ਕਿਸਾਨੀ ਸੰਘਰਸ਼ ਦੀ ਬਾਤ ਪਾਉਂਦਾ ਗੀਤ “ਕਿਸਾਨ ਬੋਲਦਾ” ਯੂ ਟਿਊਬ ਤੇ ਅੱਜ ਹੋਵੇਗਾ ਰਿਲੀਜ਼
ਪੰਜਾਬਅੱਪਡੇਟ
ਮਲੋਟ, 1 ਜਨਵਰੀ
ਦਿੱਲੀ ਸਘੰਰਸ਼ ਨੂੰ ਸਮਰਪਿਤ ਗਿੱਲ ਸੰਦੀਪ ਦਾ ਗਾਇਆ ਹੋਇਆ ਗੀਤ ਕਿਸਾਨ ਬੋਲਦਾ 2 ਜਨਵਰੀ ਨੂੰ 2 ਵਜੇ ਯੂ ਟਿਊਬ ਤੇ ਪੰਜਾਬੀ ਰੀਲ ਟੀਵੀ ਵਲੋਂ ਰਿਲੀਜ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਅੱਜ ਇਥੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਰਿਲੀਜ਼ ਕਰਨ ਦੀ ਰਸਮ ਪਾਇਲ ਸਟੂਡੀੳ ਵਿਖੇ ਸਤੀਸ਼ ਝਾਂਬ, ਸੰਜੂ ਝਾਂਬ, ਆਰ.ਐਸ ਸ਼ਰਮਾ, ਗਿੱਲ ਸੰਦੀਪ ਅਤੇ ਗਿੱਲ ਗੁਰਪ੍ਰੀਤ ਵਲੋਂ ਨਿਭਾਈ ਗਈ।ਇਸ ਗੀਤ ਦੇ ਗਾਇਕ ਗਿੱਲ ਸੰਦੀਪ ਅਤੇ ਗੀਤਕਾਰ ਗਿੱਲ ਗੁਰਪ੍ਰੀਤ ਦੋਵੇ ਭਰਾ ਮੋਹਲਾਂ ਪਿੰਡ ਦੇ ਜੰਮਪਲ ਹਨ ਅਤੇ ਦੋਵੇ ਹੀ ਵੱਖ ਵੱਖ ਕਾਲਜਾਂ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਗੀਤਾ ਦਾ ਮਿਊਜਿਕ ਆਰ.ਐਸ ਸ਼ਰਮਾ ਅਤੇ ਵੀਡਿੳ ਪਾਇਲ ਸਟੂਡੀੳ ਵਲੋਂ ਤਿਆਰ ਕੀਤਾ ਗਿਆ ਹੈ। ਫੋਟੋ ਫਾਈਲ:01ਐਮਐਲਟੀ01
ਕੈਪਸ਼ਨ: ਗੀਤ ਕਿਸਾਨ ਬੋਲਦਾ ਦਾ ਪੋਸਟਰ ਰਿਲੀਜ ਕਰਦੇ ਹੋਏ ਗਿੱਲ ਸੰਦੀਪ ਅਤੇ ਪੂਰੀ ਟੀਮ।