Thursday 29 October 2020

ਪੰਜਾਬ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

- Posted on 10 September 2020

ਐੱਸ.ਏ.ਐੱਸ. ਨਗਰ 10 ਸਤੰਬਰ:ਸਕੂਲ ਸਿੱਖਿਆ ਵਿਭਾਗ ਦੁਆਰਾ ਜਿੱਥੇ ਵਿਦਿਆਰਥੀਆਂ ਨੂੰ ਇਸ ਚੁਣੌਤੀਪੂਰਨ ਸਮੇਂ ਵਿੱਚ ਵੱਖ-ਵੱਖ ਆਨਲਾਈਨ ਵਿਧੀਆਂ ਰਾਹੀਂ ਪਾਠਕ੍ਰਮ ਦੀ ਪੜ੍ਹਾਈ, ਸਹਿ-ਵਿੱਦਿਅਕ ਗਤੀਵਿਧੀਆਂ ਤੇ ਨਿਰੰਤਰ ਮੁਲਾਂਕਣ ਰਾਹੀਂ ਵਿਦਿਆਰਥੀਆਂ ਨੂੰ ਕਾਰਜਸ਼ੀਲ ਰੱਖਿਆ ਜਾ ਰਿਹਾ ਹੈ ਉੱਥੇ ਦੂਸਰੇ ਪਾਸੇ ਮਿਹਨਤੀ ਅਧਿਆਪਕਾਂ ਵੱਲੋਂ ਆਪਣੇ-ਆਪਣੇ ਪੱਧਰ ‘ਤੇ ਵੀ ਵਿਦਿਆਰਥੀਆਂ ਨੂੰ ਵਿਲੱਖਣ ਅਤੇ ਰਚਨਾਤਮਿਕ  ਵਿਧੀਆਂ ਰਾਹੀਂ ਗਿਆਨ ਪ੍ਰਦਾਨ ਕੀਤਾ ਜਾ ਰਿਹਾ ਹੈ। ਅਜਿਹੇ ਹੀ ਯਤਨਾਂ ਦੀ ਲੜੀ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅੱਪਰ ਪ੍ਰਾਇਮਰੀ ਤੇ ਪ੍ਰਾਇਮਰੀ ਵਰਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਦੀਆਂ ਸਲਾਈਡਾਂ ਵਿਦਿਆਰਥੀਆਂ ਨੂੰ ਭੇਜੀਆਂ ਜਾਂ ਰਹੀਆਂ ਹਨ। ਵਿਭਾਗ ਵੱਲੋਂ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀਆਂ ਰੌਚਕ ਮਹੱਤਵਪੂਰਨ ਤੱਥਾਂ ਨਾਲ ਭਰਪੂਰ ਆਮ ਗਿਆਨ ਸਲਾਈਡਾਂ ਵਿਦਿਆਰਥੀਆਂ ਵਿੱਚ ਬਹੁਤ ਹਰਮਨ ਪਿਆਰੀਆਂ ਹੋ ਰਹੀਆਂ ਹਨ। ਇਹਨਾਂ ਸਲਾਈਡਾਂ ਰਾਹੀਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਹਟ ਕੇ ਆਮ ਗਿਆਨ ਨਾਲ ਸਬੰਧਿਤ ਇੱਕ-ਇੱਕ ਪ੍ਰਸ਼ਨ, ਉੱਤਰ ਸਮੇਤ ਭੇਜਿਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀ ਰੋਜ਼ਾਨਾ ਇੱਕ ਆਮ ਗਿਆਨ ਦੇ ਪ੍ਰਸ਼ਨ ਦੀ ਜਾਣਕਾਰੀ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਪ੍ਰਾਪਤ ਕਰਦੇ ਹਨ। ਜਿਸ ਨਾਲ ਵਿਦਿਆਰਥੀ ਆਮ ਗਿਆਨ ਦੇ ਮਹੱਤਵਪੂਰਨ ਤੱਥ ਮਾਂ-ਬੋਲੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਵਿੱਚ ਵੀ ਜਾਣ ਰਹੇ ਹਨ।

ਇਸ ਤੋਂ ਇਲਾਵਾ ਸਟੇਟ ਪੱਧਰੀ ਗਣਿਤ ਟੀਮ ਵੱਲੋਂ ਗਣਿਤ ਵਿਸ਼ੇ ਦਾ ਗਿਆਨ ਪ੍ਰਦਾਨ ਕਰਦੀ ਸਲਾਈਡ ਵੀ ਵਿਦਿਆਰਥੀਆਂ ਨੂੰ ਰੋਜ਼ਾਨਾ ਮੁਹੱਈਆ ਕਰਵਾਈ ਜਾਂਦੀ ਹੈ। ਗਣਿਤ ਸਲਾਈਡ ਸਬੰਧੀ ਨਿਰਮਲ ਕੌਰ ਸਟੇਟ ਵਿਸ਼ਾ ਮਾਹਿਰ ਗਣਿਤ ਦਾ ਕਹਿਣਾ ਹੈ ਕਿ ਇਸ ਗਿਆਨਵਰਧਕ ਸਲਾਈਡ ਰਾਹੀਂ ਵਿਦਿਆਰਥੀ ਰੋਜ਼ਾਨਾ ਗਣਿਤ ਵਿਸ਼ੇ ਦੀਆਂ ਮਹੱਤਵਪੂਰਨ ਧਾਰਨਾਵਾਂ ਨੂੰ ਸਹਿਜੇ-ਸਹਿਜੇ ਹੀ ਰੌਚਕ ਢੰਗ ਨਾਲ ਸਿੱਖ ਰਹੇ ਹਨ ਕਿਉਂਕਿ ਜਦੋਂ ਇਹੀ ਵਿਸ਼ਾ-ਵਸਤੂ ਉਹਨਾਂ ਨੂੰ ਪਾਠਕ੍ਰਮ ਰਾਹੀˆ ਕਰਵਾਇਆ ਜਾਂਦਾ ਹੈ ਤਾਂ ਉਹ ਬੋਝਲਤਾ ਮਹਿਸੂਸ ਕਰਦੇ ਹਨ। ਇਸ ਰੰਗਦਾਰ ਗਿਆਨ ਭਰਪੂਰ ਸਲਾਈਡ ਰਾਹੀਂ ਰੌਚਕ ਵਿਧੀ ਰਾਹੀਂ ਵਿਦਿਆਰਥੀਆਂ ਦਾ ਮਾਨਸਿਕ ਯੋਗਤਾ ਪੱਧਰ ਵੀ ਉੱਚਾ ਹੋਵੇਗਾ।

ਇਸ ਸਬੰਧੀ ਚੰਦਰ ਸ਼ੇਖਰ ਜ਼ਿਲ੍ਹਾ ਮੈਂਟਰ ਸਮਾਜਿਕ ਸਿੱਖਿਆ (ਜ਼ਿਲ੍ਹਾ ਜਲੰਧਰ) ਦਾ ਕਹਿਣਾ ਹੈ ਕਿ ਇਹ ਆਮ ਗਿਆਨ ਸਲਾਈਡਾਂ ਦਾ ਤਜ਼ਰਬਾ ਸਿਰਫ ਜਲੰਧਰ ਜਿਲ੍ਹੇ ‘ਚ ਕੀਤਾ ਗਿਆ ਸੀ ਅਤੇ ਬੱਚਿਆਂ ਦੇ ਹੁੰਗਾਰੇ ਨੂੰ ਦੇਖਦੇ ਹੋਏ, ਹੁਣ ਅਧਿਆਪਕਾਂ ਦੇ ਵੱਖ-ਵੱਖ ਵਟਸਐਪ ਗਰੁੱਪਾਂ ਰਾਹੀਂ ਇਹ ਸਲਾਈਡ ਪੂਰੇ ਪੰਜਾਬ ਦੇ ਵਿਦਿਆਰਥੀਆਂ ਤੱਕ ਪਹੰਚਣੀ ਸ਼ੁਰੂ ਹੋ ਗਈ ਹੈ।  ਉਹਨਾਂ ਦੱਸਿਆ ਕਿ ਪੰਜਾਬੀ, ਵਿਗਿਆਨ, ਹਿੰਦੀ, ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਗਿਆਨ ਵਿਸ਼ਿਆਂ ਦੀਆਂ ਆਮ ਗਿਆਨ ਸਲਾਈਡਾਂ  ਜਿੱਥੇ ਵਿਦਿਆਰਥੀਆਂ ਲਈ ਭਵਿੱਖ ਵਿੱਚ ਕਿਸੇ ਵੀ ਖੇਤਰ ਵਿੱਚ ਹੋਣ ਵਾਲੀਆਂ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਸਹਾਇਕ ਸਿੱਧ ਹੋਣਗੀਆਂ ਉੱਥੇ ਵਿਦਿਆਰਥੀਆਂ ਦਾ ਆਮ ਗਿਆਨ ਦਾ ਪੱਧਰ ਵੀ ਉੱਚਾ ਹੋਵੇਗਾ। ਉਹਨਾਂ ਕਿਹਾ ਕਿ ਉੱਚ ਸਿੱਖਿਆ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਭਵਿੱਖ ਵਿੱਚ ਵੀ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਸਬੰਧੀ ਅਜਿਹੇ ਯਤਨ ਲਗਾਤਾਰ ਜਾਰੀ ਰਹਿਣਗੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com