ਕਤਲ ਕੇਸ ਦੇ ਦੋਸ਼ੀ ਨੂੰ ਟਰੇਸ ਕਰ ਕੀਤਾ ਗਿ੍ਫਤਾਰ

.315 ਬੋਰ ਦੇਸੀ ਪਿਸਤੌਲ ਅਤੇ ਸਪਲੈਂਡਰ ਮੋਟਰਸਾਇਕਲ ਕੀਤਾ ਬ੍ਰਾਮਦ
ਐਸ.ਏ.ਐਸ ਨਗਰ, 1 ਫਰਵਰੀ
ਸ੍ਰੀ ਸਤਿੰਦਰ ਸਿੰਘ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਜਿਲਾ ਪੁਲਿਸ ਨੇ ਇੱਕ ਅੰਨੇ ਕਤਲ ਕੇਸ ਦੇ ਦੋਸ਼ੀ ਨੂੰ ਟਰੇਸ ਕਰਕੇ ਗਿ੍ਰਫਤਾਰ ਕੀਤੇ ਜਾਣ ਅਤੇ ਦੋਸ਼ੀ ਵੱਲੋਂ ਵਾਰਦਾਤ ਦੌਰਾਨੇ ਵਰਤੇ ਗਏ .315 ਬੋਰ ਦੇਸੀ ਪਿਸਤੌਲ ਅਤੇ ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਕੀਤੀ ਹੈ।
ਐਸ.ਐਸ.ਪੀ.ਸਾਹਿਬ ਨੇ ਅੱਗੇ ਡੀਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 25.01.2021 ਨੂੰ ਥਾਣਾ ਘੜੂੰਆ ਦੇ ਇਲਾਕਾ ਵਿੱਚ ਪਿੰਡ ਬੱਤਾ ਵਿਖੇ ਐਸ.ਵਾਈ.ਐਲ. ਨਹਿਰ ਦੇ ਪੁੱਲ ਨੇੜੇ ਸੜਕ ਕੰਢੇ ਇੱਕ ਆਟੋ ਨੰਬਰ ਪੀ.ਬੀ. 65 ਏ.ਡੀ 9985 ਦੇ ਚਾਲਕ ਨੂੰ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਗੋਲੀ ਮਾਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਅੰਨੇ ਕਤਲ ਦੀ ਵਾਰਦਾਤ ਸਬੰਧੀ ਮੁਕੱਦਮਾ ਨੰਬਰ 24 ਮਿਤੀ 25.02.2021 ਅ/ਧ 302,34 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸਦਰ ਖਰੜ ਬਰਬਿਆਨ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰੁਨੀ ਖੁਰਦ ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਬਰਖਿਲਾਫ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਜਿਲਾ ਫਤਿਹਗੜ੍ਹ ਸਾਹਿਬ ਦੇ ਦਰਜ ਰਜਿਸਟਰ ਹੋਇਆ ਸੀ। ਮੁਦੱਈ ਮੁਕੱਦਮਾ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਸ ਦਾ ਭਰਾ ਜੋਧਾ ਸਿੰਘ ਜੋ ਕਿ ਆਟੋ ਨੰਬਰ ਪੀਬੀ 65 ਏ ਡੀ 9955 ਰੰਗ ਹਰਾ/ਪੀਲਾ ਮਾਰਕ ਜੀ.ਐਮ. ਪੀ. ਬਜਾਜ ਚਲਾਉਂਦਾ ਸੀ। ਕਰੀਬ 3/4 ਮਹੀਨੇ ਪਹਿਲਾਂ ਜੋਧਾ ਸਿੰਘ ਨਾਲ ਹਰਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨਾਲ ਲੜਾਈ-ਝਗੜਾ ਹੋਇਆ ਸੀ। ਜਿਸ ਦਾ ਬਾਅਦ ਵਿੱਚ ਆਪਸੀ ਰਾਜੀਨਾਮਾ ਹੋ ਗਿਆ ਸੀ। ਪਰ ਇਸ ਗੱਲ ਨੂੰ ਲੈ ਕੇ ਹਰਪ੍ਰੀਤ ਸਿੰਘ ਨੇ ਮੁਦੱਈ ਮੁਕੱਦਮਾ ਦੇ ਭਰਾ ਜੋਧਾ ਸਿੰਘ ਨਾਲ ਰੰਜਿਸ਼ ਰੱਖੀ ਸੀ। ਜਿਸ ਕਰਕੇ ਹਰਪ੍ਰੀਤ ਸਿੰਘ ਮੁਦੱਈ ਮੁਕੱਦਮਾ ਦੇ ਭਰਾ ਜੋਧਾ ਸਿੰਘ ਨੂੰ ਅਕਸਰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਬਾਰੇ ਜੋਧਾ ਸਿੰਘ ਨੇ ਮੁਦੱਈ ਮੁਕੱਦਮਾ ਕੁਲਦੀਪ ਸਿੰਘ ਨੂੰ ਦੱਸਿਆ ਸੀ।
ਮੁਦੱਈ ਮੁਕੱਦਮਾ ਕੁਲਦੀਪ ਸਿੰਘ ਦੇ ਬਿਆਨ ਪਰ ਹਰਪ੍ਰੀਤ ਸਿੰਘ ਵਿਰੁੱਧ ਉਕੱਤ ਮੁਕੱਦਮਾ ਦਰਜ ਰਜਿਸਟਰ ਕਰਕੇ ਇਸ ਮੁਕੱਦਮਾ ਦੀ ਤਫਤੀਸ਼ ਲਈ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ. (ਜਾਂਚ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ. (ਜਾਂਚ) ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਮੁੱਖ ਅਫਸਰ ਥਾਣਾ ਘੜੂੰਆ ਦੀ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਕੀਤੀ ਜਾ ਰਹੀ ਤਫਤੀਸ਼ ਦੌਰਾਨ ਉਕੱਤ ਮੁਕੱਦਮਾ ਵਿੱਚੋਂ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਦੀ ਸ਼ਮੂਲੀਅਤ ਨਾ ਹੋਣ ਕਰਕੇ ਉਸ ਨੂੰ ਮੁਕੱਦਮਾ ਵਿਚੋਂ ਫਾਰਗ ਕੀਤਾ ਗਿਆ ਸੀ।
ਦੌਰਾਨੇ ਤਫਤੀਸ ਇਸ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਮੁਕੱਦਮਾ ਵਿੱਚ ਨਿਰਭੈ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ, ਥਾਣਾ ਬਡਾਲੀ ਆਲਾ ਸਿੰਘ, ਜਿਲਾ ਫਤਿਹਗੜ੍ਹ ਸਾਹਿਬ ਨੂੰ ਗਿ੍ਰਫਤਾਰ ਕੀਤਾ ਗਿਆ। ਦੋਸ਼ੀ ਨਿਰਭੈ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨੇ ਦੱਸਿਆ ਕਿ ਉਸ ਦਾ ਮਿ੍ਰਤਕ ਜੋਧਾ ਸਿੰਘ ਦੀ ਪਤਨੀ ਪਰਮਜੀਤ ਕੌਰ ਪੁੱਤਰੀ ਲਖਵੀਰ ਸਿੰਘ ਵਾਸੀ ਪਿੰਡ ਪਤਾਰਸੀ ਖੁਰਦ ਜਿਲਾ ਫਤਿਹਗੜ੍ਹ ਸਾਹਿਬ ਦੇ ਪਰਿਵਾਰ ਨਾਲ ਕਾਫੀ ਨੇੜਤਾ ਸੀ ਅਤੇ ਉਨ੍ਹਾਂ ਦੇ ਘਰ ਉਸ ਦਾ ਆਉਣਾ ਜਾਣਾ ਸੀ। ਨਿਰਭੈ ਸਿੰਘ ਨਹੀਂ ਚਾਹੁੰਦਾ ਸੀ ਕਿ ਪਰਮਜੀਤ ਕੌਰ ਅਤੇ ਜੋਧਾ ਸਿੰਘ ਦਾ ਵਿਆਹ ਹੋ ਜਾਵੇ। ਪਰਮਜੀਤ ਕੌਰ ਦੇ ਵਿਆਹ ਨੂੰ ਲੈ ਕੇ ਜੋਧਾ ਸਿੰਘ ਨਾਲ ਨਿਰਭੈ ਸਿੰਘ ਰੰਜਿਸ ਰੱਖਣ ਲੱਗ ਪਿਆ ਸੀ। ਮਿਤੀ 25.1.2021 ਨੂੰ ਨਿਰਭੈ ਸਿੰਘ ਆਪਣੇ ਨੌਕਰ ਦੀਪਕ ਕੁਮਾਰ ਦੇ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ 23 ਕਿਊ-1143 ਮਾਰਕਾ ਸਪਲੈਂਡਰ ਪਰ ਆਪਣੇ ਪਿੰਡ ਰਜਿੰਦਰਗੜ੍ਹ ਤੋਂ ਪਿੰਡ ਚੁੰਨੀ ਪੁੱਜਿਆ। ਇਨ੍ਹਾਂ ਦੋਵੇ ਨੇ ਕੱਪੜੇ ਨਾਲ ਆਪਣੇ ਮੂੰਹ ਢੱਕੇ ਹੋਏ ਸਨ , ਜਿਥੋਂ ਜੋਧਾ ਸਿੰਘ ਹਰ ਰੋਜ ਦੀ ਤਰ੍ਹਾਂ ਆਪਣੇ ਆਟੋ ਪਰ ਸਵਾਰੀਆਂ ਲੈ ਕੇ ਜਾਂਦਾ ਸੀ, ਨੂੰ ਇਨ੍ਹਾਂ ਨੇ ਕਿਹਾ ਕਿ ਘੜੂੰਆ ਤੋਂ ਕੁਝ ਸਵਾਰੀਆਂ ਲੈ ਕੇ ਆਉਂਣੀਆਂ ਹਨ ਅਤੇ ਉਸ ਨੂੰ ਕਿਰਾਏ ਪਰ ਕਰਕੇ ਲੈ ਗਏ, ਦੋਸ਼ੀ ਨਿਰਭੈ ਸਿੰਘ ਆਟੋ ਵਿੱਚ ਬੈਠ ਗਿਆ ਅਤੇ ਉਸ ਦਾ ਨੌਕਰ ਦੀਪਕ ਕੁਮਾਰ ਪਿਛੇ-ਪਿਛੇ ਮੋਟਰਸਾਈਕਲ ਪਰ ਆ ਰਿਹਾ ਸੀ। ਜਦੋਂ ਇਹ ਐਸ.ਵਾਈ.ਐਲ. ਨਹਿਰ ਪਿੰਡ ਬੱਤਾ ਨੇੜੇ ਪੁੱਜੇ ਜਿਥੇ ਆਵਾਜਾਈ ਘੱਟ ਸੀ, ਤਾਂ ਦੋਸ਼ੀ ਨਿਰਭੈ ਸਿੰਘ ਨੇ ਆਟੋ ਚਾਲਕ ਜੋਧਾ ਸਿੰਘ ਦੇ ਗੋਲੀ ਮਾਰ ਦਿੱਤੀ ਅਤੇ ਫਿਰ ਉਸ ਪਰ ਕਿਰਚ ਨਾਲ ਵਾਰ ਕਰਕੇ ਆਪਣੇ ਮੋਟਰਸਾਈਕਲ ਪਰ ਮੌਕਾ ਤੋਂ ਫਰਾਰ ਹੋ ਗਏ ਸਨ। ਦੋਸ਼ੀ ਨਿਰਭੈ ਸਿੰਘ ਪਾਸੋਂ ਵਾਰਦਾਤ ਦੌਰਾਨੇ ਵਰਤਿਆ ਗਿਆ .315 ਬੋਰ ਦਾ ਦੇਸੀ ਪਿਸਤੌਲ ਅਤੇ ਮੋਟਰਸਾਈਕਲ ਨੰਬਰ ਪੀਬੀ 23 ਕਿਊ 1143 ਮਾਰਕਾ ਸਪਲੈਂਡਰ ਬ੍ਰਾਮਦ ਹੋ ਚੁੱਕਾ ਹੈ। ਇਸ ਦੇ ਸਾਥੀ ਦੋਸ਼ੀ ਦੀਪਕ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।