Sunday 25 October 2020

ਸਰਕਾਰੀ ਸੀਨੀਅਰ ਸੈਕੰਡਰੀ ਵਿੱਖੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟਫੋਨ

- Posted on 22 September 2020

·         ਸਮਾਰਟਫੋਨ ਮਿਲਣ ਨਾਲ ਕੋਰੋਨਾ ਵਾਇਰਸ ਕਾਰਨ ਆਨਲਾਈਨ ਪੜਾਈ ਆਸਾਨੀ ਨਾਲ ਕੀਤੀ ਜਾ ਸਕੇਗੀ– ਵਿਧਾਇਕ ਪਿੰਕੀ 

 ਫਿਰੋਜ਼ਪੁਰ, 22 ਸਤੰਬਰ

 ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਤਹਿਤ  ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ), ਫਿਰੋਜ਼ਪੁਰ ਸ਼ਹਿਰ ਵਿੱਖੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ 50 ਵਿਦਿਆਰਥੀਆ ਨੂੰ  ਸਮਾਰਟ ਫੋਨ ਵੰਡੇ ਗਏ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੀ ਹਾਜ਼ਰ ਸਨ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕਿਆ ਇਹ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚਲ ਰਹੀ ਹੈਪਰ ਗਰੀਬ ਪਰਿਵਾਰਾਂ ਦੇ ਬੱਚੇਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨਉਹ ਇਸ ਆਨਲਾਈਨ ਪੜਾਈ ਦਾ  ਲਾਭ ਨਹੀਂ ਲੈ ਪਾ ਰਹੇ ਸਨ ਹੁਣ ਸਮਾਰਟ ਫੋਨ ਮਿਲਣ ਕਾਰਨ ਉਹ ਆਨਲਾਈਨ ਆਪਣੀ ਪੜਾਈ ਆਸਾਨ ਤਰੀਕੇ ਨਾਲ ਕਰ ਸਕਨਗੇ।

ਉਨ੍ਹਾਂ ਦੱਸਿਆ ਕਿ  ਇਸ ਸਕੀਮ ਤਹਿਤ 12 ਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਜਾਣਗੇਜਿਸ ਤਹਿਤ ਉਹ ਆਨਲਾਈਨ ਪੜਾਈ ਕਰਨਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਅੱਗੇ ਵਧ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਬੱਚੇ ਨਾ ਸਿਰਫ ਆਨ ਲਾਈਨ ਸਿੱਖਿਆਬਲਕਿ ਡਿਜੀਟਲ ਭੁਗਤਾਨਬੀਮਾਆਨਲਾਈਨ ਬੈਂਕਿੰਗ ਆਦਿ ਬਾਰੇ ਵੀ ਸਿੱਖ ਸਕਣਗੇ।   ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਬਣੇ ਨਵੇਂ ਗੇਟ ਦਾ ਉਦਘਾਟਨ ਵੀ ਕੀਤਾ 

          ਇਸ ਮੌਕੇ ਡਾਕੇ.ਸੀ ਅਰੋੜਾਹਰਭਜਨ ਸਿੰਘਰਿੰਕੂ ਗਰੋਵਰਬਲਵੀਰ ਬਾਠਅਮਰਜੀਤ ਸਿੰਘਸੁਰਿੰਦਰਪਾਲਮਨਜੀਤ ਸਿੰਘਮੋਹਿੰਦਰ ਪਾਲਨਿਤਮਿਯਾ ਸ਼ਰਮਾਰਾਜੀਵ ਮੈਨੀਚਰਨਜੀਤ ਸਿੰਘ ਡੀਪੀਹਰਿੰਦਰ ਸਿੰਘਵਿਜੈ ਕੁਮਾਰ ਆਦਿ ਹਾਜ਼ਰ ਸਨ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com