‘ਨਿਸ਼ਾਨਾ’ ਨਾਲ ਪੰਜਾਬੀ ਸਿਨੇਮਾਂ ਦਾ ਪ੍ਰਭਾਵੀ ਹਿੱਸਾ ਬਣਨਗੇ ਨਾਮਵਰ ਬਾਲੀਵੁੱਡ ਕਾਮੇਡੀਅਨ ਗੋਪੀ ਭੱਲਾ, ਰਾਜੀਵ ਮਹਿਰਾ

ਪਰਮਜੀਤ, ਫ਼ਰੀਦਕੋਟ 
ਪੰਜਾਬੀ ਸਿਨੇਮਾਂ ‘ਚ ਫ਼ਾਰਮੂਲਾ ਬੇਸ਼ਡ ਫ਼ਿਲਮਜ਼ ਦੇ ਹਾਲੀਆਂ ਰੁਝਾਨ ਨੂੰ ਠੱਲ ਪਾਉਣ, ਨਵੀਆ ਕੰਟੈਂਟ ਆਸ਼ਾਵਾਂ ਜਗਾਉਣ ਦੇ ਨਾਲ ਨਾਲ,  ਕੁਝੇਕ ਲੀਡ, ਕਰੈਕਟਰ ਕਲਾਕਾਰਾਂ ਦੇ ਆਸਮਾਨੀ ਛੂਹਦੇ ਭਾਅ ਕਾਰਨ ਹਾਲੋ ਬੇਹਾਲ ਹੋ ਰਹੇ ਨਿਰਮਾਤਾਵਾਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਲਈ ਇਸ ਖਿੱਤੇ ‘ਚ ਫ਼ਿਰ ਸਰਗਰਮ ਹੋਣ ਜਾ ਰਹੇ ਹਨ ਦਿਗਜ਼ ਨਿਰਮਾਤਾ ਡੀ.ਪੀ ਸਿੰਘ ਅਰਸ਼ੀ, ਜਿੰਨਾਂ ਦੀ ਨਵੀਂ ਨਿਰਮਾਣ ਅਧੀਨ ਫ਼ਿਲਮ ‘ਨਿਸ਼ਾਨਾ’ ਦੁਆਰਾ ਪੰਜਾਬੀ ਸਿਨੇਮਾਂ ਦਾ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਨਾਮਵਰ ਬਾਲੀਵੁੱਡ ਕਾਮੇਡੀਅਨ ਗੋਪੀ ਭੱਲਾ, ਰਾਜੀਵ ਮਹਿਰਾ, ਜੋ ਇਸ ਫ਼ਿਲਮ ਵਿਚ ਕ੍ਰਮਵਾਰ ਥਾਣੇਦਾਰ ਅਤੇ ਇੰਸਪੈਕਟਰ ਦੇ ਮਹੱਤਵਪੂਰਨ ਕਿਰਦਾਰਾਂ ‘ਚ ਨਜ਼ਰ ਆਉਣਗੇ। ਪੰਜਾਬੀ ਫ਼ਿਲਮ ਸਨਅਤ ਦੇ ਮੰਝੇ ਹੋਏ ਨਿਰਦੇਸ਼ਕਾਂ ‘ਚ ਆਪਣਾ ਸ਼ੁਮਾਰ ਕਰਵਾਉਂਦੇ ਅਤੇ ਹਾਲ ਹੀ ਵਿਚ ‘ਬਲੈਕੀਆਂ’ ਜਿਹੀ ਸੁਪਰਹਿੱਟ ਫ਼ਿਲਮ ਨਿਰਦੇਸ਼ਿਤ ਕਰ ਚੁੱਕੇ ਸੁਖ਼ਮਿੰਦਰ ਧੰਜ਼ਲ ਉਕਤ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਜਿੰਨਾਂ ਅਨੁਸਾਰ ਪੰਜਾਬੀ ਸਿਨੇਮਾਂ ਮੁਹਾਦਰੇਂ ਨੂੰ ਤਰੋਤਾਜ਼ਗੀ ਦੇਣ ‘ਚ ਉਨਾਂ ਦੀ ਇਹ ਨਵੀਂ ਫ਼ਿਲਮ ਇਕ ਵਾਰ ਅਹਿਮ ਭੂਮਿਕਾ ਨਿਭਾਵੇਗੀ, ਜਿਸ ਵਿਚ ਇਕ ਵਾਰ ਫ਼ਿਰ ਥੀਏਟਰ ਜਗ਼ਤ ਅਤੇ ਵਿਲੱਖਣਤਾਂ ਦਾ ਇਜ਼ਹਾਰ ਕਰਵਾਉਂਦੇ ਕਈ ਕਲਾਕਾਰ ਨਜ਼ਰੀ ਪੈਣਗੇ।
 
ਇਸ ਸਮੇਂ ਮੁੰਬਈ ਤੋਂ ਉਚੇਚੇ ਤੌਰ ਤੇ ਪੰਜਾਬ ਪੁੱਜੇ ਬਾਲੀਵੁੱਡ ਕਾਮੇਡੀਅਨ ਗੋਪੀ ਭੱਲਾ ਅਤੇ ਰਾਜੀਵ ਮਹਿਰਾ ਨੇ ਦੱਸਿਆ ਕਿ ਪੰਜਾਬੀਅਤ ਕਦਰਾਂ, ਕੀਮਤਾਂ ਅਤੇ ਪੁਰਾਤਨ ਰੀਤੀ ਰਿਵਾਜ਼ਾਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਦਾ ਹਿੱਸਾ ਬਣਕੇ ਉਨਾਂ ਨੂੰ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨਾ ਦੱਸਿਆ ਕਿ ਇਸ ਸਿਨੇਮਾਂ ਦੀ ਸਤਿਕਾਰਿਤ ਸਖ਼ਸੀਅਤ ਵਜੋਂ ਜਾਂਣੇ ਜਾਂਦੇ ਅਤੇ ਤਬਾਹੀ ਜਿਹੀ ਕਾਮਯਾਬ ਫ਼ਿਲਮ ਦਾ ਨਿਰਮਾਣ ਕਰ ਚੁੱਕੇ  ਨਿਰਮਾਤਾ ਸ੍ਰੀ ਅਰਸ਼ੀ  ਇਸ ਫ਼ਿਲਮ ਦੇ ਇਕ ਇਕ ਦ੍ਰਿਸ਼ ਨੂੰ ਬੇਹਤਰ ਬਣਾਉਣ ਲਈ ਹਰ ਸੰਭਵ ਤਰੱਦਦ ਕਰ ਰਹੇ ਹਨ ਅਤੇ ਫ਼ਿਲਮ ਨਿਰਮਾਣ ਵਿਚ ਕਿਸੇ ਕਿਸਮ ਦਾ ਸਮਝੋਤਾ ਨਹੀਂ ਕੀਤਾ ਜਾ ਰਿਹਾ। ਫ਼ਿਲਮ ਦੁਆਰਾ ਲੰਮੇਂ ਸਮੇਂ ਬਾਅਦ ਇਸ ਸਿਨੇਮਾਂ ‘ਚ ਵਾਪਸੀ ਕਰ ਰਹੇ ਕਾਮੇਡੀਅਨ ਸ੍ਰੀ ਭੱਲਾ ਜੋ ਜਿਹੀਆਂ ਪੁੱਤ ਜੱਟਾਂ ਦੇ , ਏਕ ਚਾਦਰ ਮੈਲੀ ਸੀ, ਵੈਰੀ, ਜੀ ਆਇਆ ਨੂੰ ਆਦਿ ਪੰਜਾਬੀ ਫ਼ਿਲਮਾਂ ਦਾ ਸ਼ਾਨਦਾਰ ਹਿੱਸਾ ਰਹਿ ਚੁੱਕੇ ਹਨ , ਨੇ ਦੱਸਿਆ ਕਿ ਪੰਜਾਬੀ ਸਿਨੇਮਾਂ ਖਿੱਤੇ ਵਿਚ ਸੁਨਿਹਰਾ ਦੌਰ ਹੰਢਾਉਣ ਬਾਅਦ ਉਨਾਂ ਕੁਝ ਸਮੇਂ ਲਈ ਇਸ ਸਿਨੇਮਾਂ ਤੋਂ ਮਨਮਾਫ਼ਿਕ ਕਿਰਦਾਰ ਅਤੇ ਫ਼ਿਲਮਾਂ ਨਾਲ ਮਿਲਣ ਕਾਰਣ ਦੂਰੀ ਬਣਾ ਲਈ ਸੀ, ਪਰ ਹੁਣ ਦੁਬਾਰਾ ਪੰਜਾਬੀ ਸਿਨੇਮਾਂ ਮੁੜ ਸੁਰਜੀਤ ਹੋ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਮਾਣਮੱਤੇ ਵਜੂਦ ਦਾ ਪ੍ਰਗਟਾਵਾ ਕਰਵਾ ਰਿਹਾ ਹੈ। ਉਨਾ ਕਿਹਾ ਕਿ ਭਾਵਨਾਤਮਕ ਪਰਿਵਾਰਿਕ ਕਹਾਣੀ ਦੁਆਲੇ ਬੁਣੀ ਗਈ ਇਸ ਫ਼ਿਲਮ ਨੂੰ ਹਰ ਪੱਖੋਂ ਪ੍ਰਭਾਵਸ਼ਾਲੀ ਬਣਾਉਣ ਲੱਈ  ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਮੱਦੇਨਜ਼ਰ ਨਿਰਦੇਸ਼ਕ ਸ੍ਰੀ ਧੰਜ਼ਲ ਵੱਲੋਂ ਹਰ ਕਿਰਦਾਰ ਨੂੰ ਨਿਖ਼ਾਰਣ ‘ਚ ਆਪਣਾ ਪੂਰਾ ਟਿੱਲ ਲਾਇਆ ਜਾ ਰਿਹਾ ਹੈ।  ਉਨਾਂ ਦੱਸਿਆ ਕਿ ਡੀ.ਪੀ ਅਰਸ਼ੀ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ‘ਚ ਕੁਲਵਿੰਦਰ ਬਿੱਲਾ, ਤਨਰੋਜ਼ ਸਿੰਘ, ਭਾਵਨਾ ਸ਼ਰਮਾ, ਸਾਨਵੀ ਧੀਮਾਨ ਸਬੰਧਤ ਦੋ ਖੂਬਸੂਰਤ ਜੋੜੀਆਂ ਨਜ਼ਰ ਆਉਣਗੀ, ਜਿੰਨਾਂ ਨਾਲ ਉਹ ਕਾਫ਼ੀ ਹਾਸਰਸ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ। 

Read more