ਜਿਲ•ਾ ਸਿੱਖਿਆ ਅਫਸ਼ਰ ਨੇ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈਕੇ ਸਮੂਹ ਬੀਪੀਈਓ, ਸੀਐਚਟੀ ਅਤੇ ਪੜ•ੋ ਪੰਜਾਬ ਪੜ•ਾਓ ਪੰਜਾਬ ਟੀਮ ਨਾਲ ਕੀਤੀ ਰੀਵਿਓ ਮੀਟਿੰਗ
ਪਠਾਨਕੋਟ, 9 ਦਸੰਬਰ 2020
ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ ਦੀ ਅਗਵਾਈ ਹੇਠ ਜਿਲ•ੇ ਦੇ ਸਮੂਹ ਬੀਪੀਈਓ, ਸੀਐਚਟੀ ਅਤੇ ਪੜ•ੋ ਪੰਜਾਬ ਪੜ•ਾਓ ਪੰਜਾਬ ਟੀਮ ਦੀ ਮੀਟਿੰਗ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ। ਮੀਟਿੰਗ ਵਿੱਚ ਉਪ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ, ਪੜ•ੋ ਪੰਜਾਬ ਪੜ•ਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬੀਪੀਈਓ ਰਾਕੇਸ ਠਾਕੁਰ, ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਤਿਲਕ ਰਾਜ, ਰਿਸਮਾਂ ਦੇਵੀ, ਵਿਜੇ ਕੁਮਾਰ, ਵਿਜੇ ਸਿੰਘ ਅਤੇ ਜਿਲ•ਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਵਿਸੇਸ ਤੌਰ ਤੇ ਸਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਅਤੇ ਉਪ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਲਈ ਸਕੂਲ ਮੁਖੀ ਵਿਭਾਗ ਵੱਲੋਂ ਭੇਜੀ ਜਾ ਰਹੀ ਗ੍ਰਾਂਟ ਨੂੰ ਵਿਭਾਗੀ ਨਿਯਮਾਂ ਅਨੁਸਾਰ ਖਰਚ ਕਰਨ। ਵਿਭਾਗ ਵੱਲੋਂ ਸਕੂਲਾਂ ਦੀ ਗ੍ਰੇਡਿੰਗ ਕਰਨ ਲਈ ਸਮਾਰਟ ਸਕੂਲ ਪੈਰਾਮੀਟਰ ਤੈਅ ਕੀਤੇ ਗਏ ਹਨ। ਸਕੂਲ ਮੁਖੀਆਂ ਵੱਲੋਂ ਜਿਸ ਤਰ•ਾਂ ਸਮਾਰਟ ਸਕੂਲ ਸਟੇਜ-1 ਦੇ ਪੈਰਾਮੀਟਰ ਪੂਰੇ ਕੀਤੇ ਗਏ ਹਨ ਉਸੇ ਹੀ ਉਤਸਾਹ ਨਾਲ ਵਿਭਾਗ ਵੱਲੋਂ ਨਿਸਚਿਤ ਕੀਤੇ ਗਏ ਸਟੇਜ -2 ਦੇ ਪੈਰਾਮੀਟਰ ਵੀ ਪੂਰੇ ਕੀਤੇ ਜਾਣ। ਵਿਭਾਗ ਵੱਲੋਂ ਮਿਸਨ ਸੱਤ ਪ੍ਰਤਿਸਤ ਸੁਰੂ ਕੀਤਾ ਗਿਆ ਹੈ ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਆਪਕ ਨੂੰ ਮਾਪਿਆਂ ਨਾਲ ਰਾਬਤਾ ਕਾਇਮ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਮਿਸਨ ਸੱਤ ਪ੍ਰਤਿਸਤ ਬਾਰੇ ਜਾਗਰੂਕ ਕੀਤਾ ਜਾਵੇ।
ਪੜ•ੋ ਪੰਜਾਬ ਪੜ•ਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਨੇ ਕਿਹਾ ਕਿ ਜਿਲ•ੇ ਦੇ ਸਾਰੇ ਸਰਕਾਰੀ ਸਕੂਲ ਵਿੱਚ ਇੰਗਲਿਸ ਮੀਡੀਅਮ ਸੁਰੂ ਕੀਤਾ ਗਿਆ ਹੈ। ਸਾਰੇ ਹੀ ਬੱਚਿਆਂ ਦੀ ਯੂਨੀਫਾਰਮ ਸਮਾਰਟ ਹੋਵੇ ਅਤੇ ਯੂਨੀਫਾਰਮ ਵਿੱਚ ਟਾਈ ਬੈਲਟ ਲਾਜਮੀ ਹੋਵੇ। ਉਹਨਾਂ ਵੱਲੋਂ ਇਸ ਮੌਕੇ ਤੇ ਇੰਗਲਿਸ ਬੁਸਟਰ ਕਲੱਬ, ਮਿਸਨ ਸੱਤ ਪ੍ਰਤਿਸਤ, ਸਕੂਲ ਦੀ ਸਾਫ ਸਫਾਈ, ਮਗਨਰੇਗਾ ਤਹਿਤ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਨਬਾਰਡ ਅਧੀਨ ਚੱਲ ਰਹੇ ਨਵੇਂ ਕਮਰਿਆਂ ਬਾਰੇ ਪੂਰੀ ਰਿਪੋਰਟ ਪ੍ਰਾਪਤ ਕਰਕੇ ਉਹਨਾਂ ਨੂੰ ਹੋਰ ਵੀ ਉਤਸਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।