Tuesday 24 November 2020

ਸਤਪਾਲ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਫਰੀਦਕੋਟ ਵੱਲੋਂ ਵਪਾਰੀਆਂ ਨਾਲ ਕੀਤੀ ਗਈ ਆਨ ਲਾਇਨ ਮੀਟਿੰਗ

- Posted on 18 August 2020


-ਸਟੈਚੂਰੀ ਫਾਰਮ ਜਮਾਂ ਕਰਵਾਉਣ ਦਾ ਸਮਾਂ ਮਿਤੀ 01/09/2020 ਤੱਕ ਵਧਾਇਆ
ਫਰੀਦਕੋਟ 18 ਅਗਸਤ,2020 

ਸਟੇਟ ਕਰ ਕਮਿਸ਼ਨਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਸਤਪਾਲ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਫਰੀਦਕੋਟ ਵੱਲੋਂ ਸ਼੍ਰੀ ਪਰਮਦੀਪ ਸਿੰਘ ਤੇ ਸ਼੍ਰੀ ਤਨੁਲ ਗੋਇਲ, ਸਟੇਟ ਟੈਕਸ ਅਫਸਰ ਅਤੇ ਆਬਕਾਰੀ ਤੇ ਕਰ ਨਿਰੀਖਕਾਂ ਦੇ ਸਹਿਯੋਗ ਨਾਲ ਵਿਭਾਗ ਦੀ 15/07/2020 ਜਨਤਕ ਸੂਚਨਾ ਨੂੰ ਵੱਧ ਤੋਂ ਵੱਧ ਵਪਾਰੀਆਂ ਤੱਕ ਪਹੁਚਾਉਣ ਲਈ ਕੋਟਕਪੂਰਾ ਤੇ ਜੈਤੋ ਦੇ ਵਪਾਰੀਆਂ ਨਾਲ ਇੱਕ ਆਨ ਲਾਇਨ ਮੀਟਿੰਗ ਕੀਤੀ ਗਈ।
ਇਸ ਮੌਕੇ ਸ੍ਰੀ ਮੁਲਤਾਨੀ ਵੱਲੋ ਵਪਾਰੀਆਂ ਨੂੰ ਸਾਲ 2013-14 ਤੋ 2016-17 ਤੱਕ ਕੀਤੀ ਗਈ ਅੰਤਰ-ਰਾਜੀ ਵਿਕਰੀ ਨਾਲ ਸਬੰਧਤ ਸਾਰੇ ਸੀ ਫਾਰਮ ਜਾਂ ਕੋਈ ਹੋਰ ਸਟੈਚੂਰੀ ਫਾਰਮ ਮਿਤੀ 17/08/2020 ਤੱਕ ਦਫਤਰ ਵਿੱਚ ਜਮਾ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਉਨਾਂ ਦੱਸਿਆ ਕਿ ਹੁਣ ਸਟੈਚੂਰੀ ਫਾਰਮ ਜਮਾਂ ਕਰਵਾਉਣ ਦਾ ਸਮਾਂ ਮਿਤੀ 01/09/2020 ਤੱਕ ਵਧਾ ਦਿੱਤਾ ਗਿਆ ਹੈ।ਉਹਨਾਂ ਦੱਸਿਆ  ਕਿ ਜਨਤਕ ਸੂਚਨਾ ਅਨੁਸਾਰ ਡੈਕਲੇਰੇਸ਼ਨ ਫਾਰਮ ਜਮਾਂ ਨਾ ਕਰਨ ਦੀ ਸਥਿਤੀ ਵਿੱਚ ਬਣਦਾ ਟੈਕਸ ਸਮੇਤ ਵਿਆਜ ਸਰਕਾਰੀ ਖਜਾਨੇ ਵਿੱਚ ਜਮਾ ਕਰਵਾਇਆ ਜਾਵੇ ਅਤੇ ਨਿਰਧਾਰਤ ਮਿਤੀ ਤੱਕ ਜਨਤਕ ਸੂਚਨਾ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਕੇਂਦਰੀ ਵਿਕਰੀ ਕਰ ਐਕਟ, 1956 ਤਹਿਤ ਅਸੈਸਮੈਂਟ ਦੀ ਕਾਰਵਾਈ ਆਰੰਭੀ ਜਾਵੇਗੀ।ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸ਼੍ਰੀ ਉਂਕਾਰ ਗੋਇਲ ਦੀ ਅਗਵਾਈ ਵਿੱਚ ਹੋਰ ਅਹੁਦੇਦਾਰਾਂ ਅਤੇ ਜੈਤੋ ਨਾਲ ਸਬੰਧਤ ਵਪਾਰੀਆਂ ਵੱਲਂੋ ਜੂਮ ਐਪ ਰਾਹੀਂ ਮੋਬਾਇਲ ਫੋਨ ਤੇ ਹੀ ਮੀਟਿੰਗ ਵਿੱਚ ਭਾਗ ਲਿਆ ਗਿਆ।ਵਪਾਰੀਆਂ ਵਿਭਾਗ ਵੱਲੋ ਅਰੰਭੇ ਕਾਰਜ ਨੂੰ ਭਰਵਾਂ ਹੁੰਗਾਰਾ ਮਿਲਿਆ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com