ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ
ਕਰੋੋਨਾ ਤੋੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਫਰੀਦਕੋਟ 24 ਦਸੰਬਰ
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਜਿਲਾ ਵਾਸੀਆਂ ਦੇ ਰੂ ਬਰੂ ਹੋ ਕੇ ਕਰੋੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ, ਇਸ ਤੋੋਂ ਬਚਾਅ ਆਦਿ ਸਮੇਤ ਹੋੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ।
ਉਨਾਂ ਦੱਸਿਆ ਫਰੀਦਕੋਟ ਜਿ਼ਲੇ੍ਹ ਵਿੱਚ ਕਰੋੋਨਾ ਦੇ ਮਰੀਜਾਂ ਦੀ ਗਿਣਤੀ ਦਾ ਘੱਟ ਹੋੋਣਾ ਖੁਸ਼ੀ ਦੀ ਗੱਲ ਹੈ ਪਰ ਸਾਵਧਾਨੀਆਂ ਵਰਤਣ ਵਿੱਚ ਢਿੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਥਿਊਰੀ ਤੇ ਚੱਲ ਰਹੇ ਹਾਂ ਜਿਸ ਅਨੁਸਾਰ ਮਾਸਕ ਹੀ ਵੈਕਸੀਨ ਹੈ। ਇਸ ਤੋੋਂ ਇਲਾਵਾ ਮੀਡੀਆ ਰਾਹੀਂ ਵੀ ਪਤਾ ਲੱਗ ਰਿਹਾ ਹੈ ਕਿ ਕਰੋੋਨਾ ਮਹਾਂਮਾਰੀ ਦੇ ਖਾਤਮੇ ਲਈ ਵੈਕਸੀਨ ਸਬੰਧੀ ਤਿਆਰੀ ਜੋੋ ਪੂਰੀ ਤਰ੍ਹਾਂ ਮੁਕੰਮਲ ਹੋੋ ਚੁੱਕੀ ਹੈ ।ਕਿਸੇ ਵੀ ਵੇਲੇ ਇਸ ਵੈਕਸੀਨ ਨੂੰ ਲੋੋਕਾਂ ਲਈ ਚਾਲੂ ਕੀਤਾ ਜਾ ਸਕਦਾ ਹੈ, ਇਸ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀਆਂ ਪਾਲਣਾ ਨੂੰ ਯਕੀਨੀ ਬਣਾ ਕੇ ਫਰੀਦਕੋਟ ਜਿ਼ਲੇ੍ਹ ਵਿਚੋੋਂ ਕਰੋੋਨਾ ਮਹਾਂਮਾਰੀ ਨੂੰ ਖਤਮ ਕਰਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਫਰੀਦਕੋੋਟ ਜਿਲੇ ਵਿੱਚ ਕਰੋੋਨਾ ਦੀ ਤਾਜ਼ਾ ਸਥਿਤੀ ਅਨੁਸਾਰ ਕੱਲ ਸ਼ਾਮ 03 ਵਿਅਕਤੀਆਂ ਨੂੰ ਠੀਕ ਹੋੋਣ ਉਪਰੰਤ ਛੁੱਟੀ ਦਿੱਤੀ ਗਈ ਅਤੇ ਜ਼ਿਲੇ ਵਿਚ ਕਰੋੋਨਾ ਪਾਜਿਟਿਵ ਦੇ 06 ਨਵੇੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਪੂਰੇ ਜਿਲੇ ਵਿੱਚ 3799 ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿੰਨਾ ਵਿਚੋੋ 3628 ਲੋੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਹੁਣ ਤੱਕ 55269 ਕਰੋੋਨਾ ਸੈਂਪਲ ਇੱਕਤਰ ਕੀਤੇ ਜਾ ਚੁੱਕੇ ਹਨ। ਜਦਕਿ ਜਿਲੇ ਵਿੱਚ ਹੁਣ ਕਰੋੋਨਾ ਦੇ 77 ਐਕਟਿਵ ਕੇਸ ਹਨ। ਇਸ ਲਈ ਇਸ ਸਬੰਧੀ ਅਵੇਸਲਾਪਣ ਸਾਡੇ ਲਈ ਘਾਤਕ ਹੋ ਸਕਦਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ 31 ਦਸੰਬਰ 2020 ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲੇ ਦੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇ,ਕਿਸੇ ਇਮਾਰਤ ਦੇ ਅੰਦਰ ਹੋਣ ਵਾਲੇ ਸਮਾਜਿਕ ਇਕੱਠਾਂ ਵਿੱਚ ਵੱਧ ਤੋਂ ਵੱਧ 100 ਵਿਅਕਤੀ ਤੇ ਇਮਾਰਤ ਤੋਂ ਬਾਹਰੀ ਇਕੱਠਾਂ ਵਿਚ 250 ਵਿਅਕਤੀਆਂ ਤੱਕ ਦੀ ਗਿਣਤੀ ਸੀਮਿਤ ਰਹੇਗੀ। ਉਨਾਂ ਕਿਹਾ ਕਿ ਇਨਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਪਰਿਵਾਰਕ ਮੈਂਬਰ ਜਾਂ ਜਾਣ ਪਛਾਣ ਵਿੱਚ ਕਿਸੇ ਵਿਅਕਤੀ ਵਿਚ ਖੰਘ, ਜ਼ੁਕਾਮ ਬੁਖਾਰ ਆਦਿ ਦੇ ਲੱਛਣ ਦਿਸਣ ਤਾਂ ਤੁਰੰਤ ਸੈਂਪਲ ਦੇ ਕੇ ਟੈਸਟ ਕਰਵਾਓ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਖਾਤਮਾ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਜਿ਼ਲ੍ਹਾ ਵਾਸੀਆਂ ਦੇ ਸਹਿਯੋੋਗ ਨਾਲ ਹੀ ਕਰੋੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।