04 April 2021 07:30 am

ਸਰਕਾਰੀ ਪ੍ਰਾਇਮਰੀ ਸਕੂਲਾਂ ਅਧਿਆਪਕਾਂ ਦੀ ਅੱਖਰਕਾਰੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

- Posted on 05 December 2020

ਐੱਸ.ਏ.ਐੱਸ. ਨਗਰ, 5 ਦਸੰਬਰ: ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ 7 ਦਿਨਾਂ ਅੱਖਰਕਾਰੀ ਦਾ ਵਿਸ਼ੇਸ਼ ਕੋਰਸ ਕਰਵਾ ਕੇ ਨਿਵੇਕਲੀ ਛਾਪ ਛੱਡਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਗੁਣਾਤਮਿਕ ਸਿੱਖਿਆ ਸੁਧਾਰ ਮੁਹਿੰਮ ਤਹਿਤ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਦੀ ਅੱਖਰਕਾਰੀ ਮੁਹਿੰਮ ਸਫਲਤਾਪੂਰਵਕ ਕਰਵਾਈ ਗਈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਇਸ ਮੁਹਿੰਮ ਸਬੰਧੀ ਦੱਸਿਆ ਕਿ ਹਰੇਕ ਅਧਿਆਪਕ ਲਈ ਆਪਣੇ ਵਿਦਿਆਰਥੀਆਂ ਨੂੰ ਲਿਖਣਾ ਸਿਖਾਉਣ ਸਮੇਂ ਅੱਖਰਾਂ ਦੀ ਸਹੀ ਬਨਾਵਟ ਬਾਰੇ ਗਿਆਨ ਦੇਣ ਤੋਂ ਪਹਿਲਾਂ ਉਹਨਾਂ ਬਾਰੇ ਵਿਵਹਾਰਕ ਤੌਰ ‘ਤੇ ਜਾਣਕਾਰੀ ਰੱਖਣੀ ਜ਼ਰੂਰੀ ਹੈ। ਇਸੇ ਉਦੇਸ਼ ਨਾਲ 29 ਨਵੰਬਰ ਤੋਂ 5 ਦਸੰਬਰ ਤੱਕ ਹਫਤਾਭਰ ਉੱਕਤ ਮੁਹਿੰਮ ਤਹਿਤ ਰਾਜ ਦੇ 40 ਹਜ਼ਾਰ ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਨੂੰ ਮਾਹਿਰਾਂ ਵੱਲੋਂ ਆਨ-ਲਾਈਨ ਸਿਖਲਾਈ ਦਿੱਤੀ ਗਈ। ਇਸ ਤਹਿਤ ਅੱਖਰ ਬਣਤਰ, ਸਿੱਧੀ ਲਾਈਨ ਵਿੱਚ ਲਿਖਣਾ, ਕੋਣਾਂ ਦੀ ਜਾਣਕਾਰੀ, ਲਾਈਨ ਦੀ ਵਿੱਥ ਆਦਿ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਗਈ। ਜਿਸ ਨਾਲ ਵਿਦਿਆਰਥੀ ਨੂੰ ਅਜਿਹੀ ਸਿਖਲਾਈ ਦਿੰਦੇ ਸਮੇਂ ਉਹ ਹੋਰ ਵੀ ਵਿਸ਼ਿਆਂ ਦੀਆਂ ਧਾਰਨਾਵਾਂ ਨੂੰ ਬਾਖੂਬੀ ਸਮਝ ਸਕੇਗਾ। ਸਿਖਲਾਈ ਦੌਰਾਨ ਪੰਜਾਬੀ ਦੇ 35 ਅੱਖਰਾਂ ਨੂੰ 9 ਸੈੱਟਾਂ ਵਿੱਚ ਵੰਡ ਕੇ ਲਿਖਣ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਇੱਕ ਅੱਖਰ ਨੂੰ ਬਾਖੂਬੀ ਸਮਝ ਜਾਣ ਨਾਲ ਉਹ ਉਸ ਨਾਲ ਰਲਦੇ-ਮਿਲਦੇ ਬਾਕੀ ਅੱਖਰਾਂ ਨੂੰ ਵੀ ਅਸਾਨੀ ਨਾਲ ਸੋਹਣਾ ਅਤੇ ਸਪੱਸ਼ਟ ਲਿਖਣ ਲੱਗ ਜਾਂਦਾ ਹੈ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅਧਿਆਪਕ ਆਪਣੀ ਲਿਖਾਈ ਨੂੰ ਹੋਰ ਵੀ ਸੋਹਣਾ ਬਨਾਉਣ ਲਈ ਯਤਨਸ਼ੀਲ ਹਨ। ਉਹਨਾਂ ਸਮੂਹ ਅਧਿਆਪਕਾਂ ਨੂੰ ਇਸ ਸਿਖਲਾਈ ਵਰਕਸ਼ਾਪ ਵਿੱਚ ਹਿੱਸਾ ਲੈਣ ਤੋਂ ਬਾਅਦ ਹੋਰ ਜਿਆਦਾ ਅਭਿਆਸ ਕਰਨ ਲਈ ਵੀ ਉਤਸ਼ਾਹਿਤ ਕੀਤਾ। ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਇਮਰੀ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਰਾਜ ਦੇ ਸਮੂਹ 228 ਪ੍ਰਾਇਮਰੀ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ, ਈਟੀਟੀ ਅਧਿਆਪਕਾਂ ਅਤੇ ਸਿੱਖਿਆ ਵਲੰਟੀਅਰਾਂ ਨੂੰ ਅੱਖਰਕਾਰੀ ਦੀ ਸਿਖਲਾਈ ਵੱਖ-ਵੱਖ ਬੈਚਾਂ ਵਿੱਚ ਦਿੱਤੀ ਗਈ। ਹਰੇਕ ਬਲਾਕ ਵਿੱਚ 5-5 ਥਾਵਾਂ ‘ਤੇ ਅਧਿਆਪਕਾਂ ਨੂੰ ਅੱਖਰਕਾਰੀ ਮੁਹਿੰਮ ਤਹਿਤ ਸਿਖਲਾਈ ਦਿੱਤੀ ਗਈ। ਇਸ ਮੁਹਿੰੰਮ ਦੌਰਾਨ ਤਕਰੀਬਨ 13 ਸੌ ਕਰੀਬ ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਅੱਖਰਕਾਰੀ ਦੀ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਸੰਜ਼ੀਦਗੀ ਤਹਿਤ ਹੀ ਸਿੱਖਿਆ ਵਿਭਾਗ ਨੇ ਅੱਖਰਕਾਰੀ ਮੁਹਿੰਮ ਚਲਾਈ ਹੈ। ਜਿਸ ਦੇ ਬਹੁਤ ਵਧੀਆ ਨਤੀਜੇ ਆਉਣਗੇ। ਉਨ੍ਹਾਂ ਕਿਹਾ ਕਿ ਅੱਖਰਕਾਰੀ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਰਿਸ਼ਤਾ ਹੋਰ ਗੂੜ੍ਹਾ ਹੋਵੇਗਾ ਕਿਉਂਕਿ ਜਿਹੜਾ ਵੀ ਅਧਿਆਪਕ ਆਪਣੇ ਵਿਦਿਆਰਥੀ ਨੂੰ ਸੁੰਦਰ ਲਿਖਣਾ ਸਿਖਾਉਂਦਾ ਹੈ ਤਾਂ ਉਹ ਵਿਦਿਆਰਥੀ ਤਾਂ ਹਮੇਸ਼ਾ ਆਪਣੇ ਸਤਿਕਾਰਤ ਅਧਿਆਪਕ ਨੂੰ ਯਾਦ ਰੱਖਦਾ ਹੀ ਹੈ ਅਤੇ ਉਸਦੀ ਸੁੰਦਰ ਲਿਖਤ ਨੂੰ ਦੇਖ ਕੇ ਉਸਦੇ ਅਧਿਆਪਕ ਦਾ ਨਾਮ ਵੀ ਜ਼ਰੂਰ ਪੁੱਛਿਆ ਜਾਂਦਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> the-response-to-the-government-primary-school-teachers-literacy-campaign-has-been-overwhelming.htmlx