17 January 2021 05:20 am
Kinno

ਕੰਢੀ ਖੇਤਰ ’ਚ ਸਾਧਨਾਂ ਦਾ ਸਹੀ ਪ੍ਰਯੋਗ ਕਰਕੇ ਰੋਜ਼ਗਾਰ ਦੇ ਸਾਧਨ ਉਪਲਬੱਧ ਕਰਵਾ ਰਹੀ ਦਿ ਉਨਤੀ ਕੋਆਪ੍ਰੇਟਿਵ ਮਾਰਕੀਟਿੰਗ ਸੋਸਾਇਟੀ : ਅਪਨੀਤ ਰਿਆਤ

- Posted on 06 January 2021


-ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਸੋਸਾਇਟੀ ਦੇ ਕੰਮਾਂ ਨੂੰ ਦੇਖਿਆ
-ਹੁਨਰ ਤੋਂ ਰੋਜ਼ਗਾਰ ਤਹਿਤ ਫੂਡ ਪ੍ਰੋਸੈਸਿੰਗ ਲਈ ਮੁਫ਼ਤ ਟਰੇਨਿੰਗ ਕੋਰਸ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 6 ਜਨਵਰੀ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਦਿ ਉਨਤੀ ਕੋਆਪ੍ਰੇਟਿਵ ਮਾਰਕੀਟਿੰਗ ਸੋਸਾਇਟੀ-ਕਮ-ਪ੍ਰੋਸੈਸਿੰਗ ਸੋਸਾਇਟੀ ਤਲਵਾੜਾ ਦਾ ਦੌਰਾ ਕਰਕੇ ਇਸ ਦੇ ਕੰਮਾਂ ਨੂੰ ਨੇੜਿਓ ਦੇਖਿਆ ਅਤੇ ਸਮਝਿਆ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿੱਚ ਸਾਧਨਾਂ ਦੀ ਸਹੀ ਵਰਤੋਂ ਕਰਕੇ ਸੋਸਾਇਟੀ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਪ੍ਰਦਾਨ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਫੂਡ ਕਰਾਫਟ ਇੰਸਟੀਚਿਊਟ ਦੀ ਸਹਾਇਤਾ ਨਾਲ ਮਿਨਿਸਟਰੀ ਆਫ ਟੂਰਿਜਮ ਦੀ ਇਕ ਯੋਜਨਾ ਹੁਨਰ ਤੋਂ ਰੋਜ਼ਗਾਰ ਤਹਿਤ ਫੂਡ ਪ੍ਰੋਸੈਸਿੰਗ ਲਈ ਮੁਫ਼ਤ ਟ੍ਰੇਟਿੰਗ ਕੋਰਸ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿੱਟਾਂ ਵੰਡਦਿਆਂ ਕਿਹਾ ਕਿ ਇਸ ਯੋਜਨਾਂ ਤਹਿਤ ਹਰ ਵਿਦਿਆਰਥੀ ਨੂੰ 2 ਹਜ਼ਾਰ ਰੁਪਏ ਸਕਾਲਰਸ਼ਿਪ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀ ਚੋਣ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਵਲੋਂ ਮਦਦ ਕੀਤੀ ਗਈ ਤਾਂ ਜੋ ਇਹ ਵਿਦਿਆਰਥੀ ਟਰੇਨਿੰਗ ਪ੍ਰਾਪਤ ਕਰਕੇ ਆਤਮ ਨਿਰਭਰ ਹੋ ਸਕਣ। ਇਸ ਮੌਕੇ ’ਤੇ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਵੀ ਉਨ੍ਹਾਂ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਉਨਤੀ ਕੋਆਪ੍ਰੇਟਿਵ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੋਸਾਇਟੀ ਤਲਵਾੜਾ ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨਤੀ ਕੋਆਪ੍ਰੇਟਿਵ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੋਸਾਇਟੀ ਤਲਵਾੜਾ ਦੇ ਸੂਝਵਾਨ ਮੈਂਬਰ ਜੋ ਕਿ ਉਚ ਯੋਗਤਾ ਰੱਖਦੇ ਹਨ, ਜਿਸ ਵਿੱਚ ਮੁੱਖ ਤੌਰ ’ਤੇ ਸਾਇੰਸਦਾਨ ਹਨ। ਉਨ੍ਹਾਂ ਕਿਹਾ ਕਿ ਸਭਾ ਵਲੋਂ ਕੰਢੀ ਇਲਾਕੇ ਤਲਵਾੜਾ ਵਿੱਚ ਜਿਥੇ ਆਮਦਨ ਦੇ ਸਾਧਨ ਬਹੁਤ ਘੱਟ ਹਨ ਵਿੱਚ ਰੋਜ਼ਗਾਰ ਦੇ ਸਾਧਨ ਉਪਲਬੱਧ ਕਰਵਾਉਣਾ ਇਕ ਉਤਮ ਯਤਨ ਹੈ। ਇਸ ਮੌਕੇ ’ਤੇ ਸਭਾ ਦੇ ਜਨਰਲ ਮੈਨੇਜਰ ਜਿਓਤੀ ਸ਼ਰਮਾ ਵਲੋਂ ਸਭਾ ਦੇ ਕੰਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਇਹ ਸਭਾ ਸਾਲ 2003 ਵਿੱਚ ਰਜਿਸਟਰਡ ਹੋਈ ਸੀ ਅਤੇ ਸਭਾ ਵਲੋਂ ਕੋਈ ਸਰਕਾਰੀ ਵਿੱਤੀ ਮਦਦ ਨਹੀਂ ਲਈ ਗਈ ਅਤੇ ਨਾ ਹੀ ਸਭਾ ਦਾ 30 ਕਰੋੜ ਦਾ ਸਲਾਨਾ ਟਰਨਓਵਰ ਹੈ। ਇਸ ਮੌਕੇ ਸਭਾ ਦੇ ਵਾਈਸ ਚੇਅਰਮੈਨ ਸਵਾਮੀ ਕਮਲ ਨੇਤਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਕਾਂ ਦੀਆਂ ਜ਼ਰੂਰਤਾਂ  ਨੂੰ ਧਿਆਨ ਵਿੱਚ ਰੱਖ ਕੇ ਨਵੇਂ-ਨਵੇਂ ਸਮਾਜ ਭਲਾਈ ਦੇ ਕੰਮਾਂ ਦੇ ਪ੍ਰੋਗਰਾਮ ਤਿਆਰ ਕੀਤੇ ਗਏ ਅਤੇ ਇਸ ਨੂੰ ਮੁਕੰਮਲ ਕੀਤਾ ਗਿਆ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਉਮੇਸ਼ ਵਰਮਾ ਨੇ ਦੱਸਿਆ ਕਿ ਇਲਾਕੇ ਦੇ ਨੈਚੁਰਲ ਬਾਓ-ਰਿਸੋਰਸ, ਜਿਸ ਵਿੱਚ ਆਂਵਲਾ, ਹਰੜ, ਬਹੇੜਾ, ਗਲੋਅ, ਤੁਲਸੀ ਅਤੇ ਜਾਮਨ  ਆਦਿ ਦਾ ਇਸਤੇਮਾਲ ਕਰਕੇ ਪ੍ਰੋਡਕਟ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਭਾ ਵਲੋਂ 990 ਲੋਕਲ ਲੋਕਾਂ ਨੂੰ ਬਾਓ-ਰਿਸੋਰਸ ਕਲੈਕਸ਼ਨ ਦਾ ਕੰਮ ਕੀਤਾ ਗਿਆ ਹੈ ਅਤੇ ਕਰੀਬ 230 ਲੋਕਾਂ ਨੂੰ ਜਿਸ ਵਿੱਚ 180 ਮਹਿਲਾਵਾਂ ਸ਼ਾਮਲ ਹਨ ਜ਼ਿਨ੍ਹਾਂ ਨੂੰ ਫੈਕਟਰੀ ਵਿੱਚ ਰੋਜ਼ਗਾਰ ਦਿੱਤਾ ਗਿਆ ਹੈ। ਸਭਾ ਕਈ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ ਚਲਾ ਰਹੀ ਹੈ ਜਿਸ ਵਿੱਚ ਉਨਤੀ ਬੈਂਬੂ ਮਿਸ਼ਨ ਤਹਿਤ ਇਸ ਕੰਢੀ ਇਲਾਕੇ ਵਿੱਚ ਸਭਾ ਬੈਂਬੂਆਂ ਦਾ ਫਰਨੀਚਰ ਅਤੇ ਹੋਰ ਪ੍ਰੋਡਕਟ ਤਿਆਰ ਕਰਦੀ ਹੈ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਦੱਸਿਆ ਕਿ ਉਨਤੀ ਸਵੱਛ ਮੁਹਿੰਮ ਤਹਿਤ ਸਭਾ ਵਲੋਂ ਆਪਣੇ ਇਲਾਕੇ ਦੇ 98 ਸਰਕਾਰੀ ਸਕੂਲਾਂ ਦੀ ਸਫਾਈ ਦਾ ਜਿੰਮਾਂ ਲਿਆ ਹੋਇਆ ਹੈ, ਇਸ ਲਈ ਇਕ ਕਰਮਚਾਰੀ ਰੱਖਿਆ ਗਿਆ ਹੈ ਅਤੇ ਉਸ ਨੂੰ ਪਲੰਬਰ ਦੀ ਟਰੇਨਿੰਗ ਦਿੱਤੀ ਹੋਈ ਹੈ, ਉਹ ਬਾਰੀ ਸਿਰ ਸਕੂਲਾਂ ਦੀ ਸਫਾਈ ਦਾ ਧਿਆਨ ਰੱਖਦਾ ਹੈ। ਇਸ ਤੋਂ ਇਲਾਵਾ ਸਭਾ ਵਲੋਂ ਇਕ ਉਨਤੀ ਸਲੰਮ  ਇੰਨਕਮ ਜਨਰੇਸ਼ਨ ਪ੍ਰੋਗਰਾਮ ਤਹਿਤ ਸਲੰਮ ਇਲਾਕੇ ਦੇ 80 ਪਰਿਵਾਰਾਂ ਨੂੰ ਸਭਾ ਨਾਲ ਜੋੜਿਆ ਹੈ, ਜੋ ਕਿ ਸਭਾ ਲਈ ਕੰਢੀ ਇਲਾਕੇ ਵਿੱਚ  ਜਾਮਨ ਇਕੱਠੀ ਕਰਕੇ ਸਭਾ ਨੂੰ ਦਿੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਸੇਵਾ ਸੁਧਾਰ ਲਈ ਸਭਾ ਕੰਮ ਕਰ ਰਹੀ ਹੈ। ਇਸ ਮੌਕੇ ’ਤੇ ਸੋਸਾਇਟੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com