ਮਿਆਰੀ ਸਿੱਖਿਆ, ਸਮਾਰਟ ਸਕੂਲ ਅਤੇ ਵਧੀਆ ਨਤੀਜਿਆਂ ਨੂੰ ਕੇਂਦਰਿਤ ਕਰਨ ਲਈ ਸਕੂਲ ਮੁਖੀ ਯੋਜਨਾਬੰਦੀ ਕਰਨ- ਸਿੱਖਿਆ ਸਕੱਤਰ

Punjab Update

ਤਰਨਤਾਰਨ/ਭਿੱਖੀਵਿੰਡ, 16 ਨਵੰਬਰ :ਬਾਰਡਰ ਏਰੀਆ ਦੇ ਵਿੱਚ ਨਿਯੁਕਤ ਅਧਿਆਪਕ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ ਜਿਸ ਦਾ ਨਤੀਜਾ ਹੈ ਕਿ ਸਰਕਾਰੀ ਸਕੂਲ ਸਮਾਰਟ ਬਣ ਰਹੇ ਹਨ ਅਤੇ ਗੁਣਾਤਮਕ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਜਿਲ੍ਹਾ ਤਰਨਤਾਰਨ ਦੇ ਪਿ੍ੰਸੀਪਲਾਂ, ਮੁੱਖ ਅਧਿਆਪਕਾਂ, ਹਾਈ ਅਤੇ ਮਿਡਲ ਸਕੂਲ ਇੰਚਾਰਜਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ ਦੀ ਮੀਟਿੰਗ ਵਿੱਚ ਕੀਤਾ| ਇਸ ਮੌਕੇ ਉਹਨਾਂ ਨਾਲ ਡਾ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਪੂਨਮ ਸ਼ਰਮਾ ਨੋਡਲ ਅਫ਼ਸਰ ਜਿਲ੍ਹਾ ਤਰਨਤਾਰਨ ਅਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਸਤਨਾਮ ਸਿੰਘ ਵੀ ਹਾਜ਼ਰ ਸਨ|

ਇਸ ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਆ ਨੇ ਸਕੂਲ ਮੁਖੀਆਂ ਨੂੰ ਮਿਡਲ ਸਕੂਲਾਂ ਵੱਲ ਵਿਸ਼ੇਸ਼ ਧਿਆਨ, ਈ-ਕੰਟੈਂਟ, ਸਮਾਰਟ ਸਕੂਲ, ਡਾਟਾ ਅਪਰੇਸ਼ਨ, ਸਕੂਲਾਂ ਦੀ ਸੰਪਤੀ ਜਾਂ ਬਾਹਰੀ ਦੀਵਾਰਾਂ ਤੇ ਪੋਸਟਰ ਆਦਿ ਨਾ ਲੱਗੇ ਹੋਣਾ, ਮਿਸ਼ਨ ਸ਼ਤ-ਪ੍ਤੀਸ਼ਤ, ਅਧਿਆਪਕਾਂ ਦੀ ਸਿਹਤ ਲਈ ਫਿੱਟ ਗੁਰੂ ਮੁਹਿੰਮ, ਦਾਖ਼ਲਾ ਮੁਹਿੰਮ, ਦਰਪਨ ਅੱਪ, ਸਿੱਖਣ ਸਹਾਇਕ ਸਮੱਗਰੀ ਦੀ ਸਹੀ ਵਰਤੋਂ, ਮੈਰੀਟੋਰੀਅਸ ਵਿਦਿਆਰਥੀਆਂ ਦੀ ਪਹਿਚਾਣ ਕਰਕੇ ੳੁਹਨਾਂ ਨੂੰ ਵਧੀਆ ਨਤੀਜੇ ਲਈ ਉਤਸ਼ਾਹਿਤ ਕਰਨਾ ਅਤੇ ਸਕੂਲ ਪ੍ਰਬੰਧਕ ਮੁੱਦਿਆਂ ਬਾਰੇ ੳੁਤਸ਼ਾਹਿਤ ਕੀਤਾ

ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਕਿ ਪੰਜਾਬ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 21 ਨਵੰਬਰ ਨੂੰ ਗਿਆਨ ਉਤਸਵ ਕਰਵਾਇਆ ਜਾ ਰਿਹਾ ਹੈ | ਇਸ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਤਿਆਰੀ ਕਰਵਾਈ ਜਾਵੇ|

ੳੁਹਨਾਂ ਸਕੂਲ ਮੁਖੀਆਂ ਨੂੰ ਹੋਰ ਵੀ ਉਤਸ਼ਾਹ ਦਿੰਦਿਆਂ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਸਕੂਲਾਂ ਵਿੱਚ ਅਧਿਆਪਕਾਂ ਦਾ ਸਹਿਯੋਗ ਦੇਣ ਲਈ ਹੈ| ਉਹਨਾਂ ਕਿਹਾ ਕਿ ਅੱਜ ਤਰਨਤਾਰਨ ਸਕੂਲਾਂ ਵਿੱਚ ਜਾ ਕੇ ਸਿੱਖਣ ਨੂੰ ਮਿਲਿਆ| ਉਹਨਾਂ ਕੁਝ ਸਕੂਲਾਂ ਦਾਜ ਉਦਾਹਰਨ ਦਿੰਦਿਆਂ ਕਿਹਾ ਹੈ ਕਿ ਸਕੂਲਾਂ ਵਿੱਚ ਈ-ਕੰਟੈਂਟ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪਾ੍ਇਮਰੀ ਬਲਾਕਾਂ ਵਿੱਚ ਦੋ ਬਲਾਕਾਂ ਵਿੱਚ ਸਾਰੇ ਸਕੂਲਾਂ ਵਿੱਚ ਐੱਲ਼ਸੀ.ਡੀ.ਲਗਾਈ ਜਾ ਚੁੱਕੀ ਹੈ| ਇਸ ਲਈ ਸਕੱਤਰ ਸਕੂਲ ਸਿੱਖਿਆ ਨੇ ਤਰਨਤਾਰਨ ਜਿਲ੍ਹੇ ਦੇ ਸਾਰੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਈ-ਕੰਟੈਂਟ ਨਾਲ ਗੈਰ ਹਾਜ਼ਰੀ ਦਾ ਰੁਝਾਨ ਵੀ ਘਟ ਗਿਆ ਹੈ|

ੳੁਹਨਾਂ ਕਿਹਾ ਕਿ ਅਧਿਆਪਕ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸੈਰ ਅਤੇ ਹਲਕੀ ਕਸਰਤ ਵੱਲ ਧਿਆਨ ਦੇਣ| ਉਹਨਾਂ ਕਿਹਾ ਕਿ ਅਧਿਆਪਕ ਹੁਣ ਤੋਂ ਹੀ ਵਾਧੂ ਕਲਾਸਾਂ ਲਗਾ ਰਹੇ ਹਨ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦਾ ਵਿਸ਼ਵਾਸ ਵਧ ਰਿਹਾ ਹੈ|

ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕੰਵਲਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ  ਹਰਪਾਲ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅੰਮ੍ਤਿਸਰ ਰੇਖਾ ਮਹਾਜਨ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਸਮੂਹ ਬੀ ਈ ਈ ਓ ਸਹਿਬਾਨ, ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਨਵਦੀਪ ਸਿੰਘ, ਡੀ ਐੱਸ ਐਮ ਗੁਰਦੀਪ ਸਿੰਘ,  ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਅਨੂਪ ਮੈਣੀ, ਸਮੂਹ  ਡੀਐਮ, ਬੀ ਐਮ ਸਹਿਬਾਨ, ਪ੍ਰਿੰਸੀਪਲ ਸਤਿੰਦਰ ਸਿੰਘ ਪੰਨੂ, ਮਨਦੀਪ ਸਿੰਘ, ਦਵਿੰਦਰ ਕੁਮਾਰ, ਹਰਮਨਜੋਤ ਸਿੰਘ ਅਤੇ ਸੁਰਿੰਦਰ ਕੁਮਾਰ ਜੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜਰ ਸਨ

Read more