ਅਧਿਆਪਕਾਂ ਦੀਆਂ ਬਦਲੀਆਂ ਦੀ ਪਹਿਲੀ ਸੂਚੀ ਜਾਰੀ, ਪੜ੍ਹਨ ਲਈ ਕਲਿੱਕ ਕਰੋ : www.PunjabUpdate.Com

-ਮੁੱਖ ਮੰਤਰੀ ਨੇ ਸਾਫਟਵੇਅਰ ਦਾ ਬਟਨ ਦਬਾਅ ਕੇ ਕੀਤਾ ਉਦਘਾਟਨ

ਚੰਡੀਗੜ੍ਹ, 30 ਜੁਲਾਈ
ਸਿੱਖਿਆ ਵਿਭਾਗ ਨੇ ਆਪਣੀ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਦੇ ਤਹਿਤ ਅਪਲਾਈ ਕਰਨ ਵਾਲੇ ਅਧਿਆਪਕਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਆਨਲਾਈਨ ਤਬਾਦਲਾ ਪਾਲਿਸੀ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਪਿਊਟਰ ਦਾ ਬਟਨ ਦਬਾ ਕੇ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਹੋਰ ਅਫਸਰ ਹਾਜ਼ਰ ਸਨ। 
ਆਨਲਾਈਨ ਅਧਿਆਪਕ ਤਬਾਦਲਾ ਨੀਤੀ ਦੇ ਲਾਗੂ ਹੋਣ ਨਾਲ ਹੁਣ ਅਧਿਆਪਕਾਂ ਦੀਆਂ ਬਦਲੀਆਂ ਅਤੇ ਨਿਯੁਕਤੀਆਂ ਵਿਚ ਸਿਆਸੀ ਲੀਡਰਾਂ, ਅਫਸਰਸ਼ਾਹੀ ਦੀਆਂ ਸਿਫਾਰਿਸ਼ਬਾਜ਼ੀਆਂ ਨਹੀਂ ਚੱਲ ਸਕਿਆ ਕਰਨਗੀਆਂ ਉਥੇ ਹੀ ਬਦਲੀਆਂ ਕਰਾਉਣ ਵਾਲੇ ਠੱਗਾਂ ਤੇ ਦਲਾਲਾਂ ਦਾ ਧੰਦਾ ਵੀ ਬੰਦ ਹੋ ਗਿਆ ਹੈ। ਕਿਉਂਕਿ ਆਨਲਾਈਨ ਪਾਲਿਸੀ ਦੇ ਤਹਿਤ ਸਿਫਾਰਿਸ਼ ਤੇ ਸਿਫਾਰਿਸ਼ ਮੈਰਿਟ ਦੇ ਆਧਾਰ ਉਤੇ ਹੀ ਉਹੀ ਅਧਿਆਪਕ ਕੰਪਿਊਟਰ ਆਨਲਾਈਨ ਸਾਫਟਵੇਅਰ ਦੇ ਤਹਿਤ ਅਪਲਾਈ ਕਰ ਸਕਿਆ ਕਰਨਗੇ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਇਆ ਕਰਨਗੇ। 
ਇੱਥੇ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਖੁਦ ਪਿਛਲੇ ਕਾਫੀ ਸਮੇਂ ਤੋਂ ਅਜਿਹੀ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਬਣਾਉਣ ਤੇ ਲਾਗੂ ਕਰਨ ਉਤੇ ਜ਼ੋਰ ਦੇ ਰਹੇ ਸਨ। ਉਨ੍ਹਾਂ ਇਸ ਪ੍ਰੋਜੈਕਟ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਵਿਸ਼ੇਸ਼ ਤੌਰ ਉਤੇ ਡਿਊਟੀ ਲਗਾਈ ਹੋਈ ਸੀ ਕਿ ਅਧਿਆਪਕਾਂ ਦੀਆਂ ਬਦਲੀਆਂ ਪਾਰਦਰਸ਼ੀ ਤੇ ਮੈਰਿਟ ਦੇ ਆਧਾਰ ਉਤੇ ਕਰਨ ਲਈ ਆਨਲਾਈਨ ਤਬਾਦਲਾ ਨੀਤੀ ਲਿਆਂਦੀ ਜਾਵੇ। ਇਸ ਪ੍ਰੋਜੈਕਟ ਉਤੇ ਕ੍ਰਿਸ਼ਨ ਕੁਮਾਰ ਨੇ ਕਾਫੀ ਮਿਹਨਤ ਕੀਤੀ ਅਤੇ ਦਿਨ ਰਾਤ ਕਰਕੇ ਆਨਲਾਈਨ ਤਬਾਦਲਾ ਨੀਤੀ ਮੁੱਖ ਮੰਤਰੀ ਦੇ ਸਾਹਮਣੇ ਲਿਆਂਦੀ।
ਅੱਜ ਇੱਥੇ ਹੋਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਅਧਿਆਪਕਾਂ ਦੇ ਤਬਾਦਲਿਆਂ ਦੀ ਪਹਿਲੀ ਸੂਚੀ ਨੂੰ ਕੰਪਿਊਟਰ ਦਾ ਬਟਨ ਦਬਾ ਕੇ ਹਰੀ ਝੰਡੀ ਦਿੱਤੀ। ਇਸ ਮੌਕੇ ਉਨ੍ਹਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਸ਼ੇਸ਼ ਤੌਰ ਉਤੇ ਥਾਪੜਾ ਦਿੰਦਿਆਂ ਵਧਾਈ ਦਿੱਤੀ।

 

Read more