Thursday 09 July 2020

ਆਪਣਿਆਂ ਦੀ ਉਡੀਕ ਵਿੱਚ ਬੰਜ਼ਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ

- Posted on 01 December 2019

ਲਕਸ਼ਮਣ ਸਿੰਘ
 ਅੱਜ-ਕੱਲ• ਨੌਜਵਾਨਾਂ ਵਿੱਚ ਦਿਨੋਂ-ਦਿਨ ਵਿਦੇਸ਼ ਜਾਣ ਦਾ ਇੰਨਾ ਰੁਝਾਨ ਵੱਧ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਹਜ਼ਾਰਾਂ ਮੀਲ ਦੂਰ ਕਿਸੇ ਅਣਜਾਨ ਦੇਸ਼ ਵਿੱਚ ਆਪਣੇ ਸੁਨਿਹਰੀ ਭਵਿੱਖ ਦਾ ਸੁਪਨਾ ਆਪਣੀ ਅੱਖਾਂ ‘ਚ ਸੰਜੋਏ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਅਤੇ ਇਹ ਰੂਝਾਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਜੇਕਰ ਇਸ ਨੂੰ ਸਮੇਂ ਰਹਿੰਦੇ ਠੱਲ• ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਪੰਜਾਬ ਵੀ ਇੱਕ ਬੰਜ਼ਰ ਧਰਤੀ ਵਾਂਗ ਆਪਣਿਆਂ ਦੀ ਉਡੀਕ ਕਰਦਾ-ਕਰਦਾ ਯਤੀਮ ਹੋ ਜਾਵੇਗਾ।
 ਨੌਜਵਾਨਾਂ ਦੇ ਵਿਦੇਸ਼ ਜਾਣ ਨਾਲ ਕਿੰਨੇ ਹੀ ਮਾਵਾਂ ਦੇ ਪੁੱਤ, ਕਿੰਨੇ ਭੈਣਾਂ ਦੇ ਭਰਾ, ਕਿੰਨੀਆਂ ਹੀ ਔਰਤਾਂ ਦੇ ਸੁਹਾਗਾਂ ਦੀ ਜਿੰਦੜੀ ਫਰਜ਼ੀ ਏਜੰਟਾਂ ਵੱਲੋਂ ਵਿਦੇਸ਼ਾਂ ਵਿੱਚ ਰੋੜੀ ਜਾ ਰਹੀ ਏ। ਭਾਵੇਂ ਅਸੀਂ ਰੋਜ਼ ਅਖ਼ਬਾਰਾਂ ਵਿੱਚ ਪੜ•ਦੇ ਹਾਂ, ਟੀ.ਵੀ. ‘ਤੇ ਵੀ ਦੇਖਦੇ ਹਾਂ ਕਿ ਕਿਸ ਤਰ•ਾਂ ਸਾਡੇ ਨੌਜਵਾਨ ਇੰਨ•ਾਂ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਸੁਪਨਿਆਂ ਨੂੰ ਉਨ•ਾਂ ਦੇ ਹਵਾਲੇ ਕਰਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ, ਪਰ ਸ਼ਾਇਦ ਉਨ•ਾਂ ਨੂੰ ਇਸ ਗੱਲ ਦਾ ਜ਼ਰਾਂ ਵੀ ਇਲਮ ਨਹੀਂ ਹੈ ਕਿ ਫਰਜੀ ਏਜੰਟਾਂ ਵਲੋਂ ਵਿਖਾਏ ਗਏ ਸੁਪਨੇ, ਸਿਰਫ਼ ਉਨ•ਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਈ ਵਾਰ ਉੱਥੇ ਉਨ•ਾਂ ਦੀ ਉਡਾਰੀ ਨੂੰ ਇੱਕ ਪਿੰਜਰੇ (ਜੇਲ•) ਵਿੱਚ ਕੈਦ ਕਰਵਾ ਦਿੱਤਾ ਜਾਂਦਾ ਹੈ। ਕੈਦ ਵਿੱਚ ਰਹਿੰਦੀਆਂ ਉਹ ਇਹੀ ਸੋਚਦੇ ਹੋਣਗੇ ਕਿ ਅਜਿਹੀ ਨਰਕ ਭਰੀ ਜਿੰਦਗੀ ਨਾਲੋਂ ਤਾਂ ਆਪਣੇ ਦੇਸ਼ ਦੀ ਉਹ ਜਿੰਦਗੀ ਹੀ ਠੀਕ ਸੀ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਤੇ ਪਰਿਵਾਰ ਉਨ•ਾਂ ਦੇ ਨਾਲ ਸੀ। ਭਾਵੇਂ ਉਹ ਦੋ ਰੋਟੀਆਂ ਘੱਟ ਖਾ ਲੈਂਦੇ ਸਨ ਪਰ ਸਕੂਨ ਦੀ ਜਿੰਦਗੀ ਤਾਂ ਜੀ ਰਹੇ ਸਨ। ਕਿਉਂ ਉਨ•ਾਂ ਨੇ ਵਿਦੇਸ਼ਾਂ ਵੱਲ ਜਾਣ ਦੇ ਸੁਪਨੇ ਸੰਜੋਏÎ;ਵਸ ਕਈ ਖ਼ੁਸ਼ਕਿਸਮਤ ਤਾਂ ਇਸ ਪਿੰਜਰੇ ‘ਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜ਼ਿਆਦਾਤਰ ਨੌਜਵਾਨਾਂ ਨੂੰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ।

ਜਿਹੜੇ ਨੌਜਵਾਨ ਇਨ•ਾਂ ਫਰਜ਼ੀ ਏਜੰਟਾਂ ਦੇ ਚੁੰਗਲ ਵਿਚੋਂ ਬੱਚ ਕੇ ਕਿਸੇ ਤਰ•ਾਂ ਵਾਪਸ ਆਪਣੇ ਮੁਲਕ ਆ ਜਾਣ ਤਾਂ ਉਹ ਫਿਰ ਵਿਦੇਸ਼ ਜਾਣ ਦੀ ਸੋਚਦੇ ਵੀ ਨਹੀਂ।
 ਇਸੇ ਵੱਧ ਰਹੇ ਰੂਝਾਨ ਸਮੇਂ ਦੀਆਂ ਸਰਕਾਰਾਂ ਦਾ ਅਹਿਮ ਰੋਲ ਹੈ, ਜਿਨ•ਾਂ ਵੱਲੋਂ ਨੋਜਵਾਨਾਂ ਨੂੰ ਕਿਸੇ ਤਰ•ਾਂ ਦਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾਂਦਾ ਅਤੇ ਆਪਣੇ ਝੂਠੇ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਇਸੇ ਕਰਕੇ ਅੱਜ ਸਾਡੇ ਜ਼ਿਆਦਾਤਰ ਨੌਜਵਾਨ ਜਿਨ•ਾ ਨੂੰ ਕਿਸੇ ਤਰ•ਾਂ ਦਾ ਰੋਜ਼ਗਾਰ ਨਹੀਂ ਮਿਲਿਆ, ਉਹ ਨਸ਼ਿਆਂ ਦੇ ਦਲਦਲ ਵਿੱਚ ਜਾ ਰਹੇ ਹਨ। ਨੌਜਵਾਨਾਂ ਦੇ ਵਿਦੇਸ਼ ਵੱਲ ਕੂਚ ਕਰਵਾਉਣ ਵਿੱਚ ਸਾਡੇ ਕੁਝ ਪੰਜਾਬੀ ਗਾਇਕਾਂ ਨੇ ਵੀ ਕਿਸੇ ਤਰ•ਾਂ ਦੀ ਕਸਰ ਬਾਕੀ ਨਹੀਂ ਛੱਡੀ, ਕਿਉਂਕਿ ਇਨ•ਾਂ ਗਾਇਕਾਂ ਵੱਲੋਂ ਆਪਣੇ ਗਾਣਿਆਂ ਵਿੱਚ ਆਪਣੇ ਵਿਰਸੇ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਆਪਣੇ ਗਾਣਿਆਂ ਵਿੱਚ ਵਿਦੇਸ਼ੀ ਧਰਤੀ ‘ਤੇ ਅਸਲੇ, ਵੱਡੀਆਂ-ਵੱਡੀਆਂ ਕੋਠੀਆਂ, ਮਹਿੰਗੀਆਂ-ਮਹਿੰਗੀਆਂ ਕਾਰਾਂ ਆਦਿ ਜਿਹਾ ਕੁਝ ਦਿਖਾ ਕੇ ਸ਼ਾਇਦ ਇਹ ਸੁਨੇਹਾ ਦੇ ਰਹੇ ਹਨ ਕਿ ਵਿਦੇਸ਼ਾਂ ਵਿੱਚ ਉਨ•ਾਂ (ਨੌਜਵਾਨਾਂ) ਦੀ ਜਿੰਦਗੀ ਬਹੁਤ ਵਧੀਆ ਹੈ। ਅਜਿਹੇ ਕੁਝ ਵੇਖ ਵੀ ਸਾਡੇ ਨੌਜਵਾਨਾਂ ‘ਤੇ ਬਾਹਰ ਐਸੋ-ਆਰਾਮ ਦੀ ਜਿੰਦਗੀ ਦੇ ਸੁਪਨੇ ਵੇਖਦੇ ਹਨ।
 ਮੈਂ ਸਮਝਦਾ ਹਾਂ ਕਿ ਸਾਡੇ ਨੌਜਵਾਨ ਇੰਨੇ ਮਿਹਨਤੀ ਹਨ ਕਿ ਜਿੰਨੀ ਮਿਹਨਤ ਨਾਲ ਉਹ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ, ਜੇਕਰ ਉਹ ਉਸੇ ਇਮਾਨਦਾਰੀ ਤੇ ਮਿਹਨਤ ਨਾਲ ਇੱਥੇ ਵੀ ਕੰਮ ਕਰਨ ਤਾਂ ਉਹ ਕੀ ਨਹੀਂ ਕਰ ਸਕਦੇ। ਫਿਰ ਪਤਾ ਨਹੀਂ ਕਿ ਉਹ ਆਪਣੀ ਸ਼ਰਮ ਦੇ ਮਾਰੇ ਇੱਥੇ ਮਿਹਨਤ ਕਰਨ ਵਿੱਚ ਗੁਰੇਜ਼ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ੀਆਂ ਦੇ ਫਾਰਮ ਹਾਊਸਾਂ, ਖੇਤਾਂ, ਪੈਟਰੋਲ ਪੰਪਾਂ ਆਦਿ ਵਿੱਚ ਉਹ ਸਾਰਾ ਕੰਮ ਕਰਦੇ ਹਨ, ਜਿਸਦਾ ਕਿ ਉਨ•ਾਂ ਦਾ ਜ਼ਮੀਰ ਵੀ ਉਨ•ਾਂ ਨੂੰ ਇਜ਼ਾਜਤ ਨਹੀਂ ਦਿੰਦਾ।

ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣਾ ‘ਖਾਲਾ ਜੀ ਦਾ ਵਾੜਾ’ ਨਹੀਂ। ਕਿਉਕਿ ਜਿਹੜੇ ਪੰਜਾਬੀ ਕਈ ਦਹਾਕੇ ਪਹਿਲਾਂ ਵਿਦੇਸ਼ਾਂ ਨੂੰ ਗਏ ਸਨ, ਉਹ ਵੀ ਹੁਣ ਕਿਤੇ ਜਾ ਕੇ ਸੈਟ ਹੋਏ ਹਨ ਜਾ ਹੋ ਰਹੇ ਹਨ ਅਤੇ ਅੱਜ ਦਾ ਦੌਰ ਤਾਂ ਇੰਨਾ ਮੁਕਾਬਲੇਬਾਜ਼ੀ ਦਾ ਹੈ ਕਿ ਦੋ ਨੰਬਰ (ਗ਼ੈਰ-ਕਾਨੂੰਨੀ ਢੰਗ) ਵਿੱਚ ਵਿਦੇਸ਼ਾ ‘ਚ ਜਾ ਕੇ ਸੈਟਲ ਹੋਣਾ ਬਹੁਤ ਮੁਸ਼ਕਿਲ ਹੈ।
 ਅਜਿਹੇ ਹੀ ਸਾਡੇ ਇੱਕ ਬਹੁਤ ਹੀ ਨਜ਼ਦੀਕੀ ਜਾਣਕਾਰ ਨਾਲ ਵਾਪਰਿਆ ਇੱਕ ਕਿੱਸਾ, ਮੈਂ ਸਾਂਝਾ ਕਰਨ ਲੱਗਾ ਹਾਂ। ਕੁਝ ਕੁ ਮਹੀਨੇ ਪਹਿਲਾਂ ਇੱਕ ਏਜੰਟ ਨੇ ਕੁਝ ਨੌਜਵਾਨਾਂ ਨੂੰ ਵਿਦੇਸ਼ ਭੇਜਿਆ, ਜਿਸ ਵਿੱਚ ਸਾਡਾ ਜਾਣਕਾਰ ਵੀ ਸ਼ਾਮਲ ਸੀ। ਨੌਜਵਾਨਾਂ ਵੀ ਪੂਰੇ ਜੋਸ਼ ਨਾਲ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨੂੰ ਅਲਵਿਦਾ ਕਹਿੰਦੇ ਹੋਏ ਵਿਦੇਸ਼ ਨੂੰ ਗਏ। ਵਿਦੇਸ਼ ਪਹੁੰਚਦਿਆਂ ਹੀ ਉਹਨਾਂ ਨੌਜਵਾਨਾਂ ਨੂੰ ਏਅਰਪੋਰਟ ‘ਤੇ ਲੈਣ ਲਈ ਇੱਕ ਨੁਮਾਇੰਦਾ ਆਉਂਦਾ ਹੈ। ਸਾਰੇ ਹੀ ਨੌਜਵਾਨ ਏਅਰਪੋਰਟ ‘ਤੇ ਸੈਲਫੀ ਲੈਂਦੇ ਹਨ ਅਤੇ ਆਪਣੇ-ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਇਸ ਸਮੇਂ ਦੌਰਾਨ ਉਹ, ਆਪਣੇ ਨਾਲ ਵਾਪਰਣ ਵਾਲੇ ਘਟਨਾਕ੍ਰਮ ਤੋਂ ਅਣਜਾਨ ਸਨ। ਉਹ ਵਿਅਕਤੀ ਸਭ ਤੋਂ ਪਹਿਲਾਂ ਉਨ•ਾਂ ਤੋਂ, ਉਨ•ਾਂ ਦੇ ਪਾਸਪੋਰਟਸ ਦੀ ਮੰਗ ਕਰਦਾ ਹੈ ਅਤੇ ਆਖਦਾ ਹੈ ਕਿ ਉਸਨੇ ਕੁਝ ਦਸਤਾਵੇਜ਼ਾਂ ਨੂੰ ਪੂਰਾ ਕਰਨਾ ਹੈ, ਜਿਸ ਲਈ ਉਨ•ਾਂ ਦੇ ਪਾਸਪੋਰਟਸ ਦੀ ਉਸਨੂੰ ਲੋੜ ਹੈ। ਨੌਜਵਾਨਾਂ ਵਲੋਂ ਉਸਨੂੰ ਆਪਣੇ-ਆਪਣੇ ਪਾਸਪੋਰਟਸ ਸੌਂਪ ਦਿੱਤੇ ਜਾਂਦੇ ਹਨ। ਫਿਰ ਉਹ ਵਿਅਕਤੀ ਉਨ•ਾਂ ਨੂੰ ਇੱਕ ਗੱਡੀ ਰਾਹੀਂ ਸਥਾਨਕ ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਵਿਆ-ਬਾਨ ਜੰਗਲੀ ਜਿਹੇ ਏਰੀਏ ਵਿੱਚ ਬਣੇ ਫਾਰਮ ਹਾਊਸ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਨੌਜਵਾਨਾਂ ਨੂੰ ਇੱਕ ਦਿਨ ਆਰਾਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਅਗਲੇ ਦਿਨ ਉਨ•ਾਂ ਨੂੰ ਵੱਖੋ-ਵੱਖ ਕਰਕੇ ਉਹਨਾਂ ਦੇ ਕੰਮ ਕਰਨ ਬਾਰੇ ਦੱਸਿਆ ਜਾਂਦਾ ਹੈ, ਕੰਮ ਵੀ ਮਜਦੂਰੀ ਵਾਲਾ। ਜਦੋਂਕਿ ਵਿਦੇਸ਼ ਭੇਜਣ ਵਾਲੇ ਏਜੰਟ ਵੱਲੋਂ ਉਨ•ਾਂ ਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਲਗਵਾਉਣ ਦਾ ਸੁਪਨਾ ਵਿਖਾ ਕੇ ਐਡਵਾਂਸ ਪੈਹੇ ਲੈ ਲਏ ਗਏ ਸਨ। ਨੌਜਵਾਨਾਂ ਨੂੰ ਉੱਥੇ ਫਾਰਮ ਹਾਊਸ ਵਿੱਚ 25-25 ਕਿਲੋ ਦੇ ਭਾਰੇ ਥੈਲੇ ਚੁੱਕਣ ਦਾ ਕੰਮ ਦਿੱਤਾ ਗਿਆ। ਖਾਣ-ਪੀਣ ਨੂੰ ਵੀ ਕੁਝ ਨਾ ਦਿੱਤਾ ਅਤੇ ਨਾ ਹੀ ਰਾਤ ਨੂੰ ਠਹਿਰਣ ਦਾ ਕੋਈ ਪੁਖ਼ਤਾ ਪ੍ਰਬੰਧ ਕੀਤਾ। ਨੌਜਵਾਨਾਂ ਨੂੰ ਇੰਜ ਕੈਦ ਕਰਕੇ ਰੱਖਿਆ ਗਿਆ, ਜਿਵੇਂ ਉਹ ਬੰਧੂਆ ਮਜਦੂਰ ਹੋਣ। ਕਿਸੇ ਨੂੰ ਵੀ ਏਰੀਏ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਨਹੀਂ ਸੀ। ਜਦੋਂ ਨੌਜਵਾਨਾਂ ਨੇ ਆਪਣੇ ਸੁਪਨਿਆਂ ਨੂੰ ਟੁੱਟਦਿਆਂ ਦੇਖਿਆ ਤਾਂ ਉੱਥੇ ਕੰਮ ਨਾ ਕਰਨ ਦਾ ਫੈਸਲਾ ਕਰਦੇ ਹੋਏ ਫਾਰਮ ਹਾਊਸ ਦੇ ਮਾਲਕਾਂ ਨੂੰ ਉਨ•ਾਂ ਦੇ ਪਾਸਪੋਰਟਸ ਵਾਪਸ ਕਰਨ ਦੀ ਮੰਗ ਕੀਤੀ ਪਰ ਮਾਲਕਾਂ ਵੱਲੋਂ ਕਿਹਾ ਗਿਆ ਕਿ ਜੇਕਰ ਪਾਸਪੋਰਟ ਵਾਪਸ ਚਾਹੀਦਾ ਹੈ ਤਾਂ 1-1 ਲੱਖ ਰੁਪਏ ਉਨ•ਾਂ ਕੋਲ ਜਮ•ਾਂ ਕਰਵਾਓ ਤਾਂ ਉਹ ਤੁਹਾਨੂੰ ਵਾਪਸ ਤੁਹਾਡੇ ਦੇਸ਼ ਭੇਜੇਣਗੇ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਰੋਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਗਏ ਸਨ, ਉਹ ਆਪਣੀ ਬੇਰੋਜ਼ਗਾਰੀ ਦੌਰਾਨ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਿੱਥੋਂ ਕਰਣਗੇÎ;ਵਸ ਅਜਿਹੇ ਹਾਲਤਾਂ ਵਿੱਚ ਨੌਜਵਾਨ ਵੱਲੋਂ ਹਾਰ ਨਾ ਮੰਨਦੇ ਹੋਏ ਆਪਣੇ ਦੇਸ਼ ਪਰਤਣ ਦਾ ਫੈਸਲਾ ਕੀਤਾ ਅਤੇ ਕਈ ਕੋਸ਼ਿਸਾਂ ਤੋਂ ਬਾਅਦ ਉਹ ਵਿਚਾਰੇ ਕਿਸੇ ਤਰ•ਾਂ ਜੁਗਾੜ ਕਰਕੇ ਵਾਪਸ ਆਪਣੇ ਦੇਸ਼ ਨੂੰ ਸੁਖੀ-ਸਾਂਧੀ ਪਹੁੰਚ ਗਏ ਅਤੇ ਹੁਣ ਭਵਿੱਖ ਵਿੱਚ ਵਿਦੇਸ਼ ਨਾ ਜਾਣ ਦੀ ਸਹੂੰ ਖਾਂਦੇ ਪਏ ਨੇ। ਇਹ ਤਾਂ ਖੁਸ਼ਕਿਸਮਤ ਹਨ, ਜੋ ਵਾਪਸ ਪਰਤ ਗਏ, ਪਰ ਇਨ•ਾਂ ਨੇ ਦੱਸਿਆ ਕਿ ਉਨ•ਾਂ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੀ ਨੌਜਵਾਨ ਜੋ ਇਸ ਤਰ•ਾਂ ਫਰਜ਼ੀ ਏਜੰਟਾਂ ਰਾਹੀਂ ਵਿਦੇਸ਼ਾਂ ਨੂੰ ਗਏ ਹਨ, ਜੋ ਅੱਜ ਉੱਥੋਂ ਦੇ ਏਅਰਪੋਰਟਾਂ/ਜੰਗਲਾਂ ਆਦਿ ਵਿੱਚ ਰੁਲ ਰਹੇ ਹਨ।
 ਸਾਡੀਆਂ ਸਰਕਾਰਾਂ ਨੂੰ ਸਾਡੇ ਨੌਜਵਾਨਾਂ ਵਾਸਤੇ ਰੋਜ਼ਗਾਰਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇਹ ਵਿਦੇਸ਼ਾਂ ਵਿੱਚ ਨਾ ਰੁੱਲ ਸਕਣ ਅਤੇ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰ ਬਣ ਸਕਣ।

ਲਕਸ਼ਮਣ ਸਿੰਘ

Mobile: 99880-45830

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com