Tuesday 24 November 2020

PGRKAM ਪੋਰਟਲ ’ਤੇ ਸਤੰਬਰ 2020 ਮੈਗਾ ਰੋਜ਼ਗਾਰ ਮੇਲੇ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਵੱਧ ਤੋਂ ਵੱਧ ਕਰਨ ਰਜਿਸਟ੍ਰੇਸ਼ਨ

- Posted on 01 September 2020


*ਕੋਵਿਡ-19 ਦੇ ਮੱਦੇਨਜ਼ਰ ਸਾਮਾਜਿਕ ਦੂਰੀ ਦਾ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ
ਸੰਗਰੂਰ, 1 ਸਤੰਬਰ:
 ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ, ਮਹੀਨਾ ਸਤੰਬਰ ਵਿੱਚ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਰਾਜ ਪੱਧਰ ਤੇ ਮੈਗਾ ਰੋਜ਼ਗਾਰ ਮੇਲੇ ਹਰ ਜ਼ਿਲੇ ਵਿੱਚ ਲਗਾਏ ਜਾ ਰਹੇ ਹਨ। ਕੋਵਿਡ-19 ਦੇ ਚੱਲਦੇ ਸਤੰਬਰ ਵਿੱਚ ਮੇਲੇ ਲਾਗਏ ਜਾਣਗੇ ਇਹ ਮੇਲੇ ਫਿਜੀਕਲ, ਵਰਚੂਅਲ ਅਤੇ ਸਿੱਧੇ ਤੌਰ ਤੇ ਨਿਯੋਜਕ ਕੋਲ ਪ੍ਰਾਰਥੀ ਭੇਜ ਕੇ ਲਗਾਏ ਜਾਣਗੇ। ਇਹਨਾਂ ਮੇਲਿਆਂ ਵਿੱਚ ਕਰੋਨਾ-ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜਿਕ ਦੂਰੀ (ਸੋਸਲ ਡਿਸਟੈਂਸ) ਆਦਿ ਦਾ ਹਰ ਪੱਧਰ ਤੇ ਧਿਆਨ ਰੱਖਿਆ ਜਾਵੇਗਾ।ਕੋਵਿਡ-19 ਮਹਾਂਮਾਰੀ ਕਾਰਣ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਹੋਣ ਕਾਰਣ ਬੇ-ਰੋੋਜ਼ਗਾਰ ਪ੍ਰਾਰਥੀਆਂ ਦੀ ਦਫ਼ਤਰ ਵਿਖੇ ਰਜਿਸਟਰੇਸ਼ਨ ਬੰਦ ਹੈ।
ਸ੍ਰੀ ਰਵਿੰਦਰ ਪਾਲ ਸਿੰਘ ਚਹਿਲ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਵਾਸਤੇ ਆਨ-ਲਾਇਨ ਪੋਰਟਲ ਤਿਆਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਲਈ ਘਰ-ਘਰ ਰੋਜ਼ਗਾਰ ਪੋਰਟਲ . www.pgrkam.com .ਤਿਆਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਬੇ-ਰੋਜ਼ਗਾਰ ਪ੍ਰਾਰਥੀ ਆਪਣਾ ਨਾਮ ਘਰ ਬੈਠੇ ਹੀ ਬਤੌਰ ਜੋਬ ਸੀਕਰ ਰਜਿਸਟਰਡ ਕਰ ਸਕਦੇ ਹਨ। ਜਿਥੇ ਇਸ ਪੋਰਟਲ ਤੇ ਪ੍ਰਾਰਥੀ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ। ਇਸ ਪੋਰਟਲ ਉੱਪਰ ਨਿਯੋਜਕ/ਕੰਪਨੀਆਂ ਅਤੇ ਉਮੀਦਵਾਰ ਖ਼ੁਦ ਨੂੰ ਆਨਲਾਈਨ ਪੋਰਟਲ ਤੇ ਰਜਿਸਟਰ ਕਰ ਸਕਦੇ ਹਨ।
ਸ੍ਰੀ ਰਵਿੰਦਰ ਪਾਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਸੰਗਰੂਰ ਜੀ ਨੇ ਇਸ ਪੋਰਟਲ ਤੇ ਵੱਧ ਤੋਂ ਵੱਧ ਪ੍ਰਾਰਥੀਆਂ ਅਤੇ ਨਿਯੋਜਕਾਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਸਿਰਫ਼ ਰਜਿਸਟਰਡ ਕਰਨਾ ਜਰੂਰੀ ਨਹੀ ਪੋਰਟਲ ਉਪਰ ਆਪਣੀ ਪੋ੍ਰਫਾਇਲ ਅਪਡੇਟ ਕਰਦੇ ਰਹਿਣਾ ਵੀ ਜਰੂਰੀ ਹੈ। ਉਹ ਖ਼ੁਦ ਘਰ ਬੈਠੇ ਇਸ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਡ ਕਰਨ ਤਾਂ ਜੋ ਇਸ ਦਾ ਲਾਭ ਬੇਰੁਜ਼ਗਾਰ ਪ੍ਰਾਰਥੀਆਂ ਅਤੇ ਨਿਯੋਜਕਾਂ ਨੂੰ ਮਿਲ ਸਕੇ।ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਪ-ਲਾਈਨ ਨੰਬਰ 98779-18167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com