ਰੂਪਨਗਰ ਜ਼ਿਲੇ ਦੇ ਪਿੰਡ ਚਤਾਮਲੀ ਸਮੇਤ 5 ਪਿੰਡ ਕੀਤੇ ਸੀਲ

ਰੂਪਨਗਰ, 4 ਅਪ੍ਰੈਲ: ਰੂਪਨਗਰ ਜ਼ਿਲੇ ਦੇ ਪਿੰਡ ਚਤਾਮਲੀ ਦੇ 55 ਸਾਲਾ ਵਿਅਕਤੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੇ 7 ਮੈਂਬਰਾਂ ਅਤੇ 9 ਹੋਰ ਵਿਅਕਤੀਆਂ ਦੇ ਸਿਹਤ ਵਿਭਾਗ ਵਲੋਂ ਸੈਂਪਲ ਜਾਂਚ ਕਰਨ ਲਈ ਲਏ ਗਏ ਹਨ। ਇਸ ਤੋਂ ਬਿਨਾਂ ਕੋਰੋਨਾ ਪਾਜ਼ੀਵਿਟ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਹੋਰ 48 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ। ਡੀਸੀ ਸੋਨਾਲ ਗਿਰੀ ਨੇ ਦੱਸਿਆ ਕਿ ਪਿੰਡ ਚਤਾਮਲੀ ਨੂੰ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਮਾਣਕਮਾਜਰਾ, ਸਿੰਬਲ ਝੱਲੀਆਂ, ਠੌਣਾ,ਲਖਮੀਰਪੁਰ ਨੂੰ ਵੀ ਸੀਲ ਕੀਤਾ ਗਿਆ ਹੈ। ਪਿੰਡ ਮਾਣਕਮਾਜਰਾ ਵਿਖੇ 12 ਮਾਰਚ ਨੂੰ ਵੱਖ ਵੱਖ ਦੇਸ਼ਾਂ ਤੋਂ ਆਏ 24 ਡਾਕਟਰਾਂ ਦੀ ਟੀਮ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਸੀ, ਇਸ ਲਈ ਪਿੰਡ ਦੇ ਸਾਰੇ ਲੋਕਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਪਿੰਡ ਚਤਾਮਲੀ ਸਮੇਤ ਹੋਰ ਉਕਤ ਪਿੰਡਾਂ ਨੂੰ ਪੂਰੀ ਤਰ•ਾਂ ਸੀਲ ਕਰ ਦਿੱਤਾ ਗਿਆ ਹੈ।

Read more