Sunday 25 October 2020

ਸਟੇਟ ਐਵਾਰਡੀ ਮਹਿਲ ਸਿੰਘ ਨੂੰ ਆਪਣੇ ਬਲਾਕ ਸਤੀਏ ਵਾਲਾ ਵਲੋਂ ਕੀਤਾ ਗਿਆ ਸਨਮਾਨਿਤ

- Posted on 07 September 2020

ਸ.ਮਹਿਲ ਸਿੰਘ ਨੇ ਬਲਾਕ ਦਾ ਨਾਂ ਕੀਤਾ ਪੂਰੇ ਪੰਜਾਬ ਵਿੱਚ ਰੌਸ਼ਨ – ਬੀ.ਪੀ.ੲੀ.ਓ ਹਰਬੰਸ ਲਾਲ

 

ਫ਼ਿਰੋਜ਼ਪੁਰ ਸਤੰਬਰ 

ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਹੇਠ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਰਾਜ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਦਾ ਸਨਮਾਨ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਦਿੱਤੇ ਗਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਾਇਮਰੀ ਵਿੰਗ ਵਿੱਚੋਂ  ਬਲਾਕ ਸਤੀਏ ਵਾਲਾ (ਪਹਿਲਾਂ ਘੱਲ ਖੁਰਦ 1) ਦੇ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਦੇ ਹੈੱਡ ਟੀਚਰ ਸਰਦਾਰ ਮਹਿਲ ਸਿੰਘ ਦੀ ਹੋਈ ਅਤੇ ਉਹਨਾਂ ਨੂੰ ਸਤੰਬਰ ਨੂੰ ਅਧਿਆਪਕ ਰਾਜ ਪੁਰਸਕਾਰ ਵਜੋਂ ਸਨਮਾਨਿਤ ਕੀਤਾ ਗਿਆ ਅੱਜ ਉਹਨਾਂ ਦੇ ਬਲਾਕ ਸਤੀਏ ਵਾਲਾ ਵਿਖੇ ਪੁੱਜਣ ਤੇ ਬਲਾਕ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਹਰਬੰਸ ਲਾਲ ਜੀ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਬੀ.ਪੀ..ਓ ਸ਼੍ਰੀ ਹਰਬੰਸ ਲਾਲ ਨੇ ਕਿਹਾ ਕਿ ਮਹਿਲ ਸਿੰਘ ਜੀ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਲਈ ਦਿਨ ਰਾਤ ਮਿਹਨਤ ਕੀਤੀਜਿਸ ਨਾਲ ਜਿੱਥੇ ਉਹਨਾਂ ਸਕੂਲ ਨੂੰ ਬਹੁਤ ਸੋਹਣਾ ਬਣਾਇਆ ਓਥੇ ਬੱਚਿਆਂ ਦੇ ਪੜ੍ਹਾਈ ਨੂੰ ਵੀ ਉਹ ਸਿਖਰ ਤੇ ਲੈ ਕੇ ਗਏ ਅਤੇ ਉਹਨਾਂ ਦੇ ਸਕੂਲ ਤੋਂ ਪਿਛਲੇ ਸਾਲਾਂ ਵਿੱਚ 20 ਤੋਂ ਜ਼ਿਆਦਾ ਬੱਚਿਆਂ ਦੀ ਚੋਣ ਜਵਾਹਰ ਨਵੋਦਿਆ ਵਿੱਚ ਹੋਈ ਉਹਨਾਂ ਕਿਹਾ ਕਿ ਇਸ ਰਾਜ ਪੁਰਸਕਾਰ ਨਾਲ ਮਹਿਲ ਸਿੰਘ ਨੇ ਪਿੰਡ ਭਾਂਗਰ ਦੇ ਨਾਲ ਨਾਲ ਪੂਰੇ ਬਲਾਕ ਦਾ ਨਾਂ ਸਾਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ ਬਲਾਕ ਸਤੀਏ ਵਾਲਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਅਧਿਆਪਕ ਵਰਗ ਨੂੰ ਮਹਿਲ ਸਿੰਘ ਦੇ ਮਾਣ ਹੈ ਇਸ ਮੌਕੇ ਸਾਰੇ ਬਲਾਕ ਦੇ ਸਮੂਹ ਸਟਾਫ ਵਲੋਂ ਸਰਦਾਰ ਮਹਿਲ ਸਿੰਘ ਦਾ ਨਾਲ ਸਨਮਾਨ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਕਮਲਜੀਤ ਸਿੰਘਲਖਮੀਰ ਸਿੰਘਹਰਪ੍ਰੀਤ ਕੌਰਮੈਡਮ ਪੂਜਾਮੈਡਮ ਮੋਨਿਕਾਸੁਰਿੰਦਰ ਸਿੰਘ ਗਿੱਲਨਵਦੀਪ ਕੁਮਾਰਤਲਵਿੰਦਰ ਸਿੰਘ ਖਾਲਸਾਹਰਮਨਪ੍ਰੀਤ ਸਿੰਘ ਮੁੱਤੀ ਹਾਜ਼ਰ ਸਨ |

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com