ਸੁੰਦਰ ਸ਼ਾਮ ਅਰੋੜਾ ਨੇ ਪੁਰਾਣੀ ਕਚਹਿਰੀ ਰੋਡ ’ਤੇ ਪਰਸ਼ੂ ਰਾਮ ਚੌਕ ਬਨਾਉਣ ਲਈ ਦਿੱਤਾ 5 ਲੱਖ ਰੁਪਏ ਦੀ ਗਰਾਂਟ ਦਾ ਚੈਕ
ਬ੍ਰਾਹਮਣ ਸਭਾ ਨਈ ਆਬਾਦੀ ਨੂੰ ਚੌਕ ਦੇ ਕਾਰਜ ਲਈ 5 ਲੱਖ ਰੁਪਏ ਦੀ ਹੋਰ ਗਰਾਂਟ ਦੇਣ ਦਾ ਐਲਾਨ
ਹੁਸ਼ਿਆਰਪੁਰ, 1 ਜਨਵਰੀ
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬ੍ਰਾਹਮਣ ਸਭਾ, ਨਈ ਆਬਾਦੀ ਨੂੰ ਸਥਾਨਕ ਕਚਹਿਰੀ ਰੋਡ ’ਤੇ ਭਗਵਾਨ ਪਰਸ਼ੂ ਰਾਮ ਚੌਕ ਦੀ ਸਥਾਪਤੀ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਸਭਾ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਚੌਕ ਦੇ ਕਾਰਜ ’ਤੇ ਹੋਣ ਵਾਲੇ ਖਰਚ ਦੇ ਮੱਦੇਨਜ਼ਰ 5 ਲੱਖ ਰੁਪਏ ਦੀ ਹੋਰ ਗਰਾਂਟ ਦਿੱਤੀ ਜਾਵੇਗੀ।
ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਨੂੰ ਚੈਕ ਸੌਂਪਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਹਰ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਧਰਮ ਨਾਲ ਸਬੰਧਤ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਅਤੇ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾਂ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਜ਼ਿਲਿ੍ਹਆਂ ਵਿੱਚ ਅਹਿਮ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨੇ ਬ੍ਰਾਹਮਣਾ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦੁਆਇਆ ਕਿ ਭਗਵਾਨ ਪਰਸ਼ੂ ਰਾਮ ਚੌਕ ਸਬੰਧੀ ਲੋੜ ਪੈਣ ’ਤੇ ਹੋਰ ਫੰਡ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਐਸ.ਆਈ.ਈ.ਸੀ. ਦੇ ਵਾਇਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਸ੍ਰੀ ਭਗਵਾਨ ਪਰਸ਼ੂ ਰਾਮ ਸੈਨਾ ਦੇ ਪ੍ਰਧਾਨ ਅਤੇ ਅਖਿਲ ਭਾਰਤੀ ਬ੍ਰਾਹਮਣ ਏਕਤਾ ਪ੍ਰੀਸ਼ਦ ਦੇ ਪੰਜਾਬ ਇੰਚਾਰਜ ਆਸ਼ੂਤੋਸ਼ ਸ਼ਰਮਾ, ਬ੍ਰਾਹਮਣ ਸਭਾ (ਪ੍ਰਗਤੀ) ਦੇ ਪ੍ਰਧਾਨ ਐਡਵੋਕੇਟ ਸੁਨੀਲ ਪਰਾਸ਼ਰ, ਯੋਗੇਸ਼ ਚੋਬੇ, ਕ੍ਰਿਸ਼ਨ ਕੁਮਾਰ ਚੋਬੇ, ਕਨਹੀਆ ਲਾਲ ਪਰਾਸ਼ਰ, ਹਿੰਦੂ ਸੰਘ ਦੇ ਪੰਕਜ ਬੇਦੀ, ਪ੍ਰਦੀਪ ਸ਼ਰਮਾ, ਅਸ਼ਵਨੀ ਸ਼ਰਮਾ, ਹਰੀਸ਼ ਡੋਗਰਾ, ਰਾਕੇਸ਼ ਮਰਵਾਹਾ, ਵਿਕਰਾਂਤ ਸ਼ਰਮਾ, ਵਿਵੇਕ ਸ਼ਰਮਾ, ਸੰਜੇ ਸ਼ਰਮਾ, ਸੁਮਿਤ ਨਈਅਰ, ਅਜੇ ਏਰੀ, ਬਿੰਦੂ ਏਰੀ, ਸਨਾਤਨ ਧਰਮ ਮਹਾਂਵੀਰ ਦਲ ਦੇ ਅਮ੍ਰਿਤ ਲਾਲ ਅਗਨੀਹੋਤਰੀ, ਹਨੀ ਤਨੇਜਾ, ਅਭਿਸ਼ੇਕ ਏਰੀ, ਰਾਜੀਵ ਸ਼ਰਮਾ, ਬ੍ਰਹਮ ਕੁਮਾਰ ਜਿੰਪਾ, ਰਵੀ ਪੰਡਤ, ਮਨਦੀਪ ਸ਼ਰਮਾ, ਕੇ.ਸੀ. ਸ਼ਰਮਾ, ਗੋਪਾਲ ਵਰਮਾ, ਸੁਰਿੰਦਰ ਬਿਟਨ, ਵਿਨੋਦ ਠਾਕਰ, ਸੁਭਾਸ਼ ਸ਼ਰਮਾ, ਪੰਕਜ ਆਂਗਰਾ, ਰਣਜੀਤ ਸਿੰਘ, ਅਭਿਸ਼ੇਕ ਕੌਸ਼ਲ, ਤੇਲੂ ਰਾਮ ਆਦਿ ਮੌਜੂਦ ਸਨ।