x ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਖੇ ਨਵੇਂ ਬਣੇ ਖੇਡ ਹੋਸਟਲ ਦਾ ਉਦਘਾਟਨ - Punjab Update | Punjab Update

ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਖੇ ਨਵੇਂ ਬਣੇ ਖੇਡ ਹੋਸਟਲ ਦਾ ਉਦਘਾਟਨ

8.27 ਕਰੋੜ ਦੀ ਲਾਗਤ ਨਾਲ ਬਣਿਆ 425 ਖਿਡਾਰੀਆਂ ਦੀ ਸਮਰੱਥਾ ਵਾਲਾ ਛੇ ਮੰਜਲਾ ਹੋਸਟਲ ਕੰਪਲੈਕਸ

ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਬਿਹਤਰ ਢਾਂਚਾ ਉਸਾਰਿਆ ਜਾ ਰਿਹਾ: ਰਾਣਾ ਸੋਢੀ

ਖੇਡ ਮੰਤਰੀ ਤੇ ਸਿਹਤ ਮੰਤਰੀ ਨੂੰ ਮੁਹਾਲੀ ਨੂੰ ਸੂਬੇ ਦੀਆਂ ਖੇਡਾਂ ਦਾ ਧੁਰਾ ਦੱਸਿਆ 

ਮੁਹਾਲੀ ਸਹਿਰ ਨੂੰ ਸੂਬਾ ਸਰਕਾਰ ਨੇ ਇਕ ਹੋਰ ਤੋਹਫਾ ਦਿੱਤਾ: ਬਲਬੀਰ ਸਿੰਘ ਸਿੱਧੂ

ਚੰਡੀਗੜ•/ਐਸ ਏ ਐਸ ਨਗਰ (ਮੁਹਾਲੀ), 5 ਅਗਸਤ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 63 ਵਿਖੇ ਨਵੇਂ ਬਣਾਏ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ।

ਹੋਸਟਲ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਬੁੱਕਲ ਵਿੱਚ ਬਣਿਆ ਇਹ ਖੇਡ ਕੰਪਲੈਕਸ ਦੋ ਹਿੱਸਿਆਂ ਵਿੱਚ ਵੰਡਿਆਂ ਹੈ। ਏ ਬਲਾਕ ਮੁੰਡਿਆਂ ਤੇ ਬੀ ਬਲਾਕ ਕੁੜੀਆਂ ਲਈ ਹੈ। 1.5 ਏਕੜ ਜਗ•ਾਂ ਵਿੱਚ 8.27 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਛੇ ਮੰਜਲਾਂ ਹੋਸਟਲ ਵਿੱਚ ਕਮਰੇ ਤੇ ਡੌਰਮੈਟਰੀ ਹਾਲ ਮਿਲਾ ਕੇ ਕੁੱਲ 88 ਕਮਰੇ ਹਨ ਅਤੇ 425 ਖਿਡਾਰੀਆਂ ਦੇ ਰਹਿਣ ਦੀ ਸਮਰੱਥਾ ਹੈ।ਇਹ ਹੋਸਟਲ ਡੇਢ ਸਾਲ ਦੇ ਸਮੇਂ ਵਿੱਚ ਬਣਿਆ।

ਰਾਣਾ ਸੋਢੀ ਨੇ ਅਗਾਂਹ ਦੱਸਿਆ ਕਿ ਇਸ ਹੋਸਟਲ ਵਿੱਚ ਹਾਕੀ, ਅਥਲੈਟਿਕਸ, ਮੁੱਕੇਬਾਜੀ, ਵਾਲੀਬਾਲ, ਬਾਸਕਟਬਾਲ, ਜੂਡੋ, ਤੈਰਾਕੀ, ਵੇਟ ਲਿਫਟਿੰਗ, ਜਿਮਨਾਸਟਿਕ, ਕੁਸਤੀ ਤੇ ਟੇਬਲ ਟੈਨਿਸ ਖੇਡ ਵਿੰਗਾਂ ਦੇ ਖਿਡਾਰੀ ਰਹਿਣਗੇ। ਹੋਸਟਲ ਕੰਪਲੈਕਸ ਵਿੱਚ ਖੁੱਲ•ੇ ਹਵਾਦਾਰ ਕਮਰਿਆਂ ਤੇ ਸਾਫ ਸੁਥਰੀ ਮੈਸ ਤੋਂ ਇਲਾਵਾ  ਟੀਵੀ ਕਮਰਾ, ਸਟੱਡੀ ਰੂਮ ਤੇ ਮਨੋਰੰਜਨ ਲਈ ਵੱਖਰਾ ਕਮਰਾ ਹੈ।ਉਨ•ਾਂ ਕਿਹਾ ਕਿ ਅੱਗੇ ਤੋਂ ਖਿਡਾਰੀਆਂ ਲਈ ਏਸੀ ਹੋਸਟਲ  ਲਈ ਬਣਾਏ ਜਾਣਗੇ। ਉਨ•ਾਂ ਦੱਸਿਆ ਕਿ ਹੋਸਟਲ ਦੇ ਵਿੱਚ ਹੀ ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਦਾ ਦਫਤਰ ਕਮਰਾ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਵਿੱਚ ਪੰਜਾਬ ਨੂੰ ਦੇਸ ਦਾ ਮੋਹਰੀ ਸੂਬਾ ਬਣਾਉਣ ਲਈ ਬਿਹਤਰ ਢਾਂਚਾ ਉਸਾਰ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਮਿਲਣਗੇ।

ਖੇਡ ਮੰਤਰੀ ਰਾਣਾ ਸੋਢੀ ਤੇ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਸਹਿਰ ਪੰਜਾਬ ਦੀਆਂ ਖੇਡਾਂ ਦੀਆਂ ਧੁਰਾ ਬਣ ਗਿਆ ਅਤੇ ਇੱਥੇ ਹਰ ਖੇਡ ਨਾਲ ਸਬੰਧਤ ਹਰ ਤਰ•ਾਂ ਦਾ ਬੁਨਿਆਦੀ ਢਾਂਚਾ ਉਸਾਰਿਆ ਗਿਆ ਹੈ।ਸਿਹਤ ਮੰਤਰੀ ਸ ਸਿੱਧੂ ਨੇ ਮੁਹਾਲੀ ਸਹਿਰ ਨੂੰ ਇਕ ਹੋਰ ਤੋਹਫਾ ਦੇਣ ਲਈ

ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਮੁਹਾਲੀ ਦੇ ਫੇਜ-6 ਵਿਖੇ ਬਣਨ ਜਾ ਰਹੀ ਅਤਿ ਆਧੁਨਿਕ ਸਿਟੰਗ ਰੇਂਜ ਦਾ ਨੀਂਹ ਪੱਥਰ ਰੱਖਿਆ ਸੀ।

ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਪੀ ਆਈ ਐਸ ਦੇ ਡਾਇਰੈਕਟਰ (ਪ੍ਰਸਾਸਨ) ਸ੍ਰੀ ਆਰ ਐਸ ਸੋਢੀ, ਸਿਹਤ ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ ਚੰਦ ਸਰਮਾ ਮੱਛਲੀ ਕਲਾਂ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ, ਐਕਸੀਅਨ ਸ੍ਰੀ ਸੰਜੇ ਮਹਾਜਨ ਆਦਿ ਹਾਜਰ ਸਨ।

Read more