ਪੰਜਾਬ ਵਿਚ ਕਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 31 ਹੋਈ–ਲੁਧਿਆਣਾ ਤੇ ਨਵਾਂਸ਼ਹਿਰ ਵਿਚ ਦੋ ਨਵੇਂ ਕੇਸ ਆਏ ਸਾਹਮਣੇ

ਨਿਰਮਲ ਸਿੰਘ ਮਾਨਸ਼ਾਹੀਆ
ਚੰਡੀਗੜ੍ਹ, 25 ਮਾਰਚ

ਪੰਜਾਬ ਵਿਚ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 31 ਉਤੇ ਪਹੁੰਚ ਗਈ ਹੈ। ਅੱਜ ਬੁੱਧਵਾਰ ਨੂੰ 2 ਨਵੇਂ ਮਰੀਜ਼ਾਂ ਦੀ ਰਿਪੋਰਟ ਪੋਜ਼ੇਟਿਵ ਆਉਣ ਦੀ ਸਿਹਤ ਵਿਭਾਗ ਨੇ ਆਪਣੇ ਬੁਲੇਟਿਨ ਵਿਚ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚੋਂ ਅੱਜ ਬੁੱਧਵਾਰ ਨੂੰ ਇੱਕ ਨਵਾਂ ਕੇਸ ਨਵਾਂਸ਼ਹਿਰ ਨਾਲ ਅਤੇ ਇੱਕ ਨਵਾਂ ਕੇਸ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਪਾਇਆ ਗਿਆ ਹੈ। ਇਨ੍ਹਾਂ 31 ਕੇਸਾਂ ਵਿਚੋਂ ਜੇਕਰ ਸਿਹਤ ਵਿਭਾਗ ਦੇ ਅੰਕੜਿਆਂ ਉਪਰ ਨਜ਼ਰ ਮਾਰੀਏ ਤਾਂ ਸ਼ਹੀਦ ਭਗਤ ਸਿੰਘ ਨਗਰ ਵਿਚ ਸਭ ਤੋਂ ਵੱਧ 18 ਵਿਅਕਤੀ ਪੀੜਤ ਪਾਏ ਗਏ ਹਨ ਜਦੋਂ ਕਿ ਦੂਜੇ ਨੰਬਰ ਉਤੇ ਐਸਏਐਸ ਨਗਰ ਮੋਹਾਲੀ ਵਿਚ 5, ਜਲੰਧਰ ਵਿਚ 3, ਹੁਸ਼ਿਆਰ ਜ਼ਿਲ੍ਹੇ ਵਿਚ 3, ਅੰਮ੍ਰਿਤਸਰ ਵਿਚ 1 ਅਤੇ ਲੁਧਿਆਣਾ ਜ਼ਿਲ੍ਹੇ ਵਿਚ 1 ਵਿਅਕਤੀ ਕਰੋਨਾ ਤੋਂ ਪੀੜਿਤ ਹੋਣਾ ਪਾਇਆ ਗਿਆ ਹੈ।

 

Read more