ਸਕੱਤਰ ਸਕੂਲ ਸਿੱਖਿਆ ਨੇ ਪੀ੍ ਪਾ੍ਇਮਰੀ ਦਾਖ਼ਲਾ ਮੁਹਿੰਮ ਮੋਬਾਇਲ ਵੈਨ ਨੂੰ ਜਿਲ੍ਹਾ ਤਰਨਤਾਰਨ ਵਿਖੇ ਦਿੱਤੀ ਹਰੀ ਝੰਡੀ

– 14 ਨਵੰਬਰ ਤੋਂ ਪੀ੍-ਪਾ੍ਇਮਰੀ ਵਿਦਿਆਰਥੀਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਹੋ ਗਿਆ ਹੈ – ਸਿੱਖਿਆ ਸਕੱਤਰ

Punjab Update

ਤਰਨਤਾਰਨ/ਭਿੱਖੀਵਿੰਡ 16 ਨਵੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੀ੍-ਪਾ੍ਇਮਰੀ ਜਮਾਤਾਂ ਵਿੱਚ ਲਗਾਤਾਰ ਤੀਜੇ ਸਾਲ ਲਈ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ| 14 ਨਵੰਬਰ 2019 ਤੋਂ ਪੰਜਾਬ ਦੇ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਨੂੰ ਉਤਸ਼ਾਹਿਤ ਕਰਨ ਲਈ ਸਕੱਤਰ ਸਕੂਲ ਸਿੱਖਿਆ ਨੇ ਮੋਬਾਈਲ ਵੈਨ ਨੂੰ ਤਰਨਤਾਰਨ ਜਿਲ੍ਹੇ ਤੋਂ ਝੰਡੀ ਦਿਖਾਈ| ਇਸ ਮੌਕੇ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮਿਸ਼ਨ ਸ਼ਤ-ਪ੍ਤੀਸ਼ਤ, ਸਮਾਰਟ ਸਕੂਲ, ਦਾਖ਼ਲਾ ਮੁਹਿੰਮ, ਈ-ਕੰਟੈਂਟ ਅਤੇ ਪੀ੍-ਪਾ੍ਇਮਰੀ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਿੱਖੀਵਿੰਡ ਵਿਖੇ ਮੀਟਿੰਗ ਕੀਤੀ| 

ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਪੀ੍-ਪਾ੍ਇਮਰੀ ਜਮਾਤਾਂ ਵਿੱਚ 2.45 ਲੱਖ ਬੱਚਿਆਂ ਦਾ ਦਾਖ਼ਲਾ ਹੋਇਆਂ ਹੈ| ਵਿਦਿਆਰਥੀਆਂ ਲਈ ਸਕੂਲਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ, ਸਿੱਖਣ ਸਹਾਇਕ ਸਮੱਗਰੀ ਦਿੱਤੀ ਗਈ ਹੈ| 

ਇਸ ਮੌਕੇ ਮੋਬਾਇਲ ਵੈਨ ਵਿੱਚ ਲਗਾਈ ਗਈ ਐੱਲ.ਸੀ.ਡੀ. ਰਾਹੀਂ ਸਰਕਾਰੀ ਸਕੂਲਾਂ ਦੀ ਸੁੰਦਰ ਦਿੱਖ, ਪੀ੍ ਪਾ੍ਇਮਰੀ ਦੇ ਵਿਦਿਆਰਥੀਆਂ ਦੀਆਂ ਖੇਡ ਕਿਰਿਆਂਵਾਂ ਅਤੇ ਹੋਰ ਬੇਹਤਰੀਨ ਵੀਡੀਓ ਦਿਖਾਈਆਂ ਜਾ ਰਹੀਆਂ ਹਨ| 

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਦੇ ਨਾਲ ਡਾ. ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟਰੇਨਿੰਗਾਂ, ਪੂਨਮ ਸ਼ਰਮਾ ਨੋਡਲ ਅਫ਼ਸਰ ਤਰਨਤਾਰਨ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕੰਵਲਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ  ਹਰਪਾਲ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅੰਮਿ੍ਤਸਰ ਰੇਖਾ ਮਹਾਜਨ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਸਮੂਹ ਬੀ ਈ ਈ ਓ ਸਹਿਬਾਨ, ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਨਵਦੀਪ ਸਿੰਘ, ਡੀ ਐੱਸ ਐਮ ਗੁਰਦੀਪ ਸਿੰਘ,  ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ 

ਸਹਾਇਕ ਕੋਆਰਡੀਨੇਟਰ ਅਨੂਪ ਮੈਣੀ, ਸਮੂਹ  ਡੀਐਮ, ਬੀ ਐਮ ਸਹਿਬਾਨ, ਪ੍ਰਿੰਸੀਪਲ ਸਤਿੰਦਰ ਸਿੰਘ ਪੰਨੂ, ਦਵਿੰਦਰ ਕੁਮਾਰ, ਹਰਮਨਜੋਤ ਸਿੰਘ ਅਤੇ ਸੁਰਿੰਦਰ ਕੁਮਾਰ ਜੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜਰ ਸਨ

Read more