03 March 2021 10:08 am
Kinno

ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ – ਡਿਪਟੀ ਮੁੱਖ ਮੰਤਰੀ

- Posted on 19 January 2021

ਚੰਡੀਗੜ੍ਹ, 19 ਜਨਵਰੀ

– ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ ਤਾਂ ਜੋ ਹਰਿਆਣਾ ਦਾ ਇਹ ਮਾਡਲ ਪੂਰੇ ਦੇਸ਼ ਵਿਚ ਅਵੱਲ ਤੇ ਮਿਸਾਲੀ ਬਣ ਸਕੇ। ਇਸ ਤੋਂ ਇਲਾਵਾਵਧੀਆ ਕਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਜਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ।

            ਉਹ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਰੇਸਟ ਹਾਊਸ ਵਿਚ ਹਰਿਆਣਾ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਵੱਲੋਂ ਜੀਐਸਟੀ ਦੇ ਰਜਿਸਟ੍ਰੇਸ਼ਨ ਰਿਫੰਡ ਅਤੇ ਇਨਵੇਸਟੀਗੇਸ਼ਨ ਦੇ ਮੁੱਦਿਆਂ ਤੇ ਆਯੋਜਿਤ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ਤੇ ਪ੍ਰੋਗ੍ਰਾਮ ਦੀ ਅਗਵਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ। ਸੈਮੀਨਾਰ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕਮਿਸ਼ਨਰ ਸ਼ੇਖਰ ਵਿਦਿਆਰਥੀਸਹਾਇਕ ਕਮਿਸ਼ਨਰ ਸਿਦਾਰਥ ਜੈਨ ਤੋਂ ਇਲਾਵਾ ਵੱਖ-ਵੱਖ ਸੰਯੁਕਤ ਕਮਿਸ਼ਨਰ ਜਿਲ੍ਹਿਆਂ ਤੋਂ ਆਏ ਜਿਲ੍ਹਾ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਮੋਜੁਦ ਸਨ।

            ਡਿਪਟੀ ਸੀਐਮ ਜਿਨ੍ਹੈ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਵਿਡ-19 ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਤੀਕੂਲ ਪਰਿਸਥਿਤੀਆਂ ਦੇ ਬਾਵਜੂਦ ਵਿਭਾਗ ਨੇ ਜੀਐਸਟੀ ਤੇ ਹੋਰ ਮਾਮਲਿਆਂ ਵਿਚ ਕੀਤੇ ਗਏ ਸੰਗ੍ਰਹਿ ਵਿਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਫੀਲਡ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਹੇ ਸੁਝਾਆਂ ਤੇ ਕੰਮ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਸੁਨਣ ਬਾਅਦ ਕਿਹਾ ਕਿ  ਮੌਜੂਦਾ ਯੁੱਗ ਵਿਚ ਰੋਜਾਨਾ ਨਵੀ ਤਕਨੀਕ ਆ ਰਹੀ ਹੈ ਜਿਸ ਦੇ ਕਾਰਨ ਵਿਭਾਗ ਦੇ ਕੰਪਿਊਟਰ ਦੇ ਹਾਰਡਵੇਅਰਸਾਫਟਵੇਅਰ ਸਮੇਤ ਹੋਰ ਸਿਸਟਮ ਨੂੰ ਅੱਪਗੇ੍ਰਡ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ  ਉਹੀ ਜੂਨੀਅਰ ਅਧਿਕਾਰੀਆਂ ਦੀ ਡਿਊਟੀ ਅਲਾਟ ਵਾਜਬ ਢੰਗ ਨਾਲ ਕਰਨ ਤਾਂ ਜੋ ਕਾਰਜ ਵਿਚ ਨਿਪੁੰਣਤਾ ਅਤੇ ਗੁਣਵੱਤਾ ਆ ਸਕੇ।

            ਡਿਪਟੀ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ਾ-ਮਾਹਰ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਇਕ ਟੀਮ ਬਨਾਉਣ ਜੋ ਉਤਪਾਦਾਂ ਦੇ ਮੁੱਲ ਦੀ ਲਿਸਟ ਬਨਾਉਣ ਤਾਂ ਜੋ  ਕੋਈ ਵੀ ਉਤਪਾਦਕ ਅੰਡਰ-ਬਿੱਲ ਬਣਾ ਕੇ ਟੈਕਸ ਦੀ ਚੋਰੀ ਨਾ ਕਰ ਪਾਵੇ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਸੁਝਾਅ ਦੇਣ ਦੀ ਅਪੀਲ ਕੀਤੀ ਤਾਂ ਜੋ ਸਿਸਟਮ ਨੂੰ ਪਾਰਦਰਸ਼ੀ  ਤੇ ਮਜਬੂਤ ਬਣਾਇਆ ਜਾ ਸਕੇਇਸ ਤੋਂ ਕਾਰਜ ਵਿਚ ਤੇਜੀ ਆਵੇਗੀ ਅਤੇ ਡਿਜੀਟਲੀ ਫ੍ਰਾਡ ਨੂੰ ਰੋਕਿਆ ਜਾ ਸਕੇਗਾ।

            ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੈਮੀਨਾਰ ਨੂੰ ਡਿਪਟੀ ਮੁੱਖ ਮੰਤਰੀ ਦੀ ਸੋਚ ਦਾ ਹਿੱਸਾ ਦਸਦੇ ਹੋਏ ਕਿਹਾ ਕਿ ਵੈਟ ਦੇ ਬਾਅਦ ਜੀਐਸਟੀ ਸ਼ੁਰੂ ਹੋਣ ਤੇ ਪਿਛਲੇ 3-4 ਸਾਲਾਂ ਵਿਚ ਟੈਕਸ ਨੂੰ ਇਕੱਠਾ ਕਰਨ ਵਿਚ ਕਾਫੀ ਚਨੌਤੀਆਂ ਦਾ ਸਾਹਮਣਾ ਕਰਨਾ ਪਿਆ ਹੈਪਰ ਅੱਜ ਦੇ ਸੈਮੀਨਾਰ ਵਿਚ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਮਹਤੱਵਪੂਰਣ ਬਦਲਾਅ ਹੋਣਗੇ। ਉਨ੍ਹਾਂ ਨੇ ਦਸਿਆ ਕਿ ਟੈਕਸ ਚੋਰੀ ਨਾਲ ਸਬੰਧਿਤ ਐਫਆਈਆਰਕੇਸ ਦੀ ਜਾਂਚਕੰਪਿਊਟਰ ਦੇ ਆਰਡਵੇਅਰਆਈਟੀ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟੈਕਸ ਦੇ ਰਿਫੰਡ ਆਦਿ ਦੀ ਸਖਿਲਾਈ ਦੇ ਬਾਰੇ ਵਿਚ ਆਏ ਸੁਝਾਆਂ ਤੇ ਵਿਭਾਗ ਵੱਲੋਂ ਜਲਦੀ ਕਾਰਵਾਈ ਕੀਤੀ ਜਾਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->