਨੈਸ਼ਨਲ ਅਖੰਡ ਕਾਨਫਰੰਸ ਐਡੂਕੋਨ-2020′ ਦਾ ਉਦਘਾਟਨ ਕਰਣਗੇ। ਇਹ ਅੰਤਰਰਾਸ਼ਟਰੀ ਅਖੰਡ ਕਾਨਫਰੰਸ ਪ੍ਰੋ. ਰਾਘਵੇਂਦਰ ਪੀ. ਤਿਵਾੜੀ (ਵਾਈਸ ਚਾਂਸਲਰਸੀਯੂਪੀਬੀ) ਅਤੇ ਪਦਮਸ਼੍ਰੀ ਡਾ. ਮਹਿੰਦਰ ਸੋਧਾ (ਜੀਈਆਰਏ) ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਜਾਵੇਗੀ। ਐਡੂਕੋਨ –2020 ਪ੍ਰੋਗਰਾਮ ਦਾ ਮੁੱਖ ਉਦੇਸ਼ ਐਨਵਿਜ਼ਨਿੰਗ ਏਜੁਕੇਸ਼ਨ ਫਾਰ ਟ੍ਰਾੰਸਫਾਰਮਿੰਗ ਯੂਥ ਟੁ ਰੀਸ੍ਟੋਰ ਗਲੋਬਲ ਪੀਸ (ਗਲੋਬਲ ਸ਼ਾਂਤੀ ਨੂੰ ਬਹਾਲ ਕਰਨ ਲਈ ਨੌਜਵਾਨਾਂ ਨੂੰ ਬਦਲਣ ਲਈ ਸਿੱਖਿਆ ਦੀ ਕਲਪਨਾ) ਹੈ। ਇਹ ਦੋ-ਰੋਜ਼ਾ ਕੌਮਾਂਤਰੀ ਅਖੰਡ ਕਾਨਫਰੰਸ ਵਿੱਚ ਇੰਗਲੈਂਡਕਨਾਡਾਥਾਈਲੈਂਡਅਮਰੀਕਾਆਸਟਰੇਲੀਆਭੂਟਾਨ ਅਤੇ ਭਾਰਤ ਤੋਂ ਸਿੱਖਿਆ ਸ਼ਾਸਤਰੀਨੀਤੀ ਨਿਰਮਾਤਾਵਿਦਵਾਨ ਅਤੇ ਖੋਜਕਰਤਾ ਐਡੁਕੋਨ –2020 ਦੇ ਉਪ-ਵਿਸ਼ਿਆਂ ਤੇ ਨਿਰੰਤਰ 31 ਘੰਟਿਆਂ ਤੱਕ ਵਿਚਾਰ ਵਟਾਂਦਰੇ ਕਰਣਗੇ।

 

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ‘ ਇਸ ਦੋ-ਰੋਜ਼ਾ ਅੰਤਰਰਾਸ਼ਟਰੀ ਅਖੰਡ ਕਾਨਫਰੰਸ ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਉੰਨ੍ਹਾਂਨੇ ਕਿਹਾਇਹ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਾਨਫਰੰਸ ਹੈ ਜਿਸ ਵਿੱਚ ਵਿਸ਼ਵ ਭਰ ਤੋਂ ਸਿੱਖਿਆ ਸ਼ਾਸਤਰੀਵਿਦਵਾਨ ਅਤੇ ਖੋਜਕਰਤਾ ਸਿੱਖਿਆ ਦੇ ਖੇਤਰ ਵਿੱਚ ਆਈ.ਸੀ.ਟੀ. ਦੀ ਵਿਆਪਕ ਵਰਤੋਂ ਦੀਆਂ ਸੰਭਾਵਨਾਵਾਂ ਖੋਜਣ ਲਈ ਅਤੇ ਬਰਾਬਰ ਦੀ ਗੁਣਵੱਤਾ ਵਾਲੀ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਵਜੋਂ ਇਕ ਰੋਡਮੈਪ ਤਿਆਰ ਕਰਨ ਲਈ ਲਗਾਤਾਰ 31 ਘੰਟਿਆਂ ਤੱਕ ਵਿਚਾਰ ਵਟਾਂਦਰੇ ਕਰਣਗੇ।

ਪ੍ਰੋਗਰਾਮ ਦੇ ਵੇਰਵੇ ਸਾਂਝੇ ਕਰਦਿਆਂ ਪ੍ਰੋ. ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨਫਰੰਸ ਖੋਜ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਵਿਦਿਆਰਥੀ-ਕੇਂਦਰਿਤ ਕੌਮੀ ਸਿੱਖਿਆ ਨੀਤੀ –2020 ਦੀਆਂ ਸਿਫਾਰਸ਼ਾਂ ਦੀ ਅਮਲ ਦੀਆਂ ਰਣਨੀਤੀਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ। ਕਾਨਫਰੰਸ ਦੇ ਉਪ-ਵਿਸ਼ਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਦੌਰਾਨ 21ਵੀਂ ਸਦੀ ਵਿੱਚ ਪ੍ਰਾਚੀਨ ਸਿੱਖਿਆ ਪ੍ਰਣਾਲੀ ਦੀ ਸਾਰਥਕਤਾਵਿਸ਼ਵਵਿਆਪੀ ਦ੍ਰਿਸ਼ਟੀਕੋਣ ਤੋਂ ਕੌਮੀ ਸਿੱਖਿਆ ਨੀਤੀ –2020, ਭਵਿੱਖ ਦੇ ਗ੍ਰੈਜੂਏਟਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਆਦਿ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਨਾਲ ਹੀ ਭਵਿੱਖ ਦੀਆਂ ਪੀੜ੍ਹੀਆਂ ਦੀ ਸਿੱਖਿਆ ਲਈ ਮੁੱਦਿਆਂਚੁਣੌਤੀਆਂ ਅਤੇ ਮੌਕਿਆਂ ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਮੈਂਬਰ ਇਸ ਵਿਰਤੁਲ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਤ ਹਨ। ਉਨ੍ਹਾਂ ਦੱਸਿਆ ਕਿ ਸੀਯੂਪੀਬੀ ਅਤੇ ਜੀਈਆਰਏ ਦੁਆਰਾ ਕਰਵਾਈ ਜਾ ਰਹੀ ਐਜੁਕੋਨ-2020 ਕੌਮਾਂਤਰੀ ਕਾਨਫਰੰਸ ਭਾਗੀਦਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸ਼ੰਸਿਤ ਅਕਾਦਮਿਕ ਸ਼ਖਸੀਅਤਾਂ ਨੂੰ ਸੁਣਨ ਦਾ ਮੌਕਾ ਪ੍ਰਦਾਨ ਕਰੇਗੀ।  ਕਾਨਫਰੰਸ ਦੇ ਕਨਵੀਨਰ ਅਤੇ ਸਕੂਲ ਆਫ਼ ਐਜੂਕੇਸ਼ਨ ਦੇ ਡੀਨ ਪ੍ਰੋ. ਐਸ.ਕੇ. ਬਾਵਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਰਚੁਅਲ ਅੰਤਰਰਾਸ਼ਟਰੀ ਅਖੰਡ ਕਾਨਫਰੰਸ ਵਿਲੱਖਣ ਹੈਕਿਉਂਕਿ ਇਸ ਪ੍ਰੋਗਰਾਮ ਵਿੱਚ 31 ਘੰਟਿਆਂ ਤੋਂ ਵੱਧ ਸਮੇਂ ਲਈ ਬਿਨਾਂ ਰੁਕੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਉੰਨ੍ਹਾਂਨੇ ਦੱਸਿਆ ਕਿ ਸਾਨੂੰ ਆਨਲਾਈਨ ਰਜਿਸਟ੍ਰੇਸ਼ਨ ਅਤੇ ਪੇਪਰ ਜਮ੍ਹਾਂ ਕਰਨ ਦੀ ਪ੍ਰਕਿਰਿਆ ਦੌਰਾਨ ਹਿੱਸਾ ਲੈਣ ਵਾਲਿਆਂ ਦੁਆਰਾ ਸ਼ਾਨਦਾਰ ਹੁੰਗਾਰਾ ਪ੍ਰਾਪਤ ਹੋਇਆ ਹੈ। ਪ੍ਰੋ. ਬਾਵਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਅਤੇ ਅੰਤ ਦੇ ਸੈਸ਼ਨਾਂ ਦਾ ਸਿੱਧਾ ਪ੍ਰਸਾਰਣ ਯੂਨੀਵਰਸਿਟੀ ਦੇ ਅਧਿਕਾਰਤ ਯੂ-ਟਿਊਬ ਚੈਨਲ ਤੇ ਕੀਤਾ ਜਾਵੇਗਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com