Thursday 22 October 2020

ਐਸ ਡੀ ਐਮ ਵੱਲੋਂ ਦੁਕਾਨਦਾਰਾਂ,ਰੇਹੜੀ ਵਾਲਿਆਂ,ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਤੇ ਆਮ ਲੋਕਾਂ ਨੂੰ ਕਰੋਨਾ ਜਾਂਚ ਕਰਵਾਉਣ ਦੀ ਅਪੀਲ

- Posted on 02 September 2020


– ਪਾਜਟਿਵ ਮਰੀਜ਼ ਹੁਣ ਘਰ ਵਿਚ ਵੀ ਇਕਾਂਤਵਾਸ ਹੋ ਸਕਦਾ ਹੈ
ਜੈਤੋ (ਫਰੀਦਕੋਟ)  02 ਸਤੰਬਰ

ਐਸਡੀਐਮ ਜੈਤੋ ਡਾ ਮਨਦੀਪ ਕੌਰ ਨੇ ਸਬ ਡਵੀਜ਼ਨ ਦੇ ਸਮੂਹ ਦੁਕਾਨਦਾਰਾਂ ਰੇਹੜੀਆਂ ਰਾਹੀਂ ਆਪਣਾ ਵਪਾਰ ਕਰਨ ਵਾਲਿਆਂ ਜੋ ਕਿ ਖਾਣ ਪੀਣ ਦੀਆਂ ਵਸਤਾਂ, ਸਬਜ਼ੀਆਂ ਆਦਿ ਵੇਚਦੇ ਹਨ, ਸੈਲੂਨ,ਬਿਊਟੀ ਪਾਰਲਰ ਅਤੇ ਲੈਬਾਰਟਰੀਆਂ ਸਮੇਤ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਉਣ ।ਜਿਸ ਨਾਲ ਕਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਅਤੇ ਪਾਜੀਟਿਵ ਮਰੀਜ਼ ਦਾ ਇਲਾਜ ਸਮੇਂ ਸਿਰ ਹੋ ਸਕੇ।
ਉਨਾਂ ਕਿਹਾ ਕਿ ਸਿਵਲ ਹਸਪਤਾਲ ਜੈਤੋ ਅਤੇ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਵੀ ਕਰੋਨਾ ਦੀ ਸੈਂਪਲਿੰਗ ਤੇ ਟੈਸਟਿੰਗ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ਵਿਚ ਨਾ ਆਉਣ। ਉਨਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਲੋਕਾਂ ਵੱਲੋਂ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦਾ ਇਲਾਜ ਸਹੀ ਨਹੀਂ ਹੋ ਰਿਹਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਅਫ਼ਵਾਹ ਵਿਚ ਨਾ ਆਉਣ ਸਗੋਂ ਆਪਣਾ ਵੱਧ ਤੋਂ ਵੱਧ ਟੈਸਟ ਕਰਵਾਉਣ ਤਾਂ ਜੋ ਉਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਹੁਣ ਮਰੀਜ਼ ਜੋ ਕਰੋਨਾ ਪਾਜਟਿਵ ਆਉਂਦਾ ਹੈ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹਿ ਸਕਦਾ ਹੈ ।ਉਨਾਂ ਕਿਹਾ ਕਿ ਜੇਕਰ ਮੁਢਲੇ ਪੜਾਅ ਵਿਚ ਹੀ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ  ਬਿਮਾਰੀ ਤੋਂ ਜਲਦ ਨਿਜ਼ਾਤ ਪਾਈ ਜਾ ਸਕਦੀ ਹੈ।     

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com