05 December 2020 04:23 pm

ਸਰਕਾਰੀ ਸੰਪਤੀ ਦੀ ਸੰਭਾਲ ਸਬੰਧੀ ਸਕੂਲਾਂ ਨੇ ਕੀਤੀ ਨਵੀਂ ਪਹਿਲਕਦਮੀ

- Posted on 19 November 2020

ਐੱਸ.ਏ.ਐੱਸ.ਨਗਰ 19 ਨਵੰਬਰ: ਅਜੋਕੇ ਸਮੇਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਨਿੱਤ ਨਵੇਂ ਅਤੇ ਵਿਲੱਖਣ ਕਾਰਜਾਂ ਲਈ ਸਰਗਰਮ ਹੈ।ਕੋਵਿਡ-19 ਲਾਗ ਦੀ ਬਿਮਾਰੀ ਦੇ ਦਿਨਾਂ ਵਿੱਚ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੀ ਪ੍ਰੇਰਨਾ ਸਦਕਾ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਸਕੂਲਾਂ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦੇ ਹੋਏ ਸਕੂਲਾਂ ਵਿੱਚ ਟੁੱਟੇ-ਭੱਜੇ ਅਤੇ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਬੈਂਚਾਂ, ਡੈਸਕਾਂ, ਕੁਰਸੀਆਂ, ਸਟਾਫ ਦੀ ਵਰਤੋਂ ਵਿੱਚ ਆਉਣ ਵਾਲੇ ਫਰਨੀਚਰ ਨੂੰ ਨਾ-ਮਾਤਰ ਖਰਚ ਕਰਦਿਆਂ ਰਿਪੇਅਰ ਅਤੇ ਰੰਗ-ਰੋਗਨ ਕਰਵਾ ਕੇ ਬੱਚਿਆਂ ਅਤੇ ਅਧਿਆਪਕਾਂ ਦੇ ਲਈ ਦੁਬਾਰਾ ਵਰਤੋਂ ਯੋਗ ਬਣਾ ਦਿੱਤਾ ਹੈ।

 

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਜਿਹੇ ਫਰਨੀਚਰ ਦੀਆਂ ਰਿਪੇਅਰ ਅਤੇ ਰੰਗ-ਰੋਗਨ ਤੋਂ ਪਹਿਲਾਂ ਦੀਆਂ ਕਬਾੜ ਬਣੇ ਪਏ ਫਰਨੀਚਰ ਅਤੇ ਬਾਅਦ ਵਿੱਚ ਜਮਾਤਾਂ ਦੇ ਕਮਰਿਆਂ ਵਿੱਚ ਬੱਚਿਆਂ ਦੇ ਬੈਠਣ ਲਈ ਲਗਾਏ ਗਏ ਫਰਨੀਚਰ ਦੀਆਂ ਤਸਵੀਰਾਂ ਸੋਸ਼ਲ਼ ਮੀਡੀਆ ‘ਤੇ ਸਾਂਝੀਆਂ ਕਰਦਿਆਂ ਸਮੂਹ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਹੈ ਅਤੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਰਕਾਰੀ ਸੰਪਤੀ ਨੂੰ ਸੰਭਾਲਣਾ ਅਤੇ ਸੰਵਾਰਨਾ ਸਾਡਾ ਸਭ ਦਾ ਮੁੱਢਲਾ ਫ਼ਰਜ਼ ਹੈ। ਤਾਲਾਬੰਦੀ ਦੌਰਾਨ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਕੀਤੇ ਗਏ ਇਸ ਮਹੱਤਰਵਪੂਰਨ ਉਪਰਾਲੇ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹਨਾਂ ਲਈ ਸਮੂਹ ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਇਹ ਕੀਮਤੀ ਸੰਪਤੀ ਬੇਕਾਰ ਸਮਝੀ ਜਾ ਰਹੀ ਸੀ ਪਰ ਸਕੂਲ ਮੁਖੀਆਂ ਦੀ ਸੂਝ-ਬੂਝ ਸਦਕਾ ਇਸ ਸੰਪਤੀ ਨੂੰ ਨਵਾਂ ਰੂਪ ਮਿਲਿਆ ਹੈ। ਉਕਤ ਫਰਨੀਚਰ ‘ਤੇ ਬਹੁਤ ਸਾਰੇ ਸਕੂਲ ਅਧਿਆਪਕਾਂ ਨੇ ਪੜ੍ਹਨ ਸਮੱਗਰੀ ਵੀ ਉੱਕਰੀ ਹੈ। ਇਸ ਫਰਨੀਚਰ ਨੂੰ ਬੱਚਿਆਂ ਦੁਆਰਾ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ।

 

ਇਸ ਸਬੰਧੀ ਪ੍ਰਿੰਸੀਪਲ ਬੂਟਾ ਸਿੰਘ ਡਾਇਟ ਅਹਿਮਦਪੁਰ (ਮਾਨਸਾ) ਨੇ ਕਿਹਾ ਕਿ ਜਿਸ ਫਰਨੀਚਰ ‘ਤੇ ਹਜ਼ਾਰਾਂ ਵਿਦਿਆਰਥੀ ਬੈਠ ਕੇ ਕਿਸੇ ਵਧੀਆ ਅਹੁਦੇ ‘ਤੇ ਪਹੁੰਚੇ ਹੋਣ ਅਤੇ ਸਿਰਫ ਕੁਝ ਰਕਮ ਦਾ ਖਰਚ ਬਚਾਉਣ ਕਰਕੇ ਸੰਸਥਾ ਦਾ ਮੁਖੀ ਉਸ ਫਰਨੀਚਰ ਨੂੰ ਕਬਾੜ ਨਹੀਂ ਬਨਣ ਦੇ ਸਕਦਾ। ਉਹਨਾਂ ਕਿਹਾ ਕਿ ਵਿਭਾਗ ਰਾਹੀਂ ਜਦੋਂ ਤੋਂ ਉਹਨਾਂ ਨੇ ਵਿਸ਼ਵ ਦੀ ਮਿਆਰੀ ਸੰਸਥਾ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਤੋਂ ਲੀਡਰਸ਼ਿਪ ਅਤੇ ਮੈਨੇਜਮੈਂਟ ਦੀ ਸਿਖਲਾਈ ਲਈ ਹੈ ਉਹ ਹਰ ਸਮੇਂ ਆਪਣੀ ਸੰਸਥਾ ਦੀ ਬਿਹਤਰੀ ਲਈ ਸੋਚ ਰਹੇ ਹਨ। ਇਹੀ ਕਾਰਨ ਹੈ ਕਿ ਲੱਖਾਂ ਰੁਪਏ ਦਾ ਫਰਨੀਚਰ ਉਹਨਾਂ ਨੇ ਨਾ-ਮਾਤਰ ਖਰਚ ਨਾਲ ਹੀ ਤਿਆਰ ਕਰਕੇ ਫਿਰ ਤੋਂ ਵਰਤੋਂ ਯੋਗ ਬਣਾ ਲਿਆ ਹੈ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਸਰਕਾਰੀ ਸੈਕੰਡਰੀ ਸਕੂਲ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਅਤੇ ਪ੍ਰੇਰਨਾ ਸਦਕਾ ਬਹੁਤ ਹੀ ਰੰਗ-ਬਰੰਗਾ ਫਰਨੀਚਰ ਬੱਚਿਆਂ ਨੂੰ ਬੈਠਣ ਲਈ ਉਪਲਬਧ ਕਰਵਾ ਰਹੇ ਹਨ।ਉਹਨਾਂ ਨੇ ਵੀ ਇਸ ਵਾਰ ਫਰਨੀਚਰ ਦੀ ਰਿਪੇਅਰ ਅਤੇ ਰੰਗ ਕਰਵਾ ਕੇ ਬੱਚਿਆਂ ਲਈ ਉਪਲਬਧ ਕਰਵਾ ਦਿੱਤਾ ਹੈ।

 

ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲਪੁਰ ਦੇ ਅਧਿਆਪਕ ਪਰਮਾਨੰਦ ਬ੍ਰਹਮਪੁਰੀ ਨੇ ਕਿਹਾ ਕਿ ਬੱਚਿਆਂ ਨੂੰ ਰੰਗ-ਬਰੰਗਾ ਫਰਨੀਚਰ ਬਹੁਤ ਪਿਆਰਾ ਲਗਦਾ ਹੈ ੳਤੇ ਇਸ ਨਾਲ ਉਹ ਬਿਨਾਂ ਕਿਸੇ ਦਬਾਅ ਦੇ ਰੰਗਾਂ ਦੀ ਪਛਾਣ ਕਰਨਾ ਵੀ ਸਿੱਖ ਜਾਂਦੇ ਹਨ। ਉਹਨਾਂ ਨੇ ਵੀ ਆਪਣੇ ਸਕੂਲ ਵਿੱਚ ਵੀ ਫਰਨੀਚਰ ਨੂੰ ਰਿਪੇਅਰ ਕਰਕੇ ਰੰਗਦਾਰ ਬਣਾਇਆ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com