11 May 2021

“ਸਿਆਸਤਦਾਨਾਂ ਤੇ ਆਮ ਲੋਕਾਂ ਲਈ ਗੁਰੂ ਨਾਨਕ ਤੋਂ ਸਿੱਖਣ ਲਈ ਬਹੁਤ ਕੁਝ ਹੈ : ਵੈਂਕਈਆ ਨਾਇਡੂ

PunjabUpdate.Com

ਚੰਡੀਗੜ੍ਹ, 6 ਨਵੰਬਰ

ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਆਪਣੇ ਵਿਚਾਰਾਂ ਨਾਲ ਲੋਕਾਂ ਦੀ ਜ਼ਿੰਦਗੀਆਂ ਨੂੰ ਸਮਰਿੱਧ ਬਣਾਇਆ।

“ਸਿਆਸਤਦਾਨਾਂ ਤੇ ਆਮ ਲੋਕਾਂ ਲਈ ਗੁਰੂ ਨਾਨਕ ਤੋਂ ਸਿੱਖਣ ਲਈ ਬਹੁਤ ਕੁਝ ਹੈ। ਜੇ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਢਾਲ ਲਈਏ ਤਾਂ ਅਸੀਂ ਚਿਰਸਥਾਈ ਵਿਕਾਸ ਵੱਲ ਵਧ ਸਕਦੇ ਹਾਂ।”

ਉਨ੍ਹਾਂ ਨੇ ਅੱਗੇ ਕਿਹਾ, “ਗੁਰੂ ਨਾਨਕ ਦੇਵ ਨੇ ਨਾ ਸਿਰਫ਼ ਨੀਂਹ ਰੱਖੀ ਸਗੋਂ ਇਹ ਪੱਕਾ ਕੀਤਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਦੁਨੀਆਂ ਤੇ ਬਣੀਆਂ ਰਹਿਣ ਜਿਸ ਲਈ ਉਨ੍ਹਾਂ ਨੇ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਦਾ ਵਿਕਾਸ ਕੀਤਾ।”

“ਗੁਰੂ ਨਾਨਕ ਨੇ ਅੰਤਰ ਧਰਮ ਸੰਵਾਦ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਵਿਚਾਰ ਸੰਸਾਰ ਨੂੰ ਤਿਆਗਣ ਦਾ ਨਹੀਂ ਸਗੋਂ ਪੂਰਨ ਸ਼ਮੂਲੀਅਤ ਦਾ ਹੈ। ਉਨ੍ਹਾਂ ਲਈ ਸ਼ਬਦਾਂ ਨਾਲੋਂ ਜ਼ਿਆਦਾ ਅਹਿਮ ਕਾਰਜ ਸਨ। “

ਨਾਇਡੂ ਨੇ ਕਿਹਾ, “ਮੈਨੂੰ ਖ਼ੁਸ਼ੀ ਹੈ ਕਿ ਕਰਤਾਰਪੁਰ ਸਾਹਿਬ ਜਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਗੁਜ਼ਾਰਿਆ ਉਸ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਮੈਂ ਆਸ਼ਾ ਕਰਦਾ ਹਾਂ ਕਿ ਉਹ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਲਾਂਘਾ ਹੋਵੇ। ਸਾਡੇ ਸੰਤਾਂ ਨੇ ਸਾਨੂੰ ਰਾਹ ਦਿਖਾਇਆ ਪਰ ਉਸ ਰਾਹ ਤੇ ਚੱਲਣਾ ਸਾਡਾ ਕੰਮ ਹੈ।”  

Spread the love

Read more

© Copyright 2021, Punjabupdate.com