ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ -3 ਨੂੰ ਲਾਗੂ ਕਰਨ ਲਈ ਜ਼ਿਲਾ ਪੱਧਰੀ ਸਕਿਲ ਕਮੇਟੀ ਦੀ ਹੋਈ ਵਿਸ਼ੇਸ਼ ਮੀਟਿੰਗ
ਅੰਮ੍ਰਿਤਸਰ 2 ਦਸੰਬਰ:
ਜਿਲਾ ਰੋਜ਼ਗਾਰ ਬਿਓਰੋ ਅਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀ. ਐਸ.ਸੀ /ਡੀ.ਈ.ਸੀ ਸ਼੍ਰ: ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਸਕਿੱਲ ਡਿਵੈਲਪਮੈਂਟ ਅਧੀਨ ਚਲ ਰਹੀਆਂ ਸਕੀਮਾਂ ਦਾ ਜਾਇਜਾ ਲਿਆ ਗਿਆ ਅਤੇ ਜ਼ਿਲਾ ਸਕਿਲ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਹੁਨਰ ਵਿਕਾਸ ਦੀ ਨਵੀ ਸਕੀਮ ਪੀ.ਐਮ. ਕੇ.ਵੀ.ਵਾਈ-3 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਸਕੀਮ ਅਧੀਨ ਜ਼ਿਲਾ ਕਮੇਟੀ ਦੇ ਅਹਿਮ ਯੋਗਦਾਨ ਬਾਰੇ ਚਰਚਾ ਵੀ ਕੀਤੀ ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਪੱਧਰੀ ਸਕਿਲ ਕਮੇਟੀ ਪੀ.ਐਮ. ਕੇ.ਵੀ.ਵਾਈ-3 ਸਕੀਮ ਨੂੰ ਚਲਾਉਣ ਲਈ ਬਣਾਈ ਗਈ ਹੈ ਜੋ ਕਿ ਇਸ ਸਕੀਮ ਦਾ ਲਾਭ ਵੱਧ ਤੋਂ ਵੱਧ ਸਿੱਖਿਆਰਥੀਆਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਵੇਗੀ । ਡਿਪਟੀ ਕਮਿਸ਼ਨਰ ਵੱਲੋਂ ਪੀ.ਐਸ.ਡੀ.ਐਮ ਤਹਿਤ ਟੂਰਿਸਟ ਗਾਈਡ ਅਤੇ ਖੇਤੀਬਾੜੀ ਨਾਲ ਸਬੰਧਿਤ ਕੋਰਸਾਂ ਨੂੰ ਵੀ ਭਵਿੱਖ ਵਿਚ ਸ਼ੁਰੂ ਕਰਨ ਦਾ ਸੂਝਾਅ ਦਿੱਤਾ ਤਾਂ ਜੋ ਭਵਿੱਖ ਵਿਚ ਇਹਨਾਂ ਕਿੱਤਿਆਂ ਵਿਚ ਵੀ ਰੋਜਗਾਰ ਪੈਂਦਾ ਕੀਤਾ ਜਾ ਸਕੇ । ਸ: ਖਹਿਰਾ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਗਾਈਡ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਮੰਡੀ ਵਿਚ ਸੁੱਕਾ ਝੋਨਾ ਲਿਆਉਣ ਲਈ ਪ੍ਰੇਰਿਤ ਵੀ ਕਰ ਸਕਣਗੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ ਖੁਆਰ ਨਾ ਹੋਣਾ ਪਵੇ ਅਤੇ ਇਸਦੇ ਨਾਲ ਨਾਲ ਕਿਸਾਨਾਂ ਨੂੰ ਕੋਅਪਰੇਟਿਵ ਸੁਸਾਇਟੀਆਂ ਵਲੋ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਜਾਗਰੂਕ ਕਰ ਸਕਦੇ ਹਨ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੂਧਲ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਦੇ ਅਖੀਰ ਤੱਕ ਪੀ.ਐਮ. ਕੇ.ਵੀ.ਵਾਈ-3 ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਜ਼ਿਲੇ ਵਿਚ ਲੋੜਵੰਦ ਲੜਕੇ ਅਤੇ ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸ ਮੁਫਤ ਵਿਚ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਉਦਯੋਗ ਵਿਭਾਗ ਨੂੰ ਇਹਨਾਂ ਸਕੀਮਾਂ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਦਯੋਗ ਦੀ ਲੋੜ ਮੁਤਾਬਿਕ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਰੋਜਗਾਰ ਦਵਾਇਆ ਜਾ ਸਕੇ । ਉਨਾਂ ਦੱਸਿਆ ਕਿ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਵੱਖ- ਵੱਖ ਸਕੀਮਾਂ ਅਧੀਨ ਚਲ ਰਹੇ ਕੋਰਸਾਂ ਵਿਚ ਦਾਖਲਾ ਲੈਣ ਲਈ https://forms.gle/5Lh2cQoicYFQ4WMy8 ਗੂਗਲ ਫਾਰਮ ਭਰ ਸਕਦੇ ਹਨ ਜਾਂ ਵਿਭਾਗ ਦੀ ਈ.ਮੇਲ ਆਈ.ਡੀ [email protected] ਉਤੇ ਈ-ਮੇਲ ਕਰ ਸਕਦੇ ਹਨ
ਇਸ ਮੋਕੇ ਡਿਪਟੀ ਡਾਇਰੈਕਟਰ ਡੀ.ਬੀ.ਈ. ਈ ਵੱਲੋਂ ਦਿੱਤੀਆਂ ਜਾ ਰਹੀਆਂ ਕਿੱਤਾ ਮੁੱਖੀ ਸਕੀਮਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ।
ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਡੀ.ਬੀ.ਈ. ਵਿਕਰਮਜੀਤ ਸਿੰਘ, ਡੀ.ਪੀ.ਐਮ ਯੂ ਸਟਾਫ (ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ) ਸ. ਸੁਰਿੰਦਰ ਸਿੰਘ, ਸ਼੍ਰੀ ਮਤੀ ਵਰਿੰਦਰ ਕੋਰ, ਮੈਬਰ ਡੀ.ਐਸ.ਸੀ ਕਮੇਟੀ ਅਤੇ ਪੰਜਾਬ ਸਕਿਲ ਡਿਵੈਲਪਮੈਟ ਮਿਸ਼ਨ ਅਧੀਨ ਟ੍ਰੇਨਿੰਗ ਪਾਟਨਰ ਵੀ ਹਾਜ਼ਰ ਸਨ ।