26 February 2021 08:57 am
Kinno

ਕਰੋਨਾ ਦੀਆਂ ਚਣੌਤੀਆਂ ਦੇ ਬਾਵਜੂਦ ਜ਼ਿਲ੍ਹਾ ਐੱਸ.ਏ.ਐੱਸ.ਨਗਰ ਦੇ ਸਰਕਾਰੀ ਸਕੂਲਾਂ ਲਈ ਪ੍ਰਾਪਤੀਆਂ ਭਰਿਆ ਰਿਹਾ ਵਰ੍ਹਾ 2020

- Posted on 28 December 2020

ਐੱਸ.ਏ.ਐੱਸ ਨਗਰ, 28 ਦਸੰਬਰ

ਕੋੋਵਿਡ-19 ਦੇ ਪ੍ਰਕੋਪ ਵਾਲੇ ਦੇ ਬਾਵਜੂਦ ਸਿੱਖਿਆ ਦੇ ਖੇਤਰ ਲਈ ਸਾਲ 2020 ਅਨੇਕਾਂ ਅਹਿਮ ਪ੍ਰਾਪਤੀਆਂ ਵਾਲਾ ਰਿਹਾ। ਕਰੋਨਾ ਮਹਾਂਮਾਰੀ ਦੇ ਪਸਾਰੇ ਕਾਰਨ ਚਣੌਤੀ ਭਰਪੂਰ ਰਹੇ ਇਸ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸੰਕਟਮਈ ਸਥਿਤੀਆਂ ਦੌਰਾਨ ਵੀ ਆਪਣੀਆਂ ਵਿੱਦਿਅਕ ਸਰਗਰਮੀਆਂ ਲਈ ਬਦਲਵੇਂ ਰਾਹ ਲੱਭ ਕੇ, ਆਪਣੇ ਟੀਚਿਆਂ ਦੀ ਪੂਰਤੀ ਕੀਤੀ ਹੈ।ਇਨ੍ਹਾਂ ਪ੍ਰਾਪਤੀਆਂ ਵਿੱਚ ਜ਼ਿਲ੍ਹਾ ਐੱਸ.ਏ.ਐੱਸ ਨਗਰ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ।

           ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ) ਸ੍ਰੀ ਹਿੰਮਤ ਸਿੰਘ ਹੁੰਦਲ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ) ਸ੍ਰੀ ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਲੰਘ ਰਹੇ ਵਰੇ੍ਹ ਦੌਰਾਨ ਨਵੇਂ ਵਿੱਦਿਅਕ ਸ਼ੈਸ਼ਨ 2020-21 ਦੇ ਆਰੰਭ ਹੋਣ ‘ਤੇ ਕਰੋਨਾ ਸੰਕਟ ਨੇ ਸੁਆਲੀਆਂ ਨਿਸ਼ਾਨ ਲਗਾ ਦਿੱਤੇ ਸਨ। ਪਰ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਅਗਵਾਈ ‘ਚ ਵਿਭਾਗ ਨੇ ਸਮੇਂ ਸਿਰ 1 ਅਪ੍ਰੈਲ ਤੋਂ ਆਪਣਾ ਵਿੱਦਿਅਕ ਸ਼ੈਸ਼ਨ ਸ਼ੁਰੂ ਕੀਤਾ ਅਤੇ ਆਨਲਾਈਨ ਵਿੱਦਿਅਕ ਸਰਗਰਮੀਆਂ ਰਾਹੀਂ ਘਰ ਬੈਠੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਪ੍ਰਦਾਨ ਕਰਨੀ ਸ਼ੁਰੂ ਕੀਤੀ। ਦੂਰਦਰਸ਼ਨ, ਰੇਡੀਓ ਤੇ ਵੱਖ੍ਰਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਸਕੂਲ ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੁਆਰਾ ਤਿਆਰ ਕੀਤੇ ਡਿਜ਼ੀਟਲ ਪਾਠਕ੍ਰਮ ਨਾਲ ਆਨਲਾਈਨ ਜਮਾਤਾਂ ਲਗਾ ਕੇ, ਵੱਡਾ ਕਦਮ ਚੁੱਕਿਆ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਹੱਲਾਸ਼ੇਰੀ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਮੇਂ ਸਿਰ ਵਿਦਆਰਥੀਆਂ ਨੂੰ ਪੁਸਤਕਾਂ ਤੇ ਹੋਰ ਸਮੱਗਰੀ ਸਮੇਂ ਸਿਰ ਘਰੋ੍ਰਘਰੀ ਪੁੱਜਦੀ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਨੂੰ ਸਿਹਤ ਪੱਖੋਂ ਤੰਦਸਤ ਬਣਾਉਣ ਲਈ ਆਨਲਾਈਨ ਕਸਰਤਾਂ ਵੀ ਬੱਚਿਆਂ ਨੂੰ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ੍ਰਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲ੍ਹੇ ਦੇ Çਵਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਾਇਮਰੀ ਦੇ ਬੱਚਿਆਂ ਵੱਲੋਂ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਹਰ ਐਤਵਾਰ ਡੀ ਡੀ। ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਗਿਆ। ਇਸ ਤੋਂ ਇਲਾਵਾ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ 96।95 ਫੀਸਦੀ ਆਇਆ ਜੋ ਕਿ ਇੱਕ ਨਵਾਂ ਕੀਰਤੀਮਾਨ ਬਣਿਆ। ਵਿਭਾਗ ਦੀ ਇਸ ਪ੍ਰਾਪਤੀ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮਾਪਿਆਂ ਤੱਕ ਨੇ ਸਲਾਹਿਆ।

ਜਿਲ੍ਹਾ ਸਿੱਖਿਆ ਅਫਸਰ (ਸੈ) ਸ੍ਰੀ ਹੁੁੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲੇ੍ਹ ਦੇ ਸਰਕਾਰੀ ਸਕੂਲਾਂ ‘ਚ 12ਵੀਂ ਜਮਾਤ ‘ਚ ਪੜ੍ਹਦੇ ਵਿਦਆਰਥੀਆਂ ਨੂੰ ਸਮਾਰਟ ਫੋਨ ਪ੍ਰਦਾਨ ਕਰਨਾ ਵੱਡਾ ਕਦਮ ਰਿਹਾ।ਇਸ ਦੇ ਨਾਲ ਹੀ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ 40 ਟੈਬਲਟ ਵੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ।ਇਸ ਦੇ ਨਾਲ ਹੀ ਸਕੂਲਾਂ ਦੇ ਢਾਂਚਾਗਤ ਵਿਕਾਸ ਲਈ ਪੰਜਾਬ ਸਰਕਾਰ ਦੀ ਸਰਪ੍ਰਸਤੀ ‘ਚ ਸਮਾਰਟ ਸਕੂਲ ਮੁਹਿੰਮ ਵੀ ਸਿਖਰਾਂ ਨੂੰ ਛੂਹ ਗਈ। ਸਕੂਲਾਂ ਦੀ ਹਰ ਪੱਖੋਂ ਬਦਲੀ ਦਸ਼ਾ ਤਹਿਤ ਹੀ ਸਕੂਲਾਂ ‘ਚ ਆਕਰਸ਼ਕ ਫਰਨੀਚਰ ਤਿਆਰ ਕਰਨ ਦੀ ਵੀ ਸਕੂਲ ਅਧਿਆਪਕਾਂ ਵੱਲੋਂ ਮੁਹਿੰਮ ਚਲਾਈ ਗਈ। ਇਸ ਵਰ੍ਹੇ ਹੋਈਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਸਕੂਲਾਂ ਦੀਆਂ ਦੀਵਾਰਾਂ ਵੀ ਸਮਾਜ ਨੂੰ ਉਸਾਰੂ ਸੁਨੇਹੇ ਦਿੰਦੀਆਂ ਨਜ਼ਰ ਆਈਆਂ ਹਨ। ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਸਫਲਤਾ ਨੂੰ ਦੇਖਦੇ ਹੋਏ,ਹਰ ਪ੍ਰਾਇਮਰੀ ਸਕੂਲ ਨੂੰ ਪ੍ਰੀ੍ਰਪ੍ਰਾਇਮਰੀ ਸਿੱਖਿਆ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਗਈਆਂ। ਸਿੱਖਿਆ ਵਿਭਾਗ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਸਵੈ ਮੁਲਾਂਕਣ ਲਈ ਪੰਜਾਬ ਪ੍ਰਾਪਤੀ ਸਰਵੇਖਣ ਵੀ ਕਰਵਾਇਆ। ਜਿਸ ‘ਚ ਅਧਿਆਪਕਾਂ, Çਵਿਦਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਕਰੋਨਾ ਸੰਕਟ ਘਟਣ ਦੇ ਨਾਲ ਹੀ ਰਾਜ ਦੇ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਆਫਲਾਈਨ ਲੱਗਣੀਆਂ ਆਰੰਭ ਹੋ ਗਈਆਂ ਅਤੇ ਦਸੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਵੀ ਹੋ ਗਈਆਂ। ਸ੍ਰੀ ਹੁੰਦਲ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਾਖਲੇ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰੀ ਪ੍ਰਬੰਧਾਂ ਅਤੇ ਸਰਕਾਰ ਵਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਕਾਰਨ ਮਾਪਿਆਂ ਦਾ ਵਿਸ਼ਵਾਸ਼ ਸਰਕਾਰੀ ਸਕੁਲਾਂ ਵਿੱਚ ਵਧਿਆ ਹੈ।

ਮੁੱਖ ਮੰਤਰੀ ਵੀ ਰਹੇ ਜ਼ਿਲ੍ਹੇ ਤੇ ਮੇਹਰਬਾਨ

ਇਸ ਸਾਲ ਦੌਰਾਨ ਕਰੋਨਾ ਦੀ ਮਹਾਂਮਰੀ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ਿਲ੍ਹੇ ਦੇ ਸਕੂਲਾਂ ਉਤੇ ਮੇਹਰਬਾਨ ਰਹੇ। ਇਸ ਸੈਸ਼ਨ ਦੌਰਾਨ ਮੁੱਖ ਮੰਤਰੀ ਕਰੋਨਾ ਮਹਾਂਮਾਰੀ ਦੇ ਬਾਜਵੂਦ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਬਹਿਲੋਲਪੁਰ ਦਾ ਦੌਰਾ ਕੀਤਾ ਅਤੇ ਪੰਜਾਬ ਪੱਧਰੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਦੂਜੇ ਪਆੜ ਦੇ ਸਮਾਰਟ ਫੋਨ ਤਕਸੀਤ ਕਰਨ ਦੀ ਸ਼ੁਰੂਆਤ ਕਰਵਾਈ। ਇਸ ਸੈਸ਼ਨ ਦੌਰਾਨ ਹੀ ਜ਼ਿਲ੍ਹੇ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਹੋਏ ਸਮਾਗਮ ਵੀ ਸਫਲ ਤੇ ਯਾਦਗਾਰੀ ਹੋ ਨਿੱਬੜੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->