9 ਅਕਤੂਬਰ ਨੂੰ ਜ਼ਿਲ੍ਹੇ ਅੰਦਰ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ: ਸਿਵਲ ਸਰਜਨ
ਫਿਰੋਜ਼ਪੁਰ, 8 ਅਕਤੂਬਰ 2020
ਸਿਵਲ ਸਰਜਨ ਡਾ: ਵਿਨੋਦ ਸਰੀਨ ਨੇ ਦੱਸਿਆ ਕਿ ਸਿਹਤ ਵਿਭਾਗ ਫਿਰੋਜ਼ਪੁਰ ਵੱਖ–ਵੱਖ ਸਿਹਤ ਪ੍ਰੋਗ੍ਰਾਮਾਂ ਨੂੰ ਲਾਗੂ ਕਰਨ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਜਾਰੀ ਹਨ। ਇਸੇ ਸਿਲਸਿਲੇ ਵਿੱਚ ਮਿਤੀ 09 ਅਕਤੂਬਰ 2020 ਨੂੰ ਜ਼ਿਲ੍ਹੇ ਅੰਦਰ ਪ੍ਰਧਾਨ ਮੰਤਰੀ ਸੁਰਿੱਖਅਤ ਮਾਤਰਤਵ ਅਭਿਆਨ ਤਹਿਤ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ ਲਗਾਏ ਜਾ ਰਹੇ ਹਨ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਫਿਰੋਜਪੁਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 9 ਅਕਤੂਬਰ ਨੂੰ ਪੀ.ਐਚ.ਸੀ. ਮੱਲਾਂ ਵਾਲਾ ਵਿਖੇ ਜੱਚਾ ਬੱਚਾ ਮਾਹਿਰ ਡਾ:ਰਿਚਾ ਪਸਰੀਚਾ, ਪੀ.ਐਚ.ਸੀ. ਮੁੱਦਕੀ ਵਿਖੇ ਡਾ: ਵਰਿੰਦਰਦੀਪ ਕੌਰ, ਪੀ.ਐਚ.ਸੀ. ਜੀਵਾਂ ਅਰਾਈ ਵਿਖੇ ਡਾ: ਅਮਨਦੀਪ ਕੌਰ ਅਤੇ ਅਰਬਨ ਪੀ.ਐਚ.ਸੀ.ਫਿਰੋਜ਼ਪੁਰ ਛਾਉਣੀ ਵਿਖੇ ਡਾ: ਰਿੰਪਲ ਕੌਛੜ ਵੱਲੋ ਗਰਭਵਤੀ ਔਰਤਾਂ ਦੀ ਮੁੱਫਤ ਜਾਂਚ ਕੀਤੀ ਜਾਵੇਗੀ, ਮੌਕੇ ਤੇ ਲੈਬ ਟੈਸਟ ਕੀਤੇ ਜਾਣਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।
ਇਸ ਵਿਸ਼ੇਸ਼ ਅਭਿਆਨ ਦਾ ਮੁੱਖ ਮੰਤਵ ਕਿਸੇ ਵੀ ਹਾਈ ਰਿਸਕ ਜਨੇਪੇ ਦੀ ਸ਼ਨਾਖਤ ਕਰਨਾ ਹੈ ਤਾਂ ਜੋ ਉਸ ਨੂੰ ਸਮੇਂ ਸਿਰ ਢੁਕਵੀਆਂ ਸੇਵਾਂਵਾ ਪ੍ਰਦਾਨ ਕੀਤੀਆਂ ਜਾ ਸਕਣ। ਸਿਵਲ ਸਰਜਨ ਵਿਨੋਦ ਸਰੀਨ ਵੱਲੋਂ ਜਿੱਥੇ ਆਮ ਜਨਤਾ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ, ਉੱਥੇ ਕੈਂਪਾਂ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸਿਹਤ ਸੰਸਥਾਵਾਂ ਵਿਖੇ ਮਾਸਕ ਪਹਿਣ ਕੇ ਆਉਣ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਕਰੋਨਾ ਰੋਗ ਦੇ ਫੈਲਣ ਤੋਂ ਬਚਾਅ ਕੀਤਾ ਜਾ ਸਕੇ।