ਧਾਰਮਿਕ ਸੰਸਥਾਵਾਂ ਦਾ ਪਰਾਲੀ ਦੇ ਯੋਗ ਪ੍ਰਬੰਧਨ ਵਿੱਚ ਅਹਿਮ ਯੋਗਦਾਨ- ਡਾ:ਗਰੇਵਾਲ
*ਪਰਾਲੀ ਨੰੁ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਨੰੂ ਮਹੱਤਵ ਦੇਣ ਕਿਸਾਨ-ਮੁੱਖ ਖੇਤੀਬਾੜੀ ਅਫਸਰ
ਸੰਗਰੂਰ, 31 ਅਕਤੂਬਰਰ:
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਹਿੱਤ ਅਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਗਈ ਮੁਹਿੰਮ ਨੂੰ ਧਾਰਮਿਕ ਸੰਸਥਾਵਾਂ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਵਿੱਚ ਗੁਰੂਦਆਰਾ ਸ੍ਰੀ ਮਸਤੂਆਣਾ ਸਾਹਿਬ ਦੀ ਮਨੈਜਮੈਟ ਕਮੇਟੀ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਸਹਿਯੋਗ ਨਾਲ ਇੱਕ ਕਿਸਾਨ ਜਾਗਰੂਕਤਾ ਕੈਪ/ਡੈਮੋਸਟ੍ਰੇਸਨ ਮਸਤੁਆਣਾ ਸਾਹਿਬ ਦੇ ਸੀਡ ਫਾਰਮ ਵਿਖੇ ਕਰਵਾਇਆ ਗਿਆ ਹੈ। ਇਸ ਮੋਕੋ ਡਾ: ਜ਼ਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਦੱਸਿਆ ਕਿ ਜਿਲੇ ਦੇ ਡਿਪਟੀ ਕਮਿਸਨਰ ਸ੍ਰੀ ਰਾਮਵੀਰ ਦੀ ਯੋਗ ਅਗਵਾਈ ਹੇਠ ਜਿਲੇ ਦੇ ਸਮੂਹ ਐਸ.ਡੀ.ਐਮ. ਸਾਹਿਬਾਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਪੀ.ਏ.ਯੁੂ ਦੇ ਮਾਹਿਰਾਂ ਅਤੇ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਲਗਾਤਰ ਪਿੰਡ ਪੱਧਰ ਤੇ ਜਾਗਰੂਕਤਾ ਕੈਪ ਅਤੇ ਡੈਮੋਸਟ੍ਰੇਸਨਾਂ ਲਗਵਾਈਆਂ ਜਾ ਰਹੀਂਆ ਹਨ ਤਾਂ ਜ਼ੋ ਵੱਧ ਤੋ ਵੱਧ ਕਿਸਾਨ ਉਤਸਾਹਿਤ ਹੋਕੇ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰਨ।
ਉਨਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਤਹਿਸੀਲ ਪੱਧਰ ਤੇ ਸਮੂਹ ਵਿਭਾਗਾਂ ਦੀ ਸਮੂਲੀਅਤ ਨਾਲ ਸਾਝੇ ਤੋਰ ਤੋ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੇ ਲਾਭ ਹਾਨੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਜਾ ਰਹੀਂ ਹੈ। ਇਨਾਂ ਕੈਪਾਂ ਦੋਰਾਨ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਜਹਿਰੀਲੇ ਧੂੰਏ ਨਾਲ ਮੁਨੱਖ ਸਿਹਤ, ਬਨਸਪਤੀ, ਪਸੂ ਪੰਛੀਆਂ ਅਤੇ ਮਿੱਟੀ ਦੀ ਸਿਹਤ ਤੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਮੁਨੱਖਾਂ ਨੂੰ ਤਰਾਂ ਤਰਾਂ ਦੀਆਂ ਬਿਮਾਰੀਆ ਜਿਵੇ ਕਿ ਕੈਸਰ, ਹਾਰਟ ਅਟੈਕ, ਚਮੜੀ ਰੋਗ, ਸਾਹ ਦਮਾ ਅਤੇ ਬਰੇਨ ਹੈਮਰੇਜ਼ ਆਦਿ ਦਾ ਸਾਹਮਣਾ ਇਸ ਜਹਿਰੀਲੇ ਧੂੰਏ ਕਾਰਨ ਹੋਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀਂ ਹੈ।
ਇਸ ਮੋਕੇ ਸੰਸਥਾ ਦੇ ਸਕੱਤਰ ਸ੍ਰ. ਜ਼ਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸੰਸਥਾਂ ਵੱਲੋ 175 ਏਕੜ ਰਕਬੇ ਵਿੱਚ ਪਿਛਲੇ 3 ਸਾਲਾਂ ਤੋ ਕਣਕ ਦੀ ਬਿਜਾਈ ਕਰਵਾਈ ਜਾ ਰਹੀਂ ਹੈ, ਜਿਸ ਦੇ ਬਹੁਤ ਸਾਰਥਕ ਨਤੀਜੇ ਮਿਲ ਰਹੇ ਹਨ। ਇਸ ਤੋ ਇਲਾਵਾ ਸੰਸਥਾ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਕੇ ਕਣਕ ਦੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੋਕੇ ਬਲਾਕ ਖੇਤੀਬਾੜੀ ਅਫਸਰ ਡਾ: ਹਰਬੰਸ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਹਿੱਤ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਅਤੇ ਆਰ.ਐਮ.ਬੀ.ਪਲੋਂ ਦੀ ਵੱਖ ਵੱਖ ਤਕਨੀਕਾਂ ਨਾਲ ਵਰਤੋ ਕਰਕੇ ਕਣਕ ਦੀ ਬਿਜਾਈ ਕਰਨ ਤਾਂ ਜ਼ੋ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ ਨਾਲ ਧਰਤੀ ਦੀ ਉੁਪਜਾਊ ਸਕਤੀ ਨੂੰ ਬਰਕਰਾਰ ਰਖਿਆ ਜਾ ਸਕੇ।
ਉਨਾਂ ਦੱਸਿਆ ਕਿਸਾਨਾਂ ਦੀ ਸਹੂਲਤ ਲਈ ਵਿਭਾਗ ਵੱਲੋ ਕਸਟਮ ਹਾਇੰਰਿੰਗ ਸੈਟਰਾਂ/ਸਹਿਕਾਰੀ ਸੁਸਾਇਟੀਆ ਪਾਸ ਉਪਲਬੱਧ ਖੇਤੀ ਮਸੀਨਰੀ ਦਾ ਇਕ ਕਿਤਾਬਚਾ ਤਿਆਰ ਕੀਤਾ ਗਿਆ ਹੈ ਤਾਂ ਜ਼ੋ ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇ ਕਿਸੇ ਕਿਸਮ ਦੀ ਮੁਸਕਲ ਪੇਸ ਨਾ ਆਵੇ।ਇਸ ਮੋਕੇ ਸੰਸਥਾ ਦੇ ਟਰੱਸਟੀ ਹਰਭਜਨ ਸਿੰਘ ਸਾਬਕਾ ਚੈਅਰਮੈਨ ਬਲਾਕ ਸੰਮਤੀ, ਦੁੱਗਾਂ, ਬਲਦੇਵ ਸਿੰਘ ਸਾਬਕਾ ਸਰਪੰਚ ਅਤੇ ਗੁਰਜੰਟ ਸਿੰਘ ਹਾਜਰ ਸਨ।