ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵਲੋਂ ਮਿਸ਼ਨ ਫਤਿਹ ਦੇ ਤੀਸਰੇ ਗੇਡ ਦਾ ਕੀਤਾ ਗਿਆ ਆਗਾਜ਼
ਫਿਰੋਜ਼ਪੁਰ 11 ਅਕਤੂਬਰ 2020
ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਵਿਰੁੱਧ ਚਲਾਏ ਗਏ ਮਿਸ਼ਨ ਫਤਿਹ ਤਹਿਤ ਸਕੂਲ ਸਿੱਖਿਆ ਵਿਭਾਗ (ਸੈ.ਸਿ) ਫਿਰੋਜਪੁਰ ਵਲੋਂ ਫਿਰੋਜ਼ਪੁਰ ਤਹਿਸੀਲ ਤੋਂ ਮਿਸ਼ਨ ਫਤਿਹ ਦਾ ਤੀਸਰਾ ਗੇਡ ਸ਼ੁਰੂ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀਮਤੀ ਕੁਲਵਿੰਦਰ ਕੌਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਦੇ ਇਸ ਤੀਸਰੇ ਗੇਡ ਦੀ ਸ਼ੁਰੂਆਤ ਡੀ.ਏ.ਵੀ ਗਰਲਜ਼ ਸੀ. ਸੈਕਡਰੀ ਸਕੂਲ, ਫਿਰੋਜਪੁਰ ਛਾਉਣੀ ਤੋਂ ਕੀਤੀ ਗਈ ਹੈ ਤੇ ਇਹ ਗੇਡ 13 ਅਗਸਤ 2020 ਤੱਕ ਜ਼ਿਲ੍ਹਾ ਫਿਰੋਜ਼ਪੁਰ ਦੀ ਫਿਰੋਜ਼ਪੁਰ ਤਹਿਸੀਲ ਬਲਾਕ ਵਿੱਚ ਚੱਲੇਗਾ। ਇਸ ਤੀਸਰੇ ਗੇਡ ਵਿੱਚ ਫਿਰੋਜ਼ਪੁਰ ਤਹਿਸੀਲ ਵਿਚ ਲਗਭਗ 80 ਸਕੂਲਾਂ ਦੇ ਸਟਾਫ ਵਲੋਂ ਕਰੋਨਾ ਨੂੰ ਹਰਾਉਣ ਲਈ ਆਪਣਾ ਯੋਗਦਾਨ ਪਾਇਆ ਜਾਵੇਗਾ, ਅਰਥਾਤ ਲੋਕਾਂ ਨੂੰ ਘਰ-ਘਰ ਜਾ ਕੇ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ ਸ਼੍ਰੀਮਤੀ ਕੁਲਵਿੰਦਰ ਕੌਰ, ਡਿਪਟੀ ਡੀ.ਓ ਫਿਰੋਜਪੁਰ ਕੋਮਲ ਅਰੌੜਾ , ਜਿਲ੍ਹਾ ਨੌਡਲ ਇੰਚਾਰਜ (ਫਤਿਹ ਮਿਸ਼ਨ) ਲਖਵਿੰਦਰ ਸਿੰਘ ਵਲੋਂ ਸਾਝੇ ਤੌਰ ਤੇ ਦੱਸਿਆ ਗਿਆ ਕਿ ਤਹਿਸੀਲ ਫਿਰੋਜਪੁਰ ਨੂੰ ਕਵਰ ਕਰਨ ਲਈ ਸਰਕਾਰੀ ਮਿਡਲ, ਹਾਈ, ਸੀਨੀ.ਸਕੈ. ਮਾਨਤਾ ਪ੍ਰਾਪਤ ਸਕੂਲਾਂ ਦੇ ਸਾਂਝੇ ਉਪਰਾਲੇ ਸਦਕਾ ਸਮੂਹ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਦੇ ਮਾਧਿਅਮ ਰਾਹੀ ਘਰ-ਘਰ ਤੱਕ ਪਹੁੰਚ ਕਰਦੇ ਹੋਏ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਬਚਾਅ ਅਤੇ ਲੱਛਣਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਹ ਦੱਸਿਆ ਜਾਵੇਗਾ ਕਿ ਘਰ ਪਹੁੰਚਦੇ ਹੀ ਹੱਥ ਸਾਬਣ ਨਾਲ 20 ਸੈਕਿੰਡ ਤੱਕ ਧੋਣਾ, ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਣਾ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ, ਬਗੈਰ ਕੰਮ ਤੋਂ ਘਰ ਤੋਂ ਬਾਹਰ ਨਾ ਜਾਣਾ, ਜਦੋਂ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਆਉਣਾ ਤਾਂ ਕੱਪੜਿਆ ਨੂੰ ਬਦਲਣਾ ਅਤੇ ਫਿਰ ਨਹਾਉਣ ਤੋਂ ਬਾਅਦ ਆਪਣੇ ਪਰਵਾਰ ਵਿਚ ਸ਼ਾਮਿਲ ਹੋਣਾ, ਵਿਆਹ/ਭੀੜ ਵਾਲੇ ਇਲਾਕੇ ਵਿੱਚ ਜਾਣ ਤੋਂ ਗੁਰੇਜ ਕਰਨਾ, ਹੱਥ ਨਹੀਂ ਮਿਲਾਉਣਾ, ਘਰ ਵਿੱਚ ਕਿਸੇ ਦਾ ਤੋਲਿਆ ਜਾਂ ਕੱਪੜਾ ਨਹੀਂ ਵਰਤਣਾ ਆਦਿ ਗੱਲਾ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਨੇ ਕਰੋਨਾ/ਕੋਵਿਡ-19 ਨੂੰ ਹਰਾ ਕੇ ਮਿਸ਼ਨ ਫਤਿਹ ਕਰਨਾ ਹੈ । ਇਸ ਸਬੰਧੀ ਸਮੂਹ ਸਕੂਲ ਮੁੱਖੀਆ ਵਲੋਂ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਵਟਸਐਪ ਗਰੁੱਪ ਰਾਹੀ ਵੀ ਸੂਚਿਤ ਕੀਤਾ ।
ਇਸ ਮੌਕੇ ਪ੍ਰਿਸੀਪਲ ਸਸਸਸ (ਲੜਕੇ ) ਫਿਰੋਜਪੁਰ ਤਹਿਸੀਲ ਇੰਚਾਰਜ ਜਗਦੀਪ ਸਿੰਘ, ਸੰਦੀਪ ਕੁਮਾਰ ਅਤੇ ਅਸ਼ਵਿੰਦਰ ਸਿੰਘ ਸਹਾਇਕ ਨੋਡਲ ਅਫਸਰ, ਜਸਵਿੰਦਰ ਸਿੰਘ, ਸ਼੍ਰੀਮਤੀ ਮਧੁਰਿਤਾ, ਚੰਚਲ, ਨੀਰੂ ਗੁਪਤਾ, ਸੁਨੀਤਾ, ਕਾਂਤਾ ਰਾਣੀ, ਰੁਪਿੰਦਰ ਕੌਰ, ਸੁਚਿਤਰਾ ਖੁੰਗਰ, ਰੇਖਾ, ਇੰਦੂ ਕਟਾਰੀਆ, ਰਾਣੀ ਜਿੰਦਲ ਅਤੇ ਮੈਰੀ ਸ਼ਰਮਾ ਵੀ ਹਾਜ਼ਰ ਸਨ।