Sunday 27 September 2020

ਸਿੱਖਿਆ ਵਿਭਾਗ ਵੱਲੋਂ 85 ਕਰੋੜ ਰੁਪਏ ਦੀ ਲਾਗਤ ਨਾਲ 15671 ਸਮਾਰਟ ਕਲਾਸਰੂਮ ਬਣਾਏ

- Posted on 15 September 2020

ਐੱਸ.ਏ.ਐੱਸ. ਨਗਰ 15 ਸਤੰਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸੂਚਨਾ ਤਕਨਾਲੋਜੀ ਦੀ ਵਰਤੋਂ ਨਾਲ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਨਾਉਣ ਹਿੱਤ 85 ਕਰੋੜ ਰੁਪਏ ਦੀ ਲਾਗਤ ਨਾਲ 15671 ਜਮਾਤਾਂ ਦੇ ਕਮਰਿਆਂ ‘ਚ ਪ੍ਰੋਜੈਕਟਰ ਲਗਾਏ ਜਾਰਹੇ ਹਨ। ਪ੍ਰੋਜੈਕਟਰ ਲਗਾਉਣ ਦਾ ਮਕਸਦ ਪਾਠਕ੍ਰਮ ਦਾ ਈ-ਕੰਟੈਂਟ ਤਿਆਰ ਕਰਕੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਤੱਕ ਪੁੱਜਦਾ ਕੀਤਾ ਗਿਆ ਹੈ। ਵਿਭਾਗ ਦਾ ਟੀਚਾ ਵਿਦਿਆਰਥੀਆਂ ਦੀ ਸਮਝ ਨੂੰ ਗੂੜਾ ਕਰਨ ਲਈ ਈ-ਕੰਟੈਂਟ ਨੂੰ ਪ੍ਰੋਜੈਕਟਰ ਰਾਹੀਂ ਪੜ੍ਹਾਏ ਅਤੇ ਦੁਹਰਾਏ ਜਾਣਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਦਾ ਮਿਆਰ ਵਧਦਾ ਹੈ। ਇਸ ਪ੍ਰੋਜੈਕਟ ਤਹਿਤ ਸਿੱਖਿਆ ਵਿਭਾਗ ਵੱਲੋਂ 85 ਕਰੋੜ ਦੀ ਰਾਸ਼ੀ ਖਰਚ ਕਰਕੇ ਪੰਜਾਬ ਦੇ 7865 ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ, ਪ੍ਰਾਇਮਰੀ ਸਕੂਲਾਂ ਅੰਦਰ 15671 ਜਮਾਤਾਂ ਦੇ ਕਮਰਿਆਂ ਵਿੱਚ ਪ੍ਰੋਜੈਕਟਰ ਭੇਜੇ ਜਾ ਚੁੱਕੇ ਹਨ।

ਇਸ ਸਬੰਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 731 ਸਕੂਲਾਂ ਵਿੱਚ 1425 ਸਮਾਰਟ ਕਲਾਸਰੂਮ, ਬਰਨਾਲਾ ਦੇ 181 ਸਕੂਲਾਂ ਵਿੱਚ 349 ਸਮਾਰਟ ਕਲਾਸਰੂਮ, ਬਠਿੰਡਾ ਦੇ 445 ਸਕੂਲਾਂ ਵਿੱਚ 911 ਸਮਾਰਟ ਕਲਾਸਰੂਮ, ਫਰੀਦਕੋਟ ਦੇ 203 ਸਕੂਲਾਂ ਵਿੱਚ 367 ਸਮਾਰਟ ਕਲਾਸਰੂਮ, ਫਤਿਹਗੜ੍ਹ ਸਾਹਿਬ ਦੇ 156 ਸਕੂਲਾਂ ਵਿੱਚ 326 ਸਮਾਰਟ ਕਲਾਸਰੂਮ, ਫਾਜ਼ਿਲਕਾ ਦੇ 438 ਸਕੂਲਾਂ ਵਿੱਚ 824 ਸਮਾਰਟ ਕਲਾਸਰੂਮ, ਫਿਰੋਜ਼ਪੁਰ ਦੇ 355 ਸਕੂਲਾਂ ਵਿੱਚ 587 ਸਮਾਰਟ ਕਲਾਸਰੂਮ, ਗੁਰਦਾਸਪੁਰ ਦੇ 420 ਸਕੂਲਾਂ ਵਿੱਚ 909 ਸਮਾਰਟ ਕਲਾਸਰੂਮ, ਹੁਸ਼ਿਆਰਪੁਰ ਦੇ  ਸਕੂਲਾਂ ਵਿੱਚ 1425 ਸਮਾਰਟ ਕਲਾਸਰੂਮ, ਜਲੰਧਰ ਦੇ 531 ਸਕੂਲਾਂ ਵਿੱਚ 1351 ਸਮਾਰਟ ਕਲਾਸਰੂਮ, ਕਪੂਰਥਲਾ ਦੇ 173 ਸਕੂਲਾਂ ਵਿੱਚ 341 ਸਮਾਰਟ ਕਲਾਸਰੂਮ, ਲੁਧਿਆਣਾ ਦੇ 761 ਸਕੂਲਾਂ ਵਿੱਚ 1650 ਸਮਾਰਟ ਕਲਾਸਰੂਮ, ਮਾਨਸਾ ਦੇ 352 ਸਕੂਲਾਂ ਵਿੱਚ 628 ਸਮਾਰਟ ਕਲਾਸਰੂਮ, ਮੋਗਾ ਦੇ 323 ਸਕੂਲਾਂ ਵਿੱਚ 593 ਸਮਾਰਟ ਕਲਾਸਰੂਮ, ਸ੍ਰੀ ਮੁਕਤਸਰ ਸਾਹਿਬ ਦੇ 345 ਸਕੂਲਾਂ ਵਿੱਚ 657 ਸਮਾਰਟ ਕਲਾਸਰੂਮ, ਪਠਾਨਕੋਟ ਦੇ 153 ਸਕੂਲਾਂ ਵਿੱਚ 383 ਸਮਾਰਟ ਕਲਾਸਰੂਮ, ਪਟਿਆਲਾ ਦੇ 402 ਸਕੂਲਾਂ ਵਿੱਚ 564 ਸਮਾਰਟ ਕਲਾਸਰੂਮ, ਰੂਪਨਗਰ ਦੇ 145 ਸਕੂਲਾਂ ਵਿੱਚ 297 ਸਮਾਰਟ ਕਲਾਸਰੂਮ, ਸਭਸ ਨਗਰ ਦੇ 168 ਸਕੂਲਾਂ ਵਿੱਚ 384 ਸਮਾਰਟ ਕਲਾਸਰੂਮ, ਸੰਗਰੂਰ ਦੇ 506 ਸਕੂਲਾਂ ਵਿੱਚ 1018 ਸਮਾਰਟ ਕਲਾਸਰੂਮ, ਸਅਸ ਨਗਰ ਦੇ 279 ਸਕੂਲਾਂ ਵਿੱਚ 475 ਸਮਾਰਟ ਕਲਾਸਰੂਮ, ਤਰਨਤਾਰਨ ਦੇ 449 ਸਕੂਲਾਂ ਵਿੱਚ 799 ਸਮਾਰਟ ਕਲਾਸਰੂਮ ਤਿਆਰ ਕੀਤੇ ਜਾ ਰਹੇ ਹਨ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿੰਨ੍ਹਾਂ ਤਹਿਤ ਢਾਂਚਾਗਤ ਵਿਕਾਸ ਦੇ ਨਾਲ-ਨਾਲ ਵਿੱਦਿਅਕ ਪੱਖੋਂ ਗੁਣਾਤਮਕਤਾ ਲਿਆਉਣ ਲਈ ਵੀ ਲਗਾਤਾਰ ਯਤਨ ਜਾਰੀ ਹਨ। ਜਿਸ ਨਾਲ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਉਠੇਗਾ।   

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com