Sunday 12 July 2020

SAD asks AAP to expel Sandoa from party besides demanding CBI inquiry and registration of FIR in sodomy complaint against him

- Posted on 23 July 2018

Punjab Update

ਚੰਡੀਗੜ•/23 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਕਿਹਾ ਹੈ ਕਿ ਔਰਤ ਨਾਲ ਛੇੜਖਾਨੀ ਵਾਲੇ ਕੇਸ ਦੇ ਦੋਸ਼ੀ ਅਤੇ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਅਦ ਜਾਵੇ। ਇਸ ਦੇ ਨਾਲ ਹੀ ਅਕਾਲੀ ਦਲ ਨੇ 2012 ਵਿਚ ਸੰਦੋਆ ਖ਼ਿਲਾਫ ਕੀਤੀ ਗਈ ਬਦਫੈਲੀ ਦੀ ਸ਼ਿਕਾਇਤ ਦੇ ਮਾਮਲੇ ਵਿਚ ਐਫਆਈਆਰ ਦਰਜ ਕੀਤੇ ਜਾਣ ਅਤੇ ਇਸ ਕੇਸ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਨੇਡਾ ਵਿਚ ਪੈਰ ਰੱਖਦੇ ਹੀ ਉਸ ਮੁਲਕ ਵੱਲੋਂ ਸੰਦੋਆ ਨੂੰ ਕੱਢਿਆ ਜਾਣਾ ਆਪ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਿਆਂ ਲਈ ਕੌਮਾਂਤਰੀ ਪੱਧਰ ਉੱਤੇ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹਨਾਂ ਕਿਹਾ ਕਿ ਆਪ ਨੇ ਵੀ ਹਮੇਸ਼ਾਂ ਔਰਤਾਂ ਦੀ ਰਾਖੀ  ਕਰਨ ਦਾ ਦਾਅਵਾ ਕੀਤਾ ਹੈ , ਪਰ ਇਸ ਨੇ ਸੰਦੋਆ ਵੱਲੋਂ ਮਕਾਨ ਮਾਲਕਣ ਨਾਲ ਛੇੜਖਾਨੀ ਅਤੇ ਕੁੱਟਮਾਰ ਕਰਨ ਉੱਤੇ ਉਸ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਰੋਪੜ ਦੀ ਇੱਕ ਅਦਾਲਤ ਨੇ ਵੀ ਆਪ ਵਿਧਾਇਕ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦਾ ਕੈਨੇਡਾ ਦੀ ਸਰਕਾਰ ਨੇ ਨੋਟਿਸ ਲੈ ਲਿਆ ਹੈ ਅਤੇ ਸੰਦੋਆ ਅਤੇ ਉਸ ਦੇ ਸਾਥੀ ਕੁਲਤਾਰ ਸਿੰਘ ਸੰਧਵਾਂ ਨੂੰ ਮੁਲਕ ਵਿਚੋਂ ਬਾਹਰ ਕੱਢ ਦਿੱਤਾ ਹੈ ਪਰੰਤੂ  ਆਪ ਆਪਣੇ ਵਿਧਾਇਕ ਵਿਰੁੱਧ ਕਾਰਵਾਈ ਕਰਨ ਵਿਚ ਪੂਰੀ ਤਰ•ਾਂ ਨਾਕਾਮ ਰਹੀ ਹੈ।

ਇਹ ਟਿੱਪਣੀ ਕਰਦਿਆਂ ਕਿ ਇਹਨਾਂ ਆਗੂਆਂ ਨੂੰ ਕੈਨੇਡਾ ਵੱਲੋਂ ਕੱਢੇ ਜਾਣ ਨਾਲ ਪੰਜਾਬ ਅਤੇ ਸਮੁੱਚੇ ਭਾਈਚਾਰੇ ਦਾ ਅਪਮਾਨ ਹੋਇਆ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਅਪਮਾਨ ਲਈ ਆਪ ਲੀਡਰਸ਼ਿਪ ਜ਼ਿੰਮੇਵਾਰ ਹੈ, ਕਿਉਂਕਿ ਇਸ ਨੇ ਸੰਦੋਆ ਵਰਗੇ ਦਾਗੀ ਵਿਅਕਤੀਆਂ ਨੂੰ ਪਾਰਟੀ ਦੀਆਂ ਟਿਕਟਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਆਪ ਅਤੇ ਕੇਜਰੀਵਾਲ ਲਈ ਹੁਣ ਇੱਕੋ ਰਾਹ ਬਚਿਆ ਹੈ ਕਿ ਉਹ ਸੰਦੋਆ ਨੂੰ ਪਾਰਟੀ ਵਿਚੋਂ ਕੱਢ ਦੇਣ ਅਤੇ ਵਿਧਾਨ ਸਭਾ ਤੋਂ ਉਸਦਾ ਅਸਤੀਫਾ ਲੈ ਲੈਣ।  ਉਹਨਾਂ ਨੇ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਮੁੱਦੇ ਉੱਤੇ ਤੁਰੰਤ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਹੁਣ ਆਪ ਆਗੂ ਡਾਕਟਰ ਅਮਰਦੀਪ ਬੈਂਸ ਕੋਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਦੋਆ ਖਿਲਾਫ ਇੱਕ ਨਾਬਾਲਿਗ ਨਾਲ ਬਦਫੈਲੀ ਕਰਨ ਦੇ ਗੰਭੀਰ ਦੋਸ਼ ਵੀ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਰਿਕਾਰਡ ਅਨੁਸਾਰ ਬਦਫੈਲੀ ਦੀ ਘਟਨਾ ਨੂੰ ਕਥਿਤ ਤੌਰ ਤੇ ਦਿੱਲੀ ਵਿਚ ਅੰਜਾਮ ਦਿੱਤਾ ਗਿਆ ਸੀ ਪਰੰਤੂ ਇਸ ਮਾਮਲੇ ਦੀ ਕਾਨੂੰਨੀ ਮੈਡੀਕਲ ਰਿਪੋਰਟ (ਐਮਐਲਆਰ)ਤਿਆਰ ਕਰਨ ਦੀ ਜ਼ਿੰਮੇਵਾਰੀ ਨੂਰਪੁਰਬੇਦੀ ਨੇੜੇ ਸਿੰਘਪੁਰ ਦੇ ਮੁੱਢਲੇ ਸਿਹਤ ਕੇਂਦਰ ਨੂੰ ਸੌਂਪੀ ਗਈ ਸੀ। ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਮੈਡੀਕਲ ਰਿਪੋਰਟ ਦਿੱਲੀ ਭੇਜੀ ਜਾਣੀ ਸੀ, ਪਰ ਸੰਦੋਆ ਨੇ ਆਪਣਾ ਰਸੂਖ ਵਰਤ ਕੇ ਇਸ ਕੇਸ ਵਿਚ ਰਾਜੀਨਾਮਾ ਕਰ ਲਿਆ, ਜਿਹੜਾ ਕਿ ਕਾਨੂੰਨੀ ਨਹੀਂ ਸੀ, ਕਿਉਂਕਿ ਇਹ ਕੇਸ ਕੰਪਾਊਂਡੇਬਲ ਨਹੀਂ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਸੰਦੋਆ ਖਿਲਾਫ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਅਤੇ ਇਹ ਕੇਸ ਜਾਂਚ ਵਾਸਤੇ ਦਿੱਲੀ ਪੁਲਿਸ ਨੂੰ ਦੇਣਾ ਚਾਹੀਦਾ ਹੈ। ਦਿੱਲੀ ਪੁਲਿਸ ਨੂੰ ਅੱਗੇ ਇਹ ਮਾਮਲਾ ਸੀਬੀਆਈ ਨੂੰ ਸੌਂਪਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਕੇਸ ਵਿਚ ਇਨਸਾਫ ਲੈਣ ਵਾਸਤੇ ਅਕਾਲੀ ਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਣਾ ਪਵੇਗਾ।

ਅਕਾਲੀ ਆਗੂ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਜਦੋਂ ਉਹ ਸੰਦੋਆ ਖਿਲਾਫ਼ ਬਦਫੈਲੀ ਦੀ ਸ਼ਿਕਾਇਤ ਬਾਰੇ ਜਾਣਦੇ ਸਨ ਤਾਂ ਉਹਨਾਂ ਨੇ ਉਸ ਨੂੰ ਰੋਪੜ ਤੋਂ ਪਾਰਟੀ ਦੀ ਟਿਕਟ ਕਿਉਂ ਦਿੱਤੀ। ਉਹਨਾਂ ਕਿਹਾ ਕਿ ਰੋਪੜ ਦੀ ਆਪ ਲੀਡਰਸ਼ਿਪ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਸੰਦੋਆ ਦੇ ਕਿਰਦਾਰ ਉੱਤੇ ਲੱਗੇ ਬਦਫੈਲੀ ਦੇ ਦਾਗ ਬਾਰੇ ਕੇਜਰੀਵਾਲ ਨੂੰ ਲਿਖ਼ਤੀ ਰੂਪ ਵਿਚ ਜਾਣੂੰ ਕਰਵਾਇਆ ਸੀ। ਉਹਨਾਂ ਕਿਹਾ ਕਿ ਇਸ ਤੋ ਪਤਾ ਚੱਲਦਾ ਹੈ ਕਿ ਨੈਤਿਕ ਗਿਰਾਵਟ ਦੇ ਕੇਸਾਂ ਬਾਰੇ ਕੇਜਰੀਵਾਲ ਕਿੰਨੇ ਕੁ ਸੰਜੀਦਾ ਹਨ। ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਸਮੁੱਚੀ ਘਟਨਾ ਨੇ ਕੇਜਰੀਵਾਲ ਦੇ ਦੋਗਲੇ ਸਿਆਸੀ ਚਿਹਰੇ ਨੰਗਾ ਕਰ ਦਿੱਤਾ ਹੈ, ਜਿਹੜਾ  ਸਿਆਸਤ ਵਿਚ ਨੈਤਿਕਤਾ ਅਤੇ ਇਖਲਾਕ ਦੀ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਪਰੰਤੂ ਨਸ਼ਾ ਤਸਕਰੀ ਅਤੇ ਔਰਤਾਂ ਖ਼ਿਲਾਫ ਅਪਰਾਧ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ੀ ਆਪ ਆਗੂਆਂ ਨੂੰ ਪਾਰਟੀ ਵਿਚ ਰੱਖ ਕੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com