ਪੀ.ਐਚ.ਸੀ ਫਤਿਹਗੜ ਪੰਜਗਰਾਈਆਂ ਅਧੀਨ 111 ਵਿਅਕਤੀਆਂ ਦੇ ਹੋਏ ਕੋਵਿਡ ਟੈਸਟ ਲਈ ਸੈਪਲ
*ਪੰਜਾਬ ਸਰਕਾਰ ਵੱਲੋ ਕਰੋਨਾ ਪਾਜ਼ਟਿਵ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਫਤਿਹ ਕਿੱਟਾਂ -ਡਾ.ਗੀਤਾ
ਸੰਦੌੜ/ਸੰਗਰੂਰ,14 ਅਕਤੂਬਰ:
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ ਪੰਜਗਰਾਈਆਂ ਵਿੱਚ ਅੱਜ 111 ਵਿਅਕਤੀਆਂ ਦੇ ਕੋਵਿਡ ਸੈਪਲ ਲਏ ਗਏ ਇਸ ਮੌਕੇ ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਪਾਜ਼ਟਿਵ ਮਰੀਜ਼ਾਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘਰ ਵਿੱਚ ਰਹਿਣ ਵਾਲੇ ਪਾਜ਼ਟਿਵ ਮਰੀਜਾਂ ਨੂੰ ਆਪਣੀ ਦੇਖ ਭਾਲ ਦੇ ਵਿੱਚ ਅਸਾਨੀ ਹੋ ਸਕੇ। ਉਹਨਾਂ ਦੱਸਿਆ ਕਿ ਫਤਿਹ ਕਿੱਟਾਂ ਦੇ ਵਿੱਚ ਦਵਾਈਆਂ ਸਮੇਤ ਅਠਾਰਾਂ ਤਰਾਂ ਦਾ ਸਮਾਨ ਹੈ ।
ਉਹਨਾਂ ਦੱਸਿਆ ਕਿ ਅੱਜ ਪਿੰਡ ਫਤਿਹਗੜ ਪੰਜਗਰਾਈਆ ਵਿਖੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਕਰਮਚਾਰੀਆਂ ਨੇ ਵੀ ਨੇ ਟੈਸਟ ਕਰਵਾਏ ਲਏ ਹਨ ਉਹਨਾਂ ਦੱਸਿਆ ਕੇ ਇਸ ਤੋਂ ਇਲਾਵਾ ਬਲਾਕ ਦੇ ਹੋਰ ਪਿੰਡਾਂ ਦੇ ਵਿੱਚ ਵੀ ਕੋਵਿਡ ਟੈਸਟ ਲਈ ਨਮੂਨੇ ਲਏ ਗਏ । ਇਸ ਮੌਕੇ ਨਿਰਭੈ ਸਿੰਘ ਅਤੇ ਗੁਲਜਾਰ ਖਾਨ ਨੇ ਦੱਸਿਆ ਸਿਹਤ ਕਾਮਿਆਂ ਦੇ ਵੱਲੋਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਟੈਸਟਾਂ ਲਈ ਆ ਰਹੇ ਹਨ ਇਸਦੇ ਨਾਲ ਹੀ ਮੇਲ ਵਰਕਰਾਂ ਵੱਲੋਂ ਡੇਂਗੂ ਮਲੇਰੀਆਂ ਸਬੰਧੀ ਵੀ ਰੋਜਾਨਾਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਦਲੀਪ ਸਿੰਘ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਣ ਲਈ ਜਾਗਰੂਕ ਕੀਤਾ । ਇਸ ਮੌਕੇ ਰਣਦੀਪ ਕੌਰ ਕਰਮਜੀਤ ਕੌਰ, ਸੰਦੀਪ ਕੌਰ, ਐਸ.ਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਗੁਲਜਾਰ ਖਾਨ, ਕਰਮਦੀਨ, ਹਰਮਿੰਦਰ ਸਿੰਘ, ਰਾਜੇਸ ਰਿਖੀ, ਮੁਹੰਮਦ ਰਫਾਨ ਫਾਰਮਾਸਿਸਟ, ਰਵਿੰਦਰ ਕੌਰ ਆਦਿ ਕਈ ਕਰਮਚਾਰੀ ਹਾਜਰ ਸਨ।