ਸਿਰਸਾ ਨੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੂੰ ਦਿੱਤੀ ਸਿੱਧੀ ਚੁਣੌਤੀ–ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਸਿੱਖਾਂ ਉਤੇ ਕੇਸ ਦਰਜ ਕਾਰਨ ਬਾਰੇ ਕੀਤੀ ਸਿਫਾਰਿਸ਼ ਦੀ ਕਾਪੀ ਕੀਤੀ ਪੇਸ਼

ਕਿਹਾ ; ਸਿੱਖਾਂ ਉਤੇ ਕੇਸ ਦਰਜ ਕਰਵਾ ਕੇ ਹੁਣ ਝੂਠ ਬੋਲ ਕੇ ਮਰੀ ਜ਼ਮੀਰ ਦਾ ਪ੍ਰਗਟਾਵਾ ਕਰਨਾ ਬੰਦ ਕਰੋ

ਦਾਅਵਾ; ਕੇਜਰੀਵਾਲ ਸਰਕਾਰ ਨੇ ਦਰਜ ਕਰਵਾਇਆ ਗੁਰਦੁਆਰੇ ਉਤੇ ਕੇਸ
-ਕਿਹਾ ਝੂਠ ਦੀ ਰਾਜਨੀਤੀ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਡਰਾ ਨਹੀਂ ਸਕਦੀ ਕੇਜਰੀਵਾਲ ਸਰਕਾਰ

-ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਐਸਡੀਐਮ ਪ੍ਰਦੀਪ ਤਾਇਲ ਸਿਵਲ ਲਾਈਨਜ਼ ਨੇ ਖੁਦ ਸ਼ਿਕਾਇਤਾ ਬਣ ਕੇ ਗੁਰਦੁਆਰਾ ਕਮੇਟੀ ਦੇ ਉਤੇ ਮੁਕੱਦਮਾ ਦਰਜ ਕਰਵਾਇਆ : ਸਿਰਸਾ 
ਨਵੀਂ ਦਿੱਲੀ, 5 ਅਪ੍ਰੈਲ (ਪੰਜਾਬਅੱਪਡੇਟ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ  ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਤੁਹਾਡੀ ਕੇਜਰੀਵਾਲ ਸਰਕਾਰ ਦੇ ਹੁਕਮਾਂ ਉਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਸਿੱਖਾਂ ਉਤੇ ਕੇਸ ਦਰਜ ਕਰਵਾਇਆ ਗਿਆ ਹੈ। ਤੁਹਾਡੇ ਮੁੱਖ ਮੰਤਰੀ ਕੇਜਰੀਵਾਲ ਦੇ ਇਸ਼ਾਰੇ ਉਤੇ ਤੁਹਾਡੀ ਸਰਕਾਰ ਦੇ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉਤੇ ਹੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਦਾ ਜਿਉਂਦਾ ਜਾਗਦਾ ਸਬੂਤ ਤੁਹਾਡੇ ਐਸਡੀਐਮ ਅਧਿਕਾਰੀ ਵਲੋਂ ਕੇਸ ਦਰਜ ਕਰਨ ਲਈ ਲਿਖਿਆ ਗਿਆ ਪੱਤਰ ਹੈ। ਇਸ ਪੱਤਰ ਤੁਹਾਡੀ ਹੀ ਸਰਕਾਰ ਨੇ ਤੁਹਾਡੇ ਹੀ ਸਰਕਾਰ ਦੇ ਅਫਸਰ ਨੇ ਦਿੱਲੀ ਪੁਲਿਸ ਨੂੰ ਕੇਸ ਦਰਜ ਕਰਨ ਲਈ ਲਿਖਿਆ ਹੈ।

ਸਿਰਸਾ ਨੇ ਕੇਜਰੀਵਾਲ ਸਰਕਾਰ ਦੇ ਐਸਡੀਐਮ ਵਲੋਂ ਦਿੱਲੀ ਪੁਲਿਸ ਨੂੰ ਗੁਰਦੁਆਰਾ ਪ੍ਰਬੰਧਕਾਂ ਉਤੇ ਕੇਸ ਦਰਜ ਕਰਨ ਦੀ ਕੀਤੀ ਗਈ ਸਿਫਾਰਿਸ਼ ਦੇ ਹੁਕਮਾਂ ਵਾਲੀ ਕਾਪੀ ਜਾਰੀ ਕਰਦਿਆਂ ਕਿਹਾ ਜੇਕਰ ਭਗਵੰਤ ਮਾਨ ਅਤੇ ਜਰਨੈਲ ਸਿੰਘ ਦੀ ਮਾੜੀ ਮੋਟੀ ਜ਼ਮੀਰ ਵੀ ਜਿਉਂਦੀ ਹੈ ਤਾਂ ਉਹ ਝੂਠ ਬੋਲਣ ਤੋਂ ਪਹਿਲਾਂ ਸਿੱਖਾਂ ਉਤੇ ਕੇਸ ਦਰਜ ਕਰਾਉਣ ਵਾਲੇ ਆਪਣੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਘਰ ਅੱਗੇ ਜਾ ਕੇ ਧਰਨਾ ਦੇਣ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਨੂੰ ਝੂਠ ਬੋਲ ਕੇ ਤੁਸੀਂ ਸੱਚਾਈ ਉਤੇ ਪਰਦਾ ਨਹੀਂ ਪਾ ਸਕਦੇ। ਹਿੰਮਤ ਹੈ ਤਾਂ ਤੁਹਾਡੀ ਸਰਕਾਰ ਵਲੋਂ ਸਿੱਖਾਂ ਦੇ ਗੁਰਦੁਆਰੇ ਉਤੇ ਦਰਜ ਕਰਾਏ ਗਏ ਕੇਸ ਲਈ ਦੁਨੀਆ ਭਰ ਦੇ ਸਿੱਖਾਂ ਤੋਂ ਮੁਆਫੀ ਮੰਗੋ ਨਹੀਂ ਤਾਂ ਸਿੱਖ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਸਿਰਸਾ ਨੇ ਜਰਨੈਲ ਸਿੰਘ ਤੇ ਭਗਵੰਤ ਮਾਨ ਨੂੰ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਹੀ ਕੇਜਰੀਵਾਲ ਸਰਕਾਰ ਦੇ ਹੁਕਮ ਅੰਗਰੇਜ਼ੀ ਵਿਚ ਨਹੀਂ ਪੜ੍ਹਨੇ ਆਉਂਦੇ ਤਾਂ ਅਸੀਂ ਦਿੱਲੀ ਕਮੇਟੀ ਸਕੂਲ ਵਿਚੋਂ ਅਧਿਆਪਕ ਭੇਜ ਦਿੰਦੇ ਹਾਂ ਜੋ ਤੁਹਾਨੂੰ ਅੰਗਰੇਜ਼ੀ ਵਿਚ ਪੜ੍ਹ ਕੇ ਦੱਸ ਦੇਣਗੇ।
ਜਾਰੀ ਵੀਡੀਓ ਬਿਆਨ ਵਿਚ ਸਿਰਸਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਵਲੋਂ ਦਿੱਲੀ ਵਿਚ ਗਰੀਬ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਬਰਦਾਸ਼ਤ ਨਹੀਂ ਹੋ ਰਹੀ। ਦਿੱਲੀ ਦੇ ਗੁਰਦੁਆਰਿਆਂ ਵਿਚ ਲੱਖਾਂ ਗਰੀਬਾਂ ਲਈ ਹਰ ਰੋਜ਼ ਇਸ ਸਮੇਂ ਲੰਗਰ ਦੀ ਸੇਵਾ ਹੋ ਰਹੀ ਹੈ ਜਦੋਂ ਕਿ ਦਿੱਲੀ ਸਰਕਾਰ ਗਰੀਬਾਂ ਦਾ ਢਿੱਡ ਭਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਅਤੇ ਜਰਨੈਲ ਸਿੰਘ ਵਿਚ ਮੋੜੀ ਮੋਟੀ ਵੀ ਜ਼ਮੀਰ ਜਾਗਦੀ ਹੈ ਤਾਂ ਉਹ ਕੇਜਰੀਵਾਲ ਸਰਕਾਰ ਵਲੋਂ ਸਿੱਖਾਂ ਉਤੇ ਦਰਜ ਕਰਵਾਏ ਗਏ ਇਸ ਕੇਸ ਲਈ ਸਿੱਖ ਸੰਗਤ ਤੋਂ ਮੁਆਫੀ ਮੰਗਣ।

ਵੀਡੀਓ ਦੇ ਅੰਤ ਵਿਚ ਸਿਰਸਾ ਨੇ ਸਬੂਤ ਪੇਸ਼ ਕਰਕੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਐਸਡੀਐਮ ਪ੍ਰਦੀਪ ਤਾਇਲ ਸਿਵਲ ਲਾਈਨਜ਼ ਨੇ ਖੁਦ ਸ਼ਿਕਾਇਤਾ ਬਣ ਕੇ ਗੁਰਦੁਆਰਾ ਕਮੇਟੀ ਦੇ ਉਤੇ ਮੁਕੱਦਮਾ ਦਰਜ ਕਰਵਾਇਆ ਹੈ। ਸਿਰਸਾ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਜਿਹੜੀ ਆਪਣੀ ਵੀਡੀਓ ਵਿਚ ਇਹ ਜਾਣਕਾਰੀ ਦਿੱਤੀ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਐਸਐਚਓ ਨੂੰ ਮੁਅੱਤਲ ਕਰਨ ਵਾਸਤੇ ਦਿੱਲੀ ਦੇ ਲੈਫ ਗਵਰਨਰ ਨੂੰ ਲਿਖਿਆ ਹੈ ਜਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਾਂ ਉਤੇ ਮੁਕੱਦਮਾ ਦਰਜ ਕੀਤਾ। ਜੇ ਤੁਸੀਂ ਸੱਚੇ ਹੋ ਤਾਂ ਪੰਜਾਬ, ਪੰਜਾਬੀਆਂ ਅਤੇ ਦੁਨੀਆਂ ਦੇ ਸਿੱਖਾਂ ਤੋਂ ਮੁਆਫੀ ਮੰਗੋ। ਮੈਂ ਹੁਣ ਵੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਮਨੁੱਖਤਾ ਦੀ ਭਲੇ ਲਈ ਅਜਿਹੇ ਮੌਕੇ ਉਤੇ ਇਸ ਮਸਲੇ ਵਿਚ ਆਪਾਂ ਸਾਰੇ ਇੱਕਜੁੱਟ ਹੋਈਏ ਅਤੇ ਰਾਜਨੀਤੀ ਨਾ ਕਰੀਏ ਬਲਕਿ ਰਣਨੀਤੀ ਬਣਾਈਏ ਕਿ ਆਪਾਂ ਕਿਸ ਤਰ੍ਹਾਂ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਕਿਸ ਤਰ੍ਹਾਂ ਇੱਕਜੁੱਟ ਹੋ ਕੇ ਲੜ ਸਕਦੇ ਹਾਂ। ਸਿਰਸਾ ਨੇ ਕਿਹਾ ਕਿ ਜਿਹੜਾ ਸਿੱਖਾਂ ਉਤੇ ਮੁਕੱਦਮਾ ਦਰਜ ਹੋਇਆਂ ਉਸ ਦੀ ਨਿੰਦਾ ਕਰੀਏ ਤੇ ਮਿਲ ਕੇ ਇਸ ਨੂੰ ਖ਼ਤਮ ਕਰਾਈਏ।   

  ਸਿਰਸਾ ਵਲੋਂ ਜਾਰੀ ਕੀਤੀ ਗਈ ਵੀਡੀਓ ਦੇਖਣ ਲਈ ਕਲਿੱਕ ਕਰੋ : 

https://www.facebook.com/mssirsa/videos/284510205886843/

—————————————————————————————————

Box 

ਗੁਰਦੁਆਰਾ ਮਜਨੂੰ ਕਾ ਟਿੱਲਾ ‘ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ-ਭਗਵੰਤ ਮਾਨ
https://punjabupdate.com/arvind-kejriwal-government-has-nothing-to-do-with-registering-an-air-on-gurdwara-majnu-ka-tilla-bhagwant-mann.html

Read more