ਕੋਟਕਪੂਰਾ ਦੀ ਮਹਿੰਗਾ ਰਾਮ ਸਟਰੀਟ ਤੋਂ ਇਲਾਵਾ ਬਾਕੀ ਇਲਾਕੇ ਬਫਰ ਜੋਨ ਵਿਚ ਤਬਦੀਲ
ਕੋਟਕਪੂਰਾ 16 ਜੂਨ,2020: ਉੱਪ ਮੰਡਲ ਮੈਜਿਸਟਰੇਟ ਕੋਟਕਪੂਰਾ ਸ਼੍ਰੀ ਅਮਿਤ ਸਰੀਨ ਨੇ ਦੱਸਿਆ ਕਿ ਕੋਵਿਡ -19 (ਕਰੋਨਾ ਵਾਇਰਸ) ਦਾ ਪ੍ਰਕੋਪ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੋਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਜੀ ਦੇ ਆਦੇਸ਼ਾਂ ਮੁਤਾਬਿਕ ਕੋਟਕਪੂਰਾ ਵਿੱਚ ਮਹਿੰਗਾ ਰਾਮ ਸਟਰੀਟ , ਨੇੜੇ ਗੁਰਦੁਆਰਾ ਪਰਵਾਨਾ ਜੀ , ਮੁਕਤਸਰ ਰੋਡ ਤੋਂ 15 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਣ ਕਾਰਨ ਇਸ ਸਾਰੇ ਏਰੀਏ ਨੂੰ ਕੰਟੈਂਨਮੈਂਟ ਜੋਨ ਐਲਾਨਿਆ ਗਿਆ ਸੀ ।
ਉਨ੍ਹਾਂ ਦੱਸਿਆ ਕਿ ਹੁਣ ਇਸ ਏਰੀਏ ਵਿੱਚੋਂ 312 ਦੇ ਕਰੀਬ ਰਿਪੋਰਟ ਨੈਗਟਿਵ ਆ ਚੁੱਕੀਆਂ ਸਨ ਜਿਸਦੇ ਮੱਦੇਨਜ਼ਰ ਕੰਟੈਂਨਮੈਂਟ ਜੋਨ ਵਿੱਚ ਲੋਕਾਂ ਨੂੰ ਰਿਆਇਤ ਦੇਣ ਸਬੰਧੀ ਮਿਤੀ 15.06.2020 ਨੂੰ ਕੋਟਕਪੂਰਾ ਦੇ ਅਧਿਕਾਰੀਆਂ ਐਸ.ਐਮ.ਓ. , ਨੋਡਲ ਅਫਸਰ ਕੋਵਿਡ -19 , ਐਸ.ਐਚ.ਓ. , ਤਹਿਸੀਲਦਾਰ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਰੱਖੀ ਗਈ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪਹਿਲਾਂ ਦੇ ਹੋਏ ਹੁਕਮਾਂ ਮੁਤਾਬਿਕ ਮਹਿੰਗਾ ਰਾਮ ਗਲੀ ਨੂੰ 22.06.2020 ਤੱਕ ਕੰਟੈਂਨਮੈਂਟ ਜੋਨ ਵਿੱਚ ਰੱਖਿਆ ਜਾਵੇਗਾ ।
ਇਸ ਤੋਂ ਇਲਾਵਾ ਬਾਕੀ ਦੇ ਸਾਰੇ ਏਰੀਏ ਨੂੰ ਬਫਰ ਜੋਨ ਵਿੱਚ ਤਬਦੀਲ ਕੀਤਾ ਜਾਂਦਾ ਹੈ । ਕੋਵਿਡ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਸਿਰਫ ਘੁਮਿਆਰਾਂ ਵਾਲੀ ਗਲੀ , ਖੱਡੀਆਂ ਵਾਲੀ ਗਲੀ ਅਤੇ ਰਾਹੁਲ ਡੇਅਰੀ ਦੇ ਸਾਹਮਣੇ ਵਾਲੇ ਰਸਤੇ ਦੀ ਬੈਰੀਗੇਟਿੰਗ ਨੂੰ ਖੋਲ ਕੇ ਇਸ ਇਲਾਕੇ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ ਗਲੀਆਂ ਦੀ ਬੈਰੀਗੇਟਿੰਗ ਨਹੀਂ ਖੋਲੀ ਜਾਵੇ । ਸਾਰੇ ਲੋਕਾਂ ਵੱਲੋਂ ਆਵਾਜਾਈ ਲਈ ਸਿਰਫ ਇੰਨ੍ਹਾਂ ਤਿੰਨਾਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ।
ਇਸ ਜੌਨ ਵਿੱਚ ਲੋਕਾਂ ਵੱਲੋਂ ਕੋਈ ਵੀ ਸਮਾਜਿਕ ਇਕਠ ( ਵਿਆਹ , ਭੋਗ ਜਾਂ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇੱਕਠ ) ਨਹੀਂ ਕੀਤਾ ਜਾਵੇਗਾ ਤੇ ਇਸ ਏਰੀਏ ਦੇ ਲੋਕ ਆਪਣੇ ਕੰਮ ਕਾਰਾਂ ਤੇ ਜਾ ਸਕਣਗੇ ਤੇ ਇਸਦੇ ਨਾਲ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ । ਇੰਨ੍ਹਾਂ ਤਿੰਨਾ ਪੁਆਇੰਟਾ ਤੇ ਪੁਲਿਸ ਦੇ ਸੁਰੱਖਿਆ ਕਰਮਚਾਰੀ ਤੈਨਾਤ ਰਹਿਣਗੇ ਅਤੇ ਇਸ ਇਲਾਕੇ ਤੋਂ ਬਾਹਰ ਜਾਣ ਅਤੇ ਅੰਦਰ ਜਾਣ ਵਾਲੇ ਲੋਕਾਂ ਦੀ ਮੂਵਮੈਂਟ ਲਈ ਰਜਿਸਟਰ ਲਗਾਉਣਗੇ ਜਿਸ ਤੇ ਹਰ ਇੱਕ ਵਿਅਕਤੀ ਦੀ ਐਂਟਰੀ ਕੀਤੀ ਜਾਵੇਗੀ ਤੇ ਨਾਲ ਹੀ ਪੁਲਿਸ ਪੈਟਰੋਲਿੰਗ ਪਾਰਟੀ ਇਸ ਜੌਨ ਵਿੱਚ ਰਾਊਂਡ ਲਗਾਉਂਦੀ ਰਹੇਗੀ ਤਾਂ ਜੋ ਕਿ ਲੋਕਾਂ ਵਿੱਚ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਪਾਲਣਾ ਯਕੀਨੀ ਬਣਾਈ ਜਾ ਸਕੇ ।ਸੈਕਟਰ ਅਫਸਰ ਸਮੇਂ ਸਮੇਂ ਮੂਵਮੈਂਟ ਰਜਿਸਟਰ ਦੀ ਚੈਕਿੰਗ ਕਰਨੀ ਯਕੀਨੀ ਬਣਾਉਣਗੇ । ਇਸ ਤੋਂ ਇਲਾਵਾ ਪੁੱਲ ਦੇ ਨਾਲ ਵਾਲੀਆਂ ਗਲੀਆਂ ਜੋ ਕਿ ਸੁਰਗਾਪਰੀ ਨਾਲ ਕੁਨੈਕਟ ਨਹੀਂ ਹੁੰਦੀਆਂ ਨੂੰ ਵੀ ਖੋਲ ਦਿੱਤਾ ਜਾਵੇਗਾ । ਬਫਰ ਜੋਨ ਵਿੱਚ ਡੇਅਰੀ , ਆਈਸ ਬਾਰ , ਫਾਸਟ ਫੂਡ ਅਤੇ ਜੂਸ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੀ ਮਾਰਕੀਟ ਖੋਲ ਦਿੱਤੀ ਜਾਵੇਗੀ । ਤਹਿਸੀਲਦਾਰ ਕੋਟਕਪੂਰਾ ਇਸ ਬਫਰ ਜੋਨ ਦੀ ਓਵਰਆਲ ਨਿਗਰਾਨੀ ਰੱਖਣਗੇ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਬੰਧੀ ਨਿਮਨਹਸਤਾਖਰ ਨੂੰ ਜਾਣੂ ਕਰਵਾਉਣਗੇ ।