ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ, 20 ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆਂ ਮੋਟਰਸਾਇਕਲ ਬਰਾਮਦ
ਪਟਿਆਲਾ, 29 ਦਸੰਬਰ- ਵਿਕਰਮਜੀਤ ਦੁੱਗਲ ਆਈ.ਪੀ.ਐਸ. ਨੇ ਦੱਸਿਆ ਕਿ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ 20 ਮੋਬਾਇਲ ਫੋਨ (ਮੁੱਲ ਕਰੀਬ 2 ਲੱਖ ਰੂਪੈ) ਅਤੇ ਵਾਰਦਾਤਾਂ ਵਿੱਚ ਵਰਤਿਆਂ ਇਕ ਮੋਟਰਸਾਇਕਲ ਟੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਵੀ ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜਕੇ ਕੀਤੀਆਂ 5 ਵਾਰਦਾਤਾਂ ਪਤਾ ਲੱਗੀਆਂ।
ਦੁੱਗਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਦਮਨਪਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਕਾਨ ਨੰਬਰ 71 ਗਲੀ ਨੰਬਰ 30 ਡੀ ਅਨੰਦ ਨਗਰ ਬੀ ਥਾਣਾ ਤ੍ਰਿਪੜੀ ਪਟਿਆਲਾ ਦੀ ਅਸ਼ਵਨੀ ਮੋਬਾਇਲ ਦੇ ਨਾਮ ‘ਤੇ ਭਾਦਸੋਂ ਰੋਡ ਪਟਿਆਲਾ ਵਿਖੇ ਦੁਕਾਨ ਹੈ, ਵਿਖੇ ਮਿਤੀ 19-20/12/2020 ਦੀ ਦਰਮਿਆਨੀ ਰਾਤ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ ਦੁਕਾਨ ਦੇ ਤਾਲੇ ਤੋੜਕੇ ਮੋਬਾਇਲ ਫੋਨ ਅਤੇ ਕੁਝ ਅਸੈਸਰੀ ਚੋਰੀ ਹੋਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 402 ਮਿਤੀ 21/12/2020 ਅ/ਧ 457,380 ਹਿੰ:ਦਿੰ: ਥਾਣਾ ਤ੍ਰਿਪੜੀ ਜਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਇਸ ਕੇਸ ਵਿੱਚ ਸੀ.ਆਈ.ਏ ਪਟਿਆਲਾ ਵੱਲੋ ਇਸ ਚੋਰੀ ਨੂੰ ਟਰੇਸ ਕਰਕੇ ਇਸ ਵਾਰਦਾਤ ਵਿੱਚ ਸਾਮਲ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 27/12/2020 ਨੂੰ ਏ.ਐਸ.ਆਈ.ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕਾਬੰਦੀ ਦੌਰਾਨ ਬੰਡੂਗਰ ਚੋਕ ਨੇੜੇ ਰਜਿੰਦਰਾ ਹਸਪਤਾਲ ਪਟਿਆਲਾ ਤੋ ਦੋਸੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤਾਨਨੂੰ ਮੋਟਰਸਾਇਕਲ ਟੀ.ਵੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਨ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤ ਦੀ ਡੂੰਘਾਈ ਨਾਲ ਪੁੱਛਗਿੱਛ ਤੋ ਪਾਇਆ ਗਿਆ ਕਿ ਦੋਸ਼ੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਜੋ ਕਿ ਪਹਿਲਾ ਵੀ ਚੋਰੀ ਦੇ ਕੇਸਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਜਿਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਫਿਰ ਤੋ ਚੋਰੀ ਦੀਆਂ ਵਾਰਦਾਤਾਂ ਕਰਨੀਆਂ ਸੁਰੂ ਕਰ ਦਿੱਤੀਆਂ ਸਨ, ਜਿਸ ਤੇ ਰਾਹੁਲ ਪਾਂਡੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਪਟਿਆਲਾ ਸ਼ਹਿਰ ਵਿੱਚ ਰਾਤ ਸਮੇਂ ਦੁਕਾਨੇ ਦੇ ਤਾਲੇ ਤੋੜਕੇ 5 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਸਰਾਬ ਦੇ ਠੇਕੇ, ਕਰਿਆਨੇ ਦੀਆਂ ਦੁਕਾਨਾ, ਮੋਟਰਸਾਇਕਲ ਅਤੇ ਮੋਬਾਇਲਾ ਦੀ ਦੁਕਾਨ ਆਦਿ ਹਨ। ਦੋਸ਼ੀ ਰਾਹੁਲ ਪਾਂਡੇ ਤੇ ਸੋਨੂੰ ਕੁਮਾਰ ਉਕਤ ਦੀ ਨਿਸ਼ਾਨਦੇਹੀ ਪਰ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ 20 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਉਪਰੋਕਤ ਵਾਰਦਾਤਾ ਸਬੰਧੀ ਮੁੱਕਦਮਿਆ ਦਾ ਵੇਰਵਾ ਇਸ ਪ੍ਰਕਾਰ ਹੈ :-
ਜ਼ੋਗਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮ: ਨੰ: 19 ਜ਼ੋਗਿੰਦਰ ਨਗਰ ਬੰਡੂਗਰ ਜਿਲਾ ਪਟਿਆਲਾ ਦੀ ਲਵਲੀ ਸਿੰਗਲਾ ਐਡ ਕੰਪਨੀ ਦੇ ਨਾਮ ਪਰ ਫੋਹਾਰਾ ਚੋਕ ਪਟਿਆਲਾ ਵਿਖੇ ਸਰਾਬ ਠੇਕਾ ਅੰਗਰੇਜੀ ਅਤੇ ਦੇਸੀ ਦੀ ਦੁਕਾਨ ਦੇ ਮਿਤੀ 01/06/2020 ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜਕੇ ਦੁਕਾਨ ਵਿਚੋਂ 10,000/ਰੂਪੈ ਕੈਸ ਅਤੇ ਕਰੀਬ 17 ਹਜਾਰ ਰੂਪੈ ਦੀ ਕੀਮਤ ਦੀ ਅੰਗਰੇਜੀ ਸਰਾਬ ਚੋਰੀ ਕਰ ਲਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 02/06/2020 ਅ/ਧ 457,380 ਹਿੰ:ਦਿੰ: ਥਾਣਾ ਸਿਵਲ ਲਾਇਨ ਦਰਜ ਹੈ ।
ਮਹੇਸ ਕੁਮਾਰ ਪੁੱਤਰ ਸ੍ਰੀ ਕ੍ਰਿਸਨ ਕੁਮਾਰ ਵਾਸੀ ਬੀ/15/221 ਘਲੋੜੀ ਗੇਟ ਪਟਿਆਲਾ ਥਾਣਾ ਕੋਤਵਾਲੀ ਪਟਿਆਲਾ ਦੀ ਪ੍ਰਤਾਪ ਨਗਰ ਪਟਿਆਲ ਵਿਖੇ ਐਮ.ਐਸ.ਜੀ.ਟੈਲੀਕੋਮ ਦੇ ਨਾਮ ਪਰ ਮੋਬਾਇਲਾ ਦੀ ਦੁਕਾਨ ਦੇ ਰਾਤ ਸਮੇਂ ਦੁਕਾਨ ਦੇ ਤਾਲੇ ਤੋੜਕੇ ਵਿਚੋਂ 8 ਮੋਬਾਇਲ ਫੋਨ ਤੇ ਇਕ ਲੈਪਟੋਪ ਅਤੇ ਸਮਾਨ ਆਦਿ ਚੋਰੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 161 ਮਿਤੀ 05/07/2020 ਅ/ਧ 457,380 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ।
ਹਰਦੀਪ ਸਿੰਘ ਵਾਸੀ ਅਨੰਦ ਨਗਰ ਪਟਿਆਲਾ ਦੀ ਅਨੰਦ ਨਗਰ ਗਲੀ ਨੰਬਰ 09 ਸਾਹਮਣੇ ਏਕਤਾ ਇੰਨਕਲੈਵ ਨੇੜੇ ਹਨੂੰਮਾਨ ਮੰਦਿਰ ਪਾਸ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜਕੇ ਵਿਚੋਂ ਕਰਿਆਨੇ ਦਾ ਸਮਾਨ ਜਿਸ ਵਿੱਚ ਕਾਜੂ/ਬਦਾਮ ਅਤੇ ਪੈਸੇ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ 400 ਮਿਤੀ 15/12/2020 ਅ/ਧ 457,380 ਹਿੰ:ਦਿੰ: ਥਾਣਾ ਤ੍ਰਿਪੜੀ ਦਰਜ ਹੈ।
ਦਰਸਨ ਕੁਮਾਰ ਪੁੱਤਰ ਲੇਟ ਤੋਲਾ ਰਾਮ ਵਾਸੀ 92 ਜੀ. ਡੋਗਰਾ ਮੁਹੱਲਾ ਨੇੜੇ ਗੁਰੂਦਆਰਾ ਅੰਗਦ ਦਰਬਾਰ ਸਾਹਿਬ ਪਟਿਆਲਾ ਦੀ ਸਿਵ ਟੈਲੀਕੋਮ ਦੇ ਨਾਮ ਪਰ ਸਰਹੰਦੀ ਗੇਟ ਨੇੜੇ ਬੱਸ ਸਟੈਡ ਪਟਿਆਲਾ ਵਿਖੇ ਮੋਬਾਇਲਾਂ ਦੀ ਦੁਕਾਨ ਹੈ ਦੇ ਰਾਤ ਸਮੇਂ ਤਾਲੇ ਤੋੜਕੇ ਵਿਚੋਂ ਨਵੇ ਮੋਬਾਇਲ ਫੋਨ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ 188 ਮਿਤੀ 17/12/2020 ਅ/ਧ 457,380 ਹਿੰ:ਦਿੰ: ਥਾਣਾ ਲਾਹੋਰੀ ਗੇਟ ਜਿਲਾ ਪਟਿਆਲਾ ਦਰਜ ਹੈ।
ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਰਾਹੁਲ ਪਾਂਡੇ ਤੇ ਇਸ ਦੇ ਸਾਥੀਆਂ ਵੱਲੋਂ ਉਪਰੋਕਤ ਵਾਰਦਾਤਾਂ ਤੋ ਇਲਾਵਾ ਸ਼ਹਿਰ ਪਟਿਆਲਾ ਵਿਖੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਮਿਲਕੇ ਸ਼ਰਾਬ ਦੇ ਠੇਕਿਆਂ ਦੀਆਂ ਦੁਕਾਨਾਂ ਦੇ ਤਾਲੇ ਤੋੜਕੇ ਕੈਸ਼ ਚੋਰੀ ਕਰਨ ਦੀਆਂ 03, ਸਬਜੀ ਮੰਡੀ ਪ੍ਰਤਾਪ ਨਗਰ ਪਟਿਆਲਾ ਤੋ ਮੋਟਰਸਾਇਕਲ ਚੋਰੀ 04 ਅਤੇ ਕਰਿਆਨੇ/ਬੈਕਰੀ ਦੀਆਂ ਦੁਕਾਨਾ ਤੇ ਤਾਲੇ ਤੋੜਕੇ ਕਰੀਬ 03 ਆਦਿ ਵਿੱਚ ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਹਨ । ਦੋਸ਼ੀ ਰਾਹੁਲ ਪਾਂਡੇ ਅਤੇ ਇਸ ਦੇ ਸਾਥੀਆਂ ਵੱਲੋਂ ਜਿੰਨੇ ਵੀ ਮੋਟਰਸਾਇਕਲ ਚੋਰੀ ਕੀਤੇ ਗਏ ਹਨ, ਉਹ ਹਫਤਾਵਾਰੀ ਲੱਗਣ ਵਾਲੀ ਸਬਜੀ ਮੰਡੀ ਪ੍ਰਤਾਪ ਨਗਰ ਤੋਂ ਚੋਰੀ ਕੀਤੇ ਹਨ ਅਤੇ ਇਹ ਮੋਟਰਸਾਇਕਲਾਂ ਨੂੰ ਚੋਰੀ ਦੀਆਂ ਵਾਰਦਾਤਾਂ ਸਮੇਂ ਵਰਤਣ ਲਈ ਚੋਰੀ ਕਰਦੇ ਸੀ ਅਤੇ ਕੁਝ ਦਿਨ ਚਲਾਕੇ ਫਿਰ ਲਾਵਾਰਸ ਹਾਲਤ ਵਿੱਚ ਸੁੰਨਸਾਨ ਏਰੀਆ ਵਿੱਚ ਖੜਾ ਕਰ ਦਿੰਦੇ ਸੀ। ਦੋਸ਼ੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤਾਨ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕਰਕੇ ਮਿਤੀ 30/12/2020 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।