ਕਰੋਨਾ ਵਾਇਰਸ ਕਾਰਨ ਵੱਡੀ ਖ਼ਬਰ : ਪੰਜਾਬ ਪੁਲਿਸ ਦੇ ਰਿਟਾਇਰ ਹੋਣ ਵਾਲੇ ਪੁਲਿਸ ਅਫਸਰਾਂ ਤੇ ਹੋਮ ਗਾਰਡ ਮੁਲਾਜ਼ਮਾਂ ਨੂੰ ਮਿਲੀ ਐਂਕਸਟੈਂਸ਼ਨ- -ਹੁਣ 31 ਮਈ ਨੂੰ ਹੋਣਗੇ ਰਿਟਾਇਰ, 2 ਮਹੀਨਿਆਂ ਦਾ ਹੋਰ ਵਾਧਾ ਦੇਣ ਦੇ ਹੁਕਮ ਜਾਰੀ, ਪੜ੍ਹਨ ਲਈ ਕਲਿੱਕ ਕਰੋ :

ਪੰਜਾਬ ਪੁਲਿਸ ਦੇ ਸੇਵਾਮੁਕਤ ਹੋਣ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਰਾਹਤ
Chandigarh, 31 March (Nirmal Singh Mansahia)-ਕਰੋਨਾ ਵਾਇਰਸ ਦੀ ਸਥਿਤੀ ਦੇ ਚੱਲਦਿਆਂ ਕੈਪਟਨ ਸਰਕਾਰ ਨੇ ਪੰਜਾਬ ਪੁਲਿਸ ਦੇ ਅੱਜ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਅਫਸਰਾਂ ਤੇ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਰਾਹਤ ਦਿੰਦਿਆਂ 2 ਮਹੀਨੇ ਦੀ ਹੋਰ ਐਂਕਸਟੈਂਸ਼ਨ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਹ ਅਫਸਰ ਤੇ ਮੁਲਾਜ਼ਮ ਜਿਨ੍ਹਾਂ ਨੇ ਅੱਜ 31 ਮਾਰਚ ਨੂੰ ਰਿਟਾਇਰ ਹੋਣਾ ਸੀ, ਹੁਣ 31 ਮਈ ਨੂੰ ਰਿਟਾਇਰ ਹੋਣਗੇ। ਇੱਥੇ ਇਹ ਦੱਸਣਯੋਗ ਹੈ ਕਿ ਕੈਪਟਨ ਸਰਕਾਰ ਨੇ ਪਿਛਲੇ ਮਹੀਨੇ ਸੇਵਾਮੁਕਤੀ ਦੀ ਮਿਆਦ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਸੀ ਜਿਸਦੇ ਤਹਿਤ 31 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਡੀ ਗਿਣਤੀ ਵਿਚ ਅਫਸਰਾਂ ਤੇ ਮੁਲਾਜ਼ਮਾਂ ਨੇ ਸੇਵਾਮੁਕਤ ਹੋਣਾ ਸੀ।

Read more