Ramoowalia questions “dirty politics” played by BJP on Amritsar rail accident

 
 
Punjab Update Bureau
Chandigarh, Octocer 28: Former union minister balwant Singh Ramoowalia today  questioned what he called as “dirty politics” played by Punjab BJP over Amritsar rail accident.
here goes his letter to state BJP chief Shwet Malik:
 

DEAR MALIK SAHIB

I am writing this letter to you for ‘dirty politics’ being done on Amritsar rail mishap by your party and your coalition party in Punjab.

I can predict for your party if you persist on doing politics on the tragedy.

1.       You will soon get alone on this non-issue blown up by your party and your coalition partner.

2.       National BJP leadership would not support you.

3.       You would not get able to make Navjot Kaur Sidhu responsible for this mishap.

4.       The demand of arresting Kaur makes no sense. It is my personal request to you to come forward to help the victims and their families instead of agitating against the government for your personal rivalry.

5.       In last few years, more than 200 persons lost their lives in train accidents in various states but none of opposition parties in those states demanded arrest of leader from government. Further, Prime Minister himself had stated that there is need of Rs 40,000 Crore to revamp the entire rail network in the country as it has become too old.

6.       Modi Ji himself had allocated Rs one lakh crore for Ahmadabad-Mumbai Bullet Train project but for rail infrastructure, he fail to release Rs 40,000 crore.

7.       During this May, two dozen people died in Varanasi after a flyover collapsed. The flyover was inaugurated by Modi Ji himself but none of political party in that state acted like You.  

8.       None of Political Party in UP demanded case against Chief Minister Yogi Ji when dozens of kids died in Gorakhpur hospital due to shortage of oxygen.

9.       Several persons died when the demonetization was imposed in the Country by Modi Ji but no one demanded case against Modi Ji and or any leader.

10.   There is universal discussion that Akalis have ruined the generations, crops in Punjab. Please Give your valuable feedback on this.

11.   Two Youths were died in Bargari when they were protesting against sacrilege. Why your silent on this issue.

 

Balwant Singh Ramoowalia 09868343868

 

ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਖੁੱਲ੍ਹਾ ਖਤ-
ਭਾਈਵਾਲਾਂ ਦੀ ਇੱਜ਼ਤ ਬਚਾਉਣ ਲਈ ਅਮਿ੍ਰਤਸਰ ਰੇਲ ਹਾਦਸੇ ਰਾਹੀਂ ਆਪਣੀ ਪਾਰਟੀ ਦੀ ਇੱਜ਼ਤ ਦਆ ’ਤੇ ਨਾ ਲਾਉਣ ਦੀ ਅਪੀਲ-
 
ਪਿਆਰੇ ਮਲਿਕ ਸਾਹਿਬ,
ਇਹ ਖ਼ਤ ਮੈਂ ਤੁਹਾਨੂੰ ਅਮਿ੍ਰਤਸਰ ਰੇਲ ਹਾਦਸੇ ਨੂੰ ਰਾਜਸੀ ਰੰਗਤ ਦੇਣੋ ਤੁਰੰਤ ਹਟਣ ਲਈ ਸਲਾਹ ਦੇਣ ਲਈ ਲਿਖ ਰਿਹਾ ਹਾਂ। ਬੇਹੱਦ-ਭਿਆਨਕ ਦੁਖਾਂਤ ਨੂੰ ਨਿਜੀ ਰਾਜਸੀ ਕਿੜ੍ਹ ਕੱਢਣ  ਲਈ ਧਮੱਚੜਾਂ ਪਾਉਂਦੇ ਕੁੱਝ ਦੋਸ਼ੀ ਲੀਡਰਾਂ ਦੇ ਹਿੱਤਾ ਲਈ ਆਪਣੀ ਸਰਬਹਿੰਦ ਪਾਰਟੀ ਜੋ ੧੨ ਸੂਬਿਆਂ ਵਿੱਚ ਸੱਤਾਧਾਰੀ ਹੈ ਉਸ ਨੂੰ ਅਣਸੁਖਾਵੀਂ ਸਥਿਤੀ ਵਿੱਚ ਨਾ ਪਾਓ।
ਲਓ! ਮੈਂ ਭਵਿੱਖ ਬਾਣੀਆਂ ਕਰਦਾ ਹਾਂ ਕਿ
(੧)  ਤੁਸੀਂ ਇਸ ਮੁੱਢੋ ਤਰਕ ਹੀਣ ਖੇਡ ਵਿੱਚ ਜਵਾਂ ਇਕੱਲੇ ਰਹਿ ਜਾਉਗੇ।
(੨) ਕੌਮੀ ਬੀ.ਜੇ.ਪੀ. ਤੁਹਾਡੀ ਇਸ ਖੇਡ ਦੀ ਪ੍ਰੋੜ੍ਹਤਾ ਨਹੀਂ ਕਰੇਗੀ ਸੰਭਵ ਹੈ ਕਿ ਪੰਜਾਬ ਬੀ.ਜੇ.ਪੀ. ਵੀ ਅੰਦਰੋਂ ਅੰਦਰੀ ਇਸ ਮੁੱਦੇ @ਤੇ ਦੋ ਰਾਇ ਰੱਖ ਲਵੇ।
(੩)  ਐਕਸੀਡੈਂਟ ਲਈ @ਨਵਜੋਤ ਕੌਰ ਸਿੱਧੂ@ ਦੋਸ਼ੀ ਨਹੀਂ ਬਣਾ ਸਕੋਗੇ।
(੪) ਭਾਰਤੀ ਸੰਸਕਿ੍ਰਤੀ ਦਾ ਨਿਚੋੜ ਹੈ ਕਿ (ੳ) ਭਾਵੇਂ ਸੌ ਕੁਇੰਟਲ ਬਾਦਾਮ ਰੋਗ਼ਨ ਪਿਲਾ ਦਿਓ ਕਦੇ ਵੀ @ਕੀੜੀ, ਹਾਥੀ ਨਹੀਂ ਬਣੇਗੀ ਅਤੇ ਅਮਰੀਕਾ ਤੋਂ ਰਿੜਕਣ ਵਾਲੀਆਂ ਮਸ਼ੀਨਾਂ ਮੰਗਵਾਕੇ ਭਾਖੜਾ ਡੈਮ ਦਾ ਪਾਣੀ ਇੱਕ ਮਹੀਨਾ ਰਿੜਕੀ ਜਾਓ ਕਦੇ ਵੀ ਮੱਖਣੀ ਨਹੀਂ ਨਿਕਲੇਗੀ। ਕਿਉਂਕਿ ਤੁਹਾਡਾ ਮੁੱਦਾ ਤਰਕਹੀਨ ਹੈ ਇਸ ਲਈ ਸੋਚੋ ਤੇ ਪੜ੍ਹੋ ਕਿ  –
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਸਦੀਆਂ ਤੋਂ ਖੁਦ ਗੁਰੂ ਸਾਹਿਬਾਨਾਂ ਵਲੋਂ ਵੀ ਪਰਵਾਨ ਹਨ ਭਾਈ ਗੁਰਦਾਸ ਲਿਖਦੇ ਹਨ @@ਸਾਹਿਬ ਸਉਹੈ ਆਪਣ,ੇ ਹਥਿਆਰ @ਨ@ ਫੜੀਐ@@ ਕੂੜ ਨਾ ਪਹੁੰਚੈ ਸੱਚ ਨੋ, ਸਉ ਘਾੜਤ ਘੜੀਐ।
ਇਸ ਲਈ ਨਵਜੋਤ ਕੌਰ ਗਿ੍ਰਫਤਾਰ ਕਰਾਉਣ ਦੀ ਥੋਡੀ ਗਲਤ ਮੰਗ ਹੈ ਜੋ ਸੱਚ ਨਹੀ ਬਣਨੀ, ਮੇਰੀ ਸਲਾਹ ਹੈ ਇਸ @ਨਿਜੀ ਖੁੰਧਕੀ@ ਅੰਦੋਲਨ ਤੋਂ ਤੁਸੀਂ ਪਾਸਾ ਵੱਟ ਲਓ ਤੇ ਪੀੜਤਾਂ ਦੀ ਮੱਦਦ ਡਟਕੇ ਕਰੋ।  ਤੁਹਾਡਾ ਇਹ ਨਿਰਣੈ (ਅੰਦੋਲਨ ਤੋਂ ਅੱਡ ਹੋਣਾ) ਤੁਹਾਡੀ @@ਰਾਜਸੀ ਮਹਾਰਤ ਤੇ ਲਿਆਕਤ@@ @ਚ ਵਾਧਾ ਕਰੇਗਾ।
(੫)   ਹੁਣ ਕਿ੍ਰਪਾ ਕਰਕੇ ਪੜ੍ਹੋ……. ਕਿ (ੳ) @@ਪਿਛਲੇ ਕੁਝ ਸਮੇਂ ਵਿਚ ਹੀ ਭਾਰਤ ਵਿਚ ਰੇਲ ਹਾਦਸਿਆਂ ਕਾਰਨ ੨੫੯ ਲੋਕਾਂ ਦੀਆਂ ਮੌਤਾ ਹੋਈਆਂ ਪ੍ਰੰਤੂ ਕਿਤੇ ਵੀ ਰਾਜਸੀ ਵਿਰੋਧੀਆਂ ਨੇ ਕਿਸੇ ਵਿਰੋਧੀ ਰਾਜਸੀ ਧਿਰ ਦੀ ਕਿਤੇ ਵੀ ਗਿ੍ਰਫ਼ਤਾਰੀ ਨਹੀਂ ਮੰਗੀ – ਕਿਸੇ ਨੇਤਾ @ਤੇ ਮੁਕੱਦਮੇ ਦੀ ਮੰਗ ਨਹੀਂ ਕੀਤੀ ਖ਼ਾਸ ਹੈ ਕਿ (ਅ) ਪ੍ਰਧਾਨ ਮੰਤਰੀ ਜੀ ਖੁ.ਦ ਕਹਿ ਚੁੱਕੇ ਹਨ ਕਿ ਰੇਲਵੇ ਢਾਂਚਾ ਬਹੁਤ ਬੁਰਾ-ਜਰਜਰਾ ਹੋ ਚੁੱਕਾ ਹੈ ਇਸ ਨੂੰ ਠੀਕ ਕਰਨ ਲਈ ੪੦, ਹਜ਼ਾਰ ਕਰੋੜ ਰੁਪਏ ਦੀ ਲੋੜ ਹੈ।
(੬) ਦੋਸ਼ ਤਾਂ ਇਹ ਭੀ ਲਗ ਰਹੇ ਹਨ ਕਿ ਮੋਦੀ ਜੀ ਨੇ ੧੦੦੦੦੦/- ਕਰੋੜ (ਇੱਕ ਲੱਖ ਕਰੋੜ ਰੁਪਏ) ਬੁਲੇਟ ਟ੍ਰੇਨ ਅਹਿਮਦਾਬਾਦ-ਮੁੰਬਈ ਲਈ ਤਾਂ ਅਲਾਟ ਕਰ ਦਿੱਤੇ ਹਨ ਪ੍ਰੰਤੂ ਰੇਲਵੇ ਇਨਫਰਾਸਟਰਕਚਰ ਲਈ ਚਾਲੀ ਹਜ਼ਾਰ ਕਰੋੜ ਨਹੀਂ ਦਿੱਤੇ – ਉਨ੍ਹਾਂ ਵਿਰੁੱਧ ਕਿਤੇ ਵੀ ਕਿਸੇ ਨੇ ਵੀ ਐਕਸ਼ਨ ਨਹੀਂ ਮੰਗਿਆ।
(੭) ਇਸੇ ਮਈ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੇ ਲੋਕ ਸਭਾ ਹਲਕੇ ਵਾਰਾਣਸੀ ਵਿੱਚ ਇਕ ਫਲਾਈ ਓਵਰ ਡਿਗਾ ਜਿਸ ਦੇ ਹੇਠ ਆਕੇ ੨ ਦਰਜ਼ਨ ਲੋਕ (ਸਕੂਟਰ-ਕਾਰਾਂ) ਸਵਾਰ ਮਰ ਗਏ ਪੁਲ ਦਾ ਉਦਘਾਟਨ ਮੋਦੀ ਜੀ ਨੇ ਹੀ ਕੀਤਾ ਸੀ ਉਥੇ ਮੁੱਖ ਮੰਤਰੀ ਯੋਗੀ ਜੀ ਵੀ ਸਨ। ਪ੍ਰੰਤੂ ਤੁਹਾਡੇ ਵਾਲਾ @ਦੋਸ਼-ਸ਼ਾਸ਼ਤਰ@ (ਭਾਵ ਪ੍ਰਧਾਨ ਮੰਤਰੀ ਜਾਂ ਯੋਗੀ ਜੀ ਦੀ ਜੁੰਮੇਵਾਰੀ ਤੇ ਗਿ੍ਰਫ਼ਤਾਰੀ) ਕਿਸੇ ਨੇ ਨਹੀਂ ਵਰਤਿਆ।
(੮)  ਮੁੱਖ ਮੰਤਰੀ ਯੂ.ਪੀ. ਦੇ ਹਲਕੇ ਗੋਰਖਪੁਰ ਵਿੱਚ ਦਰਜਣਾ ਬੱਚੇ ਹਸਪਤਾਲ ਵਿਚ ਆਕਸੀਜਨ ਬਗੈਰ ਮਰ ਗਏ ਪ੍ਰੰਤੂ ਯੋਗੀ ਜੀ ਦੀ ਗਿ੍ਰਫਤਾਰੀ (ਮੁਕੱਦਮਾ) ਦੀ ਕਿਸੇ ਵੀ ਰਾਜਸੀ ਪਾਰਟੀ ਨੇ ਮੰਗ ਨਹੀਂ ਕੀਤੀ।
(੯) ਨੋਟ ਬੰਦੀ ਵੇਲੇ ਪੁਰਾਣੇ ਨੋਟ ਬਦਲਾਉਣ ਲਈ ਕਤਾਰਾਂ ਵਿਚ ਖੜ੍ਹੇ ੧੫੩ ਲੋਕ ਮਰ ਗਏ ਸਨ ਪ੍ਰੰਤੂ ਕਿਸੇ ਨੇ ਵੀ ਪ੍ਰਧਾਨ ਮੰਤਰੀ ਜਾਂ ਵਿੱਤ ਮੰਤਰੀ ਵਿਰੁੱਧ ਗਿ੍ਰਫ਼ਤਾਰੀ-ਮੁਕੱਦਮਾ ਦੀ ਮੰਗੀ ਬਿਲਕੁਲ ਨਹੀਂ ਕੀਤੀ ਗਈ।  ਤੁਸੀਂ ਨਵਜੋਤ ਕੌਰ ਦੀ ਗਿ੍ਰਫ਼ਤਾਰੀ ਦੀ ਥਾਂ ਕੇਂਦਰ ਦੇ ੨ ਲੱਖ ਵਾਲੇ ਅੰਕੜੇ ਨਾਲ ਸਿਰਫ ਇਕ ਸਿਫਰ ਹੋਰ ਲਵਾਕੇ ਮੱਦਦ ਰਾਸ਼ੀ ੨੦ ਲੱਖ ਕਰਵਾਓ।  ਇੱਥੇ ਅਤੇ ਓਥੇ ਦੋਹਾਂ ਜਹਾਨਾਂ ਵਿੱਚ ਮਹਿਮਾਂ ਖੱਟੋਗੇ।
(੧੦) ਵਿਸ਼ਵ ਭਰ ਵਿੱਚ ਚਰਚਾ ਹੈ ਕਿ ਅਕਾਲੀਆਂ ਨੇ ਪੰਜਾਬੀਆਂ ਦੀਆਂ : –
(ੳ) ਨਸਲਾਂ (ਅ) ਅਕਲਾਂ (ੲ) ਸ਼ਕਲਾਂ ਤੇ (ਸ) ਫ਼ਸਲਾਂ ਤੇ (ਹ) ਖੂਬੀਆਂ ਦੀਆਂ ਸਦੀਆਂ ਦੀਆਂ @ਅਸਲਾਂ@ ਬਰਬਾਦ ਕਰ ਦਿਤੀਆਂ, ਇਸ ਬਾਰੇ ਆਪਣੇ ਕੀਮਤੀ ਵਿਚਾਰ ਦਿਓ ਜੀ।
(੧੧) ਬਰਗਾੜੀ ਵਿੱਚ ਕੋਟਕਪੂਰੇ ਸ਼ਾਸਨ ਨੇ ਸਿੱਧੀਆਂ ਗੋਲੀਆਂ ਮਾਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਵਿਰੁੱਧ ਜੂਝਦੇ ਨੌਜਵਾਨ ਕਤਲ ਕੀਤੇ – ਉਥੇ ਤੁਸੀਂ ਚੁੱਪ ਕਿਓ ?
 
   ,

 

    ,  (ਬਲਵੰਤ ਸਿੰਘ ਰਾਮੂਵਾਲੀਆ)
 
09868343868
 
 
 
 

Read more