12 Jun 2021
Punjabi Hindi

ਵਿਗਿਆਨੀਆਂ ਨੇ ਭਾਰਤ ਸਰਕਾਰ ਵਲੋਂ 27 ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ

 

ਚੰਡੀਗੜ੍ਹ,14 ਅਗਸਤ 2020 *: ਭਾਰਤ ਸਰਕਾਰ ਵੱਲੋਂ ਭਾਰਤ ਵਿਚ 27 ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਦੇ ਸੰਧਰਭ ਵਿਚ ਦੇਸ਼ ਭਰ ਵਿਚ ਇਸ ਪਾਬੰਦੀ ਦੇ ਹੱਕ ਵਿਚ ਵਿਗਿਆਨੀਆਂ ਅਤੇ ਨਾਗਰਿਕਾਂ ਦੀ ਅਵਾਜ਼ ਉੱਠ ਰਹੀ ਹੈ ਪੰਜਾਬ ਵਿਚ ਵੀ ਇਹ ਆਵਾਜ਼ ਖੇਤੀਬਾੜੀ ਵਿਗਿਆਨੀਆਂ ਅਤੇ ਮੈਡੀਕਲ ਵਿਗਿਨੀਆਂ ਦੋਵਾ ਵੱਲੋਂ ਪਾਬੰਦੀ ਦੇ ਹੱਕ ਵਿਚ ਭੁਗਤਣ ਨਾਲ ਮਜ਼ਬੂਤ ਹੋ ਰਹੀ ਹੈ ਕੇਂਦਰ ਸਰਕਾਰ ਦੇ ਪ੍ਰਸਤਾਵ ‘ਤੇ ਜਨਤਕ ਟਿੱਪਣੀਆਂ ਦੀ ਆਖ਼ਰੀ ਤਰੀਕ 16 ਅਗਸਤ 2020 ਹੈ.

 ਪੰਜਾਬ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਗੈਰਸਰਕਾਰੀ ਲਹਿਰ ਖੇਤੀ ਵਿਰਾਸਤ ਮਿਸ਼ਨ ਨੇ ਸਰਕਾਰ ਦੇ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਅਤੇ ਹੋਰ ਕੀਟਨਾਸ਼ਕਾਂ ‘ਤੇ ਰੋਕ ਲਗਾਉਣ ਅਤੇ ਪੜਾਅਵਾਰ ਬਾਹਰ ਕੱਢਣ ਲਈ ਕਿਹਾ ਹੈ “ਪੰਜਾਬ ਨੂੰ ਕਿਸੇ ਵੀ ਹੋਰ ਰਾਜ ਨਾਲੋਂ ਵਧੇਰੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਨੂੰ ਕਈ ਤਰੀਕਿਆਂ ਨਾਲ ਸਹਿਣਾ ਪਿਆ ਹੈ ਰਾਜ ਦੇ ਉਹ ਕਿਸਾਨ ਜਿਨ੍ਹਾਂ ਨੇ ਜੈਵਿਕ        ਖੇਤੀ ਨੂੰ ਅਪਣਾਇਆ ਹੈ ਨਵੇਂ ਦਿਸਹੱਦੇ ਉਲੀਕ ਕੇ ਰਾਹ ਦਸੇਰੇ ਬਣ ਰਹੇ ਹਨ ਅਤੇ ਸਾਨੂੰ ਇਸ ਤਾਕਤ ਨੂੰ ਅੱਗੇ ਵਧਾਉਣ ਲਈ ਰਾਜ ਸਰਕਾਰ ਦੇ ਸਾਥ ਅਤੇ ਖੋਜ ਸੰਸਥਾਵਾਂ ਦੇ ਸਾਥ ਦੀ ਜ਼ਰੂਰਤ ਹੈ ”

ਉੱਘੇ ਕੀਟ ਵਿਗਿਆਨੀ ਡਾਵੀ ਕੇ ਦਿਲਾਵਾਰੀ ਨੇ ਕਿਹਾ ਕਿ “ਸਮੀਖਿਆ ਕਮੇਟੀਆਂ ਵਾਤਾਵਰਣ ਅਤੇ ਮਨੁੱਖੀ ਸਿਹਤ ਤੇ ਪ੍ਰਭਾਵਾਂ ਬਾਰੇ ਲੋੜੀਂਦੇ ਅੰਕੜੇ ਉਪਲਬਧ ਨਹੀਂ ਹੋਣ ਦੇ ਬਹਾਨੇ ਨਾਲ਼ ਮਨਾਹੀ ਲਈ ਫੈਸਲਾਕੁੰਨ ਕਾਰਵਾਈ ਮੁਲਤਵੀ ਕਰ ਰਹੀਆਂ ਹਨ ਇਹੀ ਸਮੀਖਿਆ ਕਮੇਟੀਆਂ ਅੰਤ ਵਿੱਚ ਕੀਟਨਾਸ਼ਕਾਂ ਦੇ ਉਦਯੋਗ ਨੂੰ ਲੋੜੀਂਦੇ ਅੰਕੜੇ ਤਿਆਰ ਕਰਨ ਲਈ ਆਖਦੀਆਂ ਹਨ. ਹੁਣਉਦਯੋਗ ਅਜਿਹਾ ਕਿਉਂ ਕਰੇਗਾ ਜਦੋਂ ਤੱਕ ਉਨ੍ਹਾਂ ਦੇ ਨਿਰਮਾਣ ਜਾਂ ਵੇਚਣ ਦਾ ਲਾਇਸੈਂਸ ਰੱਦ ਨਹੀਂ ਕੀਤਾ ਜਾਂਦਾਜਾਂ ਜੇ ਉਹ ਕਰਦਾ ਵੀ ਹੈ ਤਾਂ ਅਜਿਹੇ ਅੰਕੜਿਆਂ ਦੀ ਭਰੋਸੇਯੋਗਤਾ ਕੀ ਹੋਵੇਗੀਕੀ ਉਹ ਐਸੇ ਅੰਕੜੇ ਪੇਸ਼ ਕਰਨਗੇ ਜੋ ਨੁਕਸਾਨਦੇਹ ਪ੍ਰਭਾਵਾਂ ਨੂੰ ਦਰਸਾਉਂਦੇ ਹਨਜਦੋਂ ਕਿ ਉਹ ਉਨ੍ਹਾਂ ਵਿਚ ਇਸ ਮਾਮਲੇ ਵਿਚ ਸਿੱਧੇ ਪ੍ਰਭਾਵਿਤ ਹੋਣ ਵਾਲੇ ਹਨ ? ਹੁਣ ਤੱਕ ਅੰਕੜਿਆਂ ਦੀ ਪੂਰਤੀ ਲਈ ਕੋਈ ਜਵਾਬਦੇਹੀ ਨਿਸ਼ਚਤ ਨਹੀਂ ਕੀਤੀ ਗਈ ਹੈ ਸਰਕਾਰ ਨੂੰ ਕੀਟਨਾਸ਼ਕਾਂ ਦੇ ਰਹਿੰਦਖੂੰਹਦ ਦੇ ਆਲ ਇੰਡੀਆ ਨੈਟਵਰਕ ਪ੍ਰੋਜੈਕਟ ਨੂੰ ਇਕ ਨਿਰੀਖਣ ਪ੍ਰੋਜੈਕਟ ਤੋਂ ਇਕ ਖੋਜ ਪ੍ਰੋਜੈਕਟ ਵਜੋਂ ਮੁੜ ਰੂਪ ਦੇਣ ਬਾਰੇ ਸੋਚਣਾ ਚਾਹੀਦਾ ਹੈ ਜੋ ਕੀਟਨਾਸ਼ਕਾਂ ਦੇ ਘੱਟੋ ਘੱਟ ਵਾਤਾਵਰਣਕ ਪ੍ਰਭਾਵਾਂ ਨੂੰ ਰੇਖਾਂਕਿਤ ਕਰੇਗਾ ਮੈਂ 27 ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਦਾ ਵੀ ਸਹੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਸਵਾਗਤ ਕਰਦਾ ਹਾਂ

ਇਕ ਹੋਰ ਮਸ਼ਹੂਰ ਇੰਟੋਮੋਲੋਜਿਸਟ (entomologist ਕੀਟ ਵਿਗਿਆਨਿਕ) ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਆਈਪੀਐਮ ਮਾਹਰ ਡਾਰਮੇਸ਼ ਅਰੋੜਾ ਨੇ ਕਿਹਾ ਕਿ ਬਹੁਤੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਰਾਸ਼ਟਰੀ ਖੇਤੀਬਾੜੀ ਖੋਜ ਕੇਂਦਰ (ਐਨ.ਆਰ.ਸੀ.) ਕਿਸਾਨਾਂ ਲਈ ਆਪਣੀਆਂ ਸਿਫ਼ਾਰਸ਼ਾਂ ਵਿਚ ਪਾਬੰਦੀਸ਼ੁਦਾ ਕੀਟਨਾਸ਼ਕਾਂ ਨੂੰ ਨਵੀਂ ਪੀੜ੍ਹੀ ਦੇ ਕੀਟਨਾਸ਼ਕਾਂ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ “ਇਹ ਏਕੀਕ੍ਰਿਤ ਕੀਟ ਪ੍ਰਬੰਧਨ ਲਈ ਸਹੀ ਪਹੁੰਚ ਨਹੀਂ ਹੈ ਯੂਰਪ ਵਾਂਗਭਾਰਤ ਵਿਚ ਵੀਪਾਬੰਦੀਸ਼ੁਦਾ ਰਸਾਇਣਕ ਕੀਟਨਾਸ਼ਕਾਂ ਨੂੰ ਗੈਰ ਰਸਾਇਣਕ ਪਹੁੰਚਾਂਖ਼ਾਸਕਰ ਫ਼ਸਲ ਪ੍ਰਬੰਧਨ ਰਾਹੀਂ ਅਭਿਆਸਾਂ ਅਤੇ ਜੀਵ ਅਧਾਰਿਤ ਪ੍ਰਬੰਧਨ ਦੀ ਥਾਂ ਲੈਣ ਦੀ ਜ਼ਰੂਰਤ ਹੈ ਨਾਲ ਲੱਗਦੇ ਖੇਤਾਂ / ਗੈਰਫਸਲੀ ਖੇਤਰਾਂ ਵਿੱਚ ਅੰਤਰਫਸਲਾਂ,  ਟ੍ਰੈਪ ਜਾਂ ਜਾਲ    ਫਸਲਾਂ ਅਤੇ ਪੌਦਿਆਂ ਦੇ ਰੂਪ ਵਿੱਚ ਵਾਤਾਵਰਣ ਪ੍ਰਣਾਲੀ ਜਾਂ ਪਾਰਿਸਥਿਤੀਕੀ ਜੀਵਵਿਭਿੰਨਤਾ ਉਪਆਰਥਿਕ ਪੱਧਰ ‘ਤੇ ਜ਼ਿਆਦਾਤਰ ਕੀੜਿਆਂ ਦੀ ਆਬਾਦੀ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ ਜਿਸ ਵਿੱਚ ਸ਼ਿਕਾਰੀ ਜੀਵ ਅਤੇ ਪੈਰਾਸਿਟਾਇਡ ਵੀ ਕੀੜੇਮਕੌੜਿਆਂ ਨੂੰ  ਨਿਯੰਤਰਣ ਵਿੱਚ ਰੱਖਣਗੇ  ਇਸ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਕੀਟਾਂ ਦੇ ਕੁਦਰਤੀ ਦੁਸ਼ਮਣਾਂ ਦੀਆਂ 300 ਤੋਂ ਵੱਧ ਕਿਸਮਾਂ ਦਾ ਵਪਾਰਕ ਤੌਰ ‘ਤੇ ਕੀਟ ਅਤੇ ਗੈਰ ਕੀੜੇਮਕੌੜਿਆਂ ਅਤੇ ਨਦੀਨਾਂ ਦੇ ਪ੍ਰਬੰਧਨ ਲਈ ਉਤਪਾਦਨ ਅਤੇ ਵਰਤੋਂ ਕੀਤੀ ਜਾਂਦੀ ਹੈਜਦੋਂ ਕਿ ਭਾਰਤ ਵਿਚ ਬੜੀ ਮੁਸ਼ਕਿਲ ਨਾਲ਼ ਕੁਦਰਤੀ ਕੀਟ ਦੁਸ਼ਮਣਾਂ ਦੀਆਂ ਇਕ ਦਰਜਨ ਦੇ ਕਰੀਬ ਪ੍ਰਜਾਤੀਆਂ ਹੀ ਕੀਤੀ ਜਾਂਦੀ ਵਰਤੋਂ ਵਿਚ ਹਨ ਡਾਅਰੋੜਾ ਨੇ ਇਹ ਵੀ ਕਿਹਾ ਕਿ ਤਜ਼ਰਬਾ ਦਰਸਾਉਂਦਾ ਹੈ ਕਿ ਅਜਿਹੀਆਂ ਪਹੁੰਚਾਂ ਉਸ ਸਮੇਂ ਤੇਜ਼ੀ ਨਾਲ ਕੰਮ ਕਰ ਜਾਂਦੀਆਂ ਹਨ ਜਦੋਂ ਰਸਾਇਣਕ ਕੀਟਨਾਸ਼ਕਾਂ ਦੀ ਉਪਲਬਧਤਾ ਨਹੀਂ ਹੁੰਦੀ “ਇਸ ਤਰ੍ਹਾਂਇਨ੍ਹਾਂ 27 ਕੀਟਨਾਸ਼ਕਾਂ ‘ਤੇ ਪਾਬੰਦੀ ਆਉਣ ਵਾਲੇ ਸਾਲਾਂ ਵਿਚ ਵਾਤਾਵਰਣ ਨੂੰ ਸੁਰੱਖਿਅਤ ਫਸਲਾਂ ਦੀ ਸੁਰੱਖਿਆ ਲਈ ਜੀਵਤੀਬਰ ਆਈਪੀਐਮ ਵੱਲ ਲੋੜੀਂਦੀ ਵੱਡੀ ਛਲਾਂਗ ਲਗਾਉਣ ਲਈ ਖੇਤੀਬਾੜੀ ਯੂਨੀਵਰਸਿਟੀਆਂ ਲਈ ਸੁਨਹਿਰੀ ਮੌਕਾ ਦਰਸਾਉਂਦੀ ਹੈ” ਭਾਰਤ ਸਰਕਾਰ ਵੱਲੋਂ 27 ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਅਨੁਪਮ ਵਰਮਾ ਦੀ ਅਗਵਾਈ ਵਾਲੀ ਇਕ ਮਾਹਰ ਕਮੇਟੀ ਵੱਲੋਂ 2013-15 ਵਿਚ 66 ਕੀਟਨਾਸ਼ਕਾਂ ਦੀ ਸਮੀਖਿਆ ਕਰਨ ਤੋਂ ਬਾਅਦ ਆਇਆ ਹੈ ਅਤੇ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਖੇਤੀਬਾੜੀ ਮੰਤਰਾਲੇ ਵੱਲੋਂ ਸਾਲ 2016 ਵਿਚ ਰੈਗੂਲੇਟਰਾਂ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਗਿਆ ਸੀ ਇਨ੍ਹਾਂ ਕੀਟਨਾਸ਼ਕਾਂ ਵਿਚੋਂ ਹਨ ਜਿਵੇਂ ਐਸੀਫੇਟਮੋਨੋਕਰੋਟੋਫੋਸ ਅਤੇ ਕੁਇਨਾਲਫੋਸ ਜੋ ਦੇਸ਼ ਭਰ ਵਿੱਚ ਬਹੁਤ ਸਾਰੀਆਂ ਜ਼ਹਿਰਿਲੀਆਂ ਕਾਰਗੁਜ਼ਾਰੀਆਂ ਵਿੱਚ ਫਸੇ ਹੋਏ ਹਨਅਤੇ ਨਾਲ ਹੀ ਦੇਸ਼ ਵਿੱਚੋਂ ਨਿਰਯਾਤ ਖੇਪਾਂ ਨੂੰ ਰੱਦ ਕਰਵਾਉਣ ਕਰਨ ਲਈ ਜ਼ਿੰਮੇਵਾਰ ਹਨ ਚੌਲਾਂ ਦੇ ਨਿਰਯਾਤ ਕਰਨ ਵਾਲੇ ਵਪਾਰ ਦੀ ਸੁਰੱਖਿਆ ਨੂੰ ਸਖਤ ਕਰਨ ਲਈ ਇਨ੍ਹਾਂ ਕਈ ਕੀਟਨਾਸ਼ਕਾਂ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ I

ਇਨ੍ਹਾਂ ਵਿੱਚੋਂ ਬਹੁਤ ਸਾਰੇ ਖ਼ਤਰਨਾਕ ਕੀਟਨਾਸ਼ਕ ਹਨ ਜੋ ਕਿ ਕਿਡਨੀ / ਜਿਗਰ ਦੇ ਨੁਕਸਾਨਹਾਰਮੋਨਲ ਤਬਦੀਲੀਆਂਨਿਊਰੋਕਸੌਕਸਿਕ ਪ੍ਰਭਾਵਾਂ (ਦਿਮਾਗੀ ਦੀਆਂ ਨਾੜੀਆਂ ਲਈ ਜਾਹਿਰ), ਪ੍ਰਰਜਣਨ ਅਤੇ  ਵਿਕਾਸ ਸੰਬੰਧੀ ਸਿਹਤ ਪ੍ਰਭਾਵਾਂ ਅਤੇ ਕਾਰਸਿਨੋਜੀਕ (ਕੈਂਸਰ ਪੈਦਾ ਕਰਨ ਵਾਲੇ) ਪ੍ਰਭਾਵਾਂ ਵਰਗੇ ਭਿਆਨਕ  ਸਿਹਤ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ ਗੰਭੀਰ ਪ੍ਰਭਾਵਾਂ ਵਿਚ ਸਿਰਦਰਦਥਕਾਵਟਪੇਟ ਵਿਚ ਕੜਵੱਲਮਤਲੀਸੁੰਨ ਹੋਣਾਝਰਨਾਹਟ ਛਿੜਨੀਸਹਿਮਚੱਕਰ ਆਉਣੇਉਲਟੀਆਂਪਸੀਨਾ ਆਉਣਾਦਿਸਣ ਵਿਚ ਪਰੇਸ਼ਾਨੀਮਾਸਪੇਸ਼ੀਆਂ ਦੀ ਚਟਖਣਸੁਸਤੀਚਿੰਤਾਥਥਲਾਹਟਉਦਾਸੀਉਲਝਣ ਅਤੇ ਕਈ ਮਾਮਲਿਆਂ ਵਿਚ ਸਾਹ ਦੀ ਤਕਲੀਫਬੇਹੋਸ਼ੀ ਅਤੇ ਮੌਤ ਵਰਗੇ ਘਾਤਕ ਨਤੀਜੇ ਇਸ ਲਈ ਜਨਤਕ ਸਿਹਤ ਮਾਹਰ ਡਾਅਮਰ ਸਿੰਘ ਆਜ਼ਾਦਡਾ ਜੇ ਐਸ ਠਾਕੁਰਤੇ ਡਾ ਜੀ ਪੀ ਆਈ ਸਿੰਘ ਹੁਣਾ ਦੇ  ਮੈਡੀਕਲ ਮਾਹਿਰਾਂ  ਦੇ ਇੱਕ ਸਮੂਹ ਨੇ ਕਿਹਾ ਕਿ ਇਹ 27 ਕੀਟਨਾਸ਼ਕ ਬੰਦ ਹੋਣੇ ਹੀ ਚਾਹੀਦੇ ਹਨ I

 

ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ ਨੇ ਦੱਸਿਆ ਕਿ ਇਨ੍ਹਾਂ ਕੀਟਨਾਸ਼ਕਾਂ ਦੇ ਵਾਤਾਵਰਣਿਕ ਪ੍ਰਭਾਵ ਵੀ ਹਨ ਜਿਵੇਂ ਕਿ ਸ਼ਹਿਦ ਦੀਆਂ ਮੱਖੀਆਂ ਅਤੇ ਪਾਣੀ ਵਿਚਲੇ ਜੀਵਾਂ ਦਾ ਖਾਤਮਾ  ਕਿ ਇਹ 27 ਕੀਟਨਾਸ਼ਕਾਂ ਇਸ ਸਮੇਂ ਭਾਰਤ ਵਿਚ ਵਰਤੋਂ ਲਈ ਰਜਿਸਟਰਡ 289 ਕੀਟਨਾਸ਼ਕਾਂ ਵਿਚੋਂ 10 ਪ੍ਰਤੀਸ਼ਤ ਤੋਂ ਵੀ ਘੱਟ ਬਣੀਆਂ ਹਨ ਅਤੇ ਇਹਨਾਂ ਦੇ ਬਦਲ ਵੀ ਪਹਿਲਾਂ ਹੀ ਉਪਲਬਧ ਹਨ ਅਤੇ ਭਾਰਤ ਸਰਕਾਰ ਨੂੰ ਪ੍ਰਸਤਾਵਿਤ ਪਾਬੰਦੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ

Spread the love

Read more

12 Jun 2021
ਬਰਨਾਲਾ ਜ਼ਿਲ੍ਹਾ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਲੇਖ ਮੁਕਾਬਲੇ ‘ਚ ਭਾਗੀਦਾਰੀ ਪੱਖੋਂ ਸੂਬੇ ਭਰ ‘ਚੋਂ ਅੱਵਲ ਬਰਨਾਲਾ,12 ਜੂਨ ਸਕੂਲ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ ‘ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿੱਚੋਂ ਸੂਬੇ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਪ੍ਰਾਇਮਰੀ ਵਰਗ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਗਾਮੀ ਵਰ੍ਹੇ ਮਨਾਏ ਜਾ ਰਹੇ ਦੇਸ਼ ਦੇ 75 ਸਾਲਾ ਆਜ਼ਾਦੀ ਸਮਾਗਮ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 1 ਜੂਨ ਤੋਂ 10 ਜੂਨ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਭਾਗੀਦਾਰੀ ਪੱਖੋਂ ਸ਼ਾਨਦਾਰ ਪੁਜੀਸ਼ਨਾਂ ਦੀ ਪ੍ਰਾਪਤੀ ਨਾਲ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਜਮਾਤਾਂ ਲਈ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਿੱਚ ਕਰਵਾਏ ਗਏ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹਾ ਪ੍ਰਤੀ ਬਲਾਕ 659 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਪ੍ਰਾਇਮਰੀ ਵਰਗ ‘ਚ ਪ੍ਰਤੀ ਬਲਾਕ 164 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਤੀਜੇ ਸਥਾਨ ‘ਤੇ ਰਿਹਾ। ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹੇ ਦੇ ਕੁੱਲ 1976 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰਾਇਮਰੀ ਵਰਗ ਵਿੱਚ 492 ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।
© Copyright 2021, Punjabupdate.com