ਰਵੀਕਾਂਤ ਸ਼ਰਮਾ ਬਣੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ‘ਤੇ ਭਾਜਪਾ ਦੇ ਦਬਦਬਾ ਬਰਕਰਾਰ ਹੈ।ਅੱਜ ਮੇਅਰ ਅਹੁਦੇ ਲਈ ਹੋਈ ਚੁਣ ਵਿੱਚ ਭਾਜਪਾ ਨੇ ਦੁਬਾਰਾ ਬਾਜੀ ਮਾਰੀ ਹੈ।ਭਾਜਪਾ ਦੇ ਰਵੀਕਾਂਤ ਸ਼ਰਮਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ । ਰਵੀਕਾਂਤ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਬਬਲਾ ਨੂੰ 12 ਵੋਟਾਂ ਦੇ ਫਰਕ ਨਾਲ ਹਰਾਇਆ।ਅੱਜ ਹੋਈ ਵੋਟਿੰਗ ਵਿੱਚ ਰਵੀਕਾਂਤ ਸ਼ਰਮਾ ਨੂੰ 17 ਵੋਟ ਅਤੇ ਕਾਂਗਰਸ ਦੇ ਉਮੀਦਵਾਰ ਬਬਲਾ ਨੂੰ ਸਿਰਫ਼ 5 ਵੋਟ ਮਿਲਿਆਂ ਹਨ।ਰਵੀਕਾਂਤ ਸ਼ਰਮਾ ਵਾਰਡ ਨੰਬਰ 3 ਤੋਂ ਕੌਂਸਲਰ ਹਨ।ਸ਼੍ਰੀ ਸ਼ਰਮਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਦੀ ਪਤਨੀ ਨੂੰ ਹਰਾ ਕੇ ਕੌਂਸਲਰ ਬਣੇ ਸਨ।