Sunday 27 September 2020

ਸਿਰਸਾ ਨੇ ਫਿਲਮੀ ਸਿਤਾਰਿਆਂ ਵੱਲੋਂ ਨਸ਼ਾ ਕਰਦੇ ਦੀ ਵੀਡੀਓ ਦੀ ਜਾਂਚ ਲਈ ਐਨ ਸੀ ਬੀ ਨੂੰ ਸ਼ਿਕਾਇਤ ਸੌਂਪੀ

- Posted on 15 September 2020

ਨਵੀਂ ਦਿੱਲੀ, 15 ਸਤੰਬਰ : ਦਿੱਲੀ ਦੇ ਸਾਬਕਾ ਵਿਧਾਇਕ ਮਨਜਿੰਦਰ ਸਿਰਸਾ ਨੇ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਦੇ ਮੁਖੀ  ਰਾਕੇਸ਼ ਅਸਥਾਨਾ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਉਸ ਵੀਡੀਓ ਦੀ ਪੜਤਾਲ ਦੀ ਸ਼ਿਕਾਇਤ ਸੌਂਪੀ ਜਿਸ ਵਿਚ ਬਾਲੀਵੁਡ ਦੇ ਨਾਮੀ ਸਿਤਾਰੇ ਨਸ਼ੇ ਦੀ ਹਾਲਤ ਵਿਚ ਨਜ਼ਰ ਆ ਰਹੇ ਹਨ। 

 ਸ਼ਿਕਾਇਤ ਦੇਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੱਸਿਆ ਕਿ ਬਤੌਰ ਵਿਧਾਇਕ ਉਹਨਾਂ ਨੇ 1 ਅਗਸਤ 2019 ਨੂੰ ਮੁੰਬਈ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਤੇ ਸਪੀਡਪੋਸਟ ਰਾਹੀਂ ਸ਼ਿਕਾਇਤ ਲਿਖਤੀ ਤੌਰ ‘ਤੇ ਵੀ ਭੇਜੀ ਸੀ ਪਰ ਮੁੰਬਈ ਪੁਲਿਸ ਨੇ ਇਕ ਕਦਮ ਵੀ ਇਸ ਵਿਚ ਨਹੀਂ ਪੁੱਟਿਆ। ਉਹਨਾਂ ਕਿਹਾ ਕਿ ਜੇਕਰ ਉਸ ਵੇਲੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸੁਸ਼ਾਂਤ ਸਿੰਘ ਰਾਜਪੂੁਤ ਜਿਉਂਦੇ ਹੁੰਦੇ।

 ਉਹਨ ਕਿਹਾ ਕਿ ਸ਼ਾਹਿਦ ਕਪੂਰ ਜੋ ਆਪ ਨਸ਼ੇੜੀ ਹਨ, ਉਹਨਾਂ ਨੇ ਉੜਦਾ ਪੰਜਾਬ ਨਾਂ ਦੀ ਫਿਲਮ ਵਿਚ ਆਪਣੇ ਜੀਵਨ ਦੀ ਕਹਾਣੀ ਨੂੰ ਪੰਜਾਬੀਆਂ ਨਾਲ ਜੋੜ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। 

 ਉਹਨਾਂ ਕਿਹਾ ਕਿ ਅਸੀਂ ਐਨ ਸੀ ਬੀ ਮੁਖੀ ਨੂੰ ਦੱਸਿਆ ਕਿ ਜੇਕਰ ਤੁਸੀਂ ਸਾਰੇ ਮਾਮਲੇ ਦੀ ਘੋਖ ਕਰੋਗੇ ਤਾਂ ਪਤਾ ਚੱਲੇਗਾ ਕਿ ਸਪਲਾਇਰ ਕਿਸ ਕਿਸ ਨੂੰ ਸਪਲਾਈ ਕਰਦੇ ਹਨ ਤੇ ਬੋਲੀਵੁੱਡ ਦੇ ਕਿਹੜੇ ਸਿਤਾਰੇ ਨਸ਼ੇ ਕਰਦੇ ਹਨ ?

 ਉਹਨਾਂ ਕਿਹਾ ਕਿ ਇਕ ਜਨਤਾ ਦਾ ਚੁਣਿਆ ਹੋਇਆ ਵਿਧਾਇਕ ਸ਼ਿਕਾਇਤ ਦੇਵੇ ਅਤੇ ਮੁੰਬਈ ਪੁਲਿਸ ਇਕ ਵਾਰ ਵੀ ਗੱਲ ਨਾ ਕਰੇ, ਇਹ ਹੈਰਾਨੀ ਵਾਲੀ ਗੱਲ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੱਸਿਆ ਕਿ ਮੈਂ ਮੁੰਬਈ ਪੁਲਿਸ ਨੂੰ ਕਈ ਰਿਮਾਇੰਡਰ ਵੀ ਭੇਜੇ ਤੇ ਸ਼ਿਕਾਇਤ ਦੀ ਕਾਪੀ ਆਪਣੇ ਟਵੀਟਰ ਹੈਂਡਲ ‘ਤੇ ਵੀ ਪਾਈ ਪਰ ਕੋਈ ਸੁਣਵਾਈ ਨਹੀਂ ਹੋਈ ਹਾਲਾਂ ਕਿ ਮੇਰੇ ਵੱਲੋਂ ਹੋਰ ਮਾਮਲਿਆਂ ਵਿਚ ਕੀਤੀਆਂ ਸ਼ਿਕਾਇਤਾਂ ਵਿਚ ਮੁੰਬਈ ਪੁਲਿਸ ਨੇ ਈ ਮੇਲਾਂ ਪਾ ਕੇ ਹੋਰ ਜਾਣਕਾਰੀਆਂ ਵੀ ਮੰਗੀਆਂ ਪਰ ਇਸ ਕੇਸ ਬਾਰੇ ਕੁਝ ਨਹੀਂ ਕਿਹਾ। ਉਹਨਾਂ ਕਿਹਾ ਕਿ ਜੇਕਰ ਮੁੰਬਈ ਪੁਲਿਸ ਨੇ ਉਸ ਵੇਲੇ ਸਪਲਾਇਰ ਲੱਭੇ ਹੁੰਦੇ ਤੇ ਉਹਨਾਂ ‘ਤੇ ਨਕੇਲ ਕਸੀ ਹੁੰਦੀ ਤਾਂ ਅੱਜ ਦੇ ਹਾਲਾਤ ਨਾ ਹੁੰਦੇ। 

ਉਹਨਾਂ ਦੱਸਿਆ ਕਿ ਅਸੀਂ ਐਨ ਸੀ ਬੀ ਮੁਖੀ ਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਉਹਨਾਂ ਬਹੁਤ ਚੰਗੇ ਢੰਗ ਨਾਲ ਸੁਣੀ ਤੇ ਭਰੋਸਾ ਦੁਆਇਆ ਕਿ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ ਭਾਵੇਂ ਕੁਝ ਵਕਤ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹੀ ਕਿਹਾ ਹੈ ਕਿ ਇੰਨੇ ਵੱਡੇ ਸਿਤਾਰਿਆਂ ਦਾ ਸਪਲਾਇਰ ਕੌਣ ਹੈ ਤੇ ਕਿਸ ਕਿਸ ਨੂੰ ਸਪਲਾਈ ਕਰਦਾ ਹੈ, ਇਸਦੀ ਪੜਤਾਲ ਹੋਣ ‘ਤੇ ਸਨਸਨੀਖੇਜ ਖੁਲ੍ਹਾਸੇ ਸਾਹਮਣੇ ਆਉਣਗੇ ਤੇ ਇਹੀ ਵੀ ਸਾਹਮਣੇ ਆਵੇਗਾ ਕਿ ਇਸ ਕਿਸ ਨਾਲ ਜੁੜੇ ਲੋਕ ਹਨ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com